Year Ender 2021: ਇਟਲੀ ਲਈ ਮਾਰੂ ਰਿਹਾ ''ਕੋਰੋਨਾ'', ਤਬਾਹੀ ਦਾ ਮੰਜ਼ਰ ਵੇਖ ਸਹਿਮੇ ਲੋਕ
Friday, Dec 31, 2021 - 06:32 PM (IST)
ਰੋਮ (ਦਲਵੀਰ ਕੈਂਥ): ਸ਼ਾਇਦ ਕਿਸੇ ਨੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਕਿ ਦੁਨੀਆ 'ਤੇ ਵਿਗਿਆਨਕ ਯੁੱਗ ਹੋਣ ਦੇ ਬਾਵਜੂਦ ਅਜਿਹਾ ਸਮਾਂ ਆ ਸਕਦਾ ਹੈ ਜਿਹੜਾ ਮਨੁੱਖੀ ਜ਼ਿੰਦਗੀਆਂ ਲਈ ਕਿਸੇ ਪਰਲੋ ਤੋਂ ਘੱਟ ਨਹੀਂ ਹੋਵੇਗਾ। ਕੋਵਿਡ-19 ਨੂੰ ਪਰਲੋ ਕਹਿਣਾ ਕੋਈ ਅਤਕਥਨੀ ਨਹੀਂ ਹੋਵੇਗੀ ਭਾਵੇਂ ਕੋਰੋਨਾ ਵਾਇਰਸ 2020 ਤੋਂ ਹੀ ਪੂਰੀ ਦੁਨੀਆ ਵਿੱਚ ਕਹਿਰ ਮਚਾ ਰਿਹਾ ਹੈ ਅਤੇ ਜੇਕਰ ਸਾਲ 2021 ਦੇ ਇਟਲੀ ਦੇ ਲੇਖੇ ਜੋਖੇ ਦੀ ਗੱਲ ਕੀਤੀ ਜਾਵੇ ਤਾਂ ਕੋਰੋਨਾ ਵਾਇਰਸ ਨੇ ਸਾਲ ਦੇ ਸ਼ੁਰੂਆਤ ਅਤੇ ਅੰਤ ਵਿੱਚ ਇਟਲੀ ਵਾਸੀਆਂ ਨੂੰ ਕਾਫ਼ੀ ਤੰਗ ਕੀਤਾ ਹੈ। 1 ਜਨਵਰੀ, 2021 ਨੂੰ ਜਿੱਥੇ ਕੋਰੋਨਾ ਵਾਇਰਸ ਦੇ 22211 ਕੇਸ ਆਏ ਸਨ ਅਤੇ 462 ਲੋਕਾਂ ਦੀ ਇਸ ਬਿਮਾਰੀ ਦੀ ਚਪੇਟ ਆਉਣ ਕਾਰਨ ਮੌਤ ਹੋ ਗਈ ਸੀ, ਉੱਥੇ ਹੀ 30 ਦਸੰਬਰ 2021 ਨੂੰ 126888 ਨਵੇਂ ਕੇਸ ਆਏ ਅਤੇ 156 ਲੋਕਾਂ ਨੇ ਇਸ ਬਿਮਾਰੀ ਦੀ ਲਪੇਟ ਵਿਚ ਆਉਣ ਕਾਰਨ ਆਪਣੀ ਜਾਨ ਗਵਾਈ।
ਪਿਛਲੇ ਕੁਝ ਮਹੀਨਿਆਂ ਤੋਂ ਕੋਰੋਨਾ ਵਾਇਰਸ ਦੀ ਬਿਮਾਰੀ ਤੋਂ ਰਾਹਤ ਤੋਂ ਬਾਅਦ ਦਸੰਬਰ ਦੇ ਮਹੀਨੇ ਦੇ ਸ਼ੁਰੂ ਤੋਂ ਹੀ ਕਾਨੂੰਨਾਂ ਨੇ ਆਪਣਾ ਕਹਿਰ ਮਚਾ ਰੱਖਿਆ ਹੈ ਜੋ ਸਾਲ ਦੇ ਖ਼ਤਮ ਹੋਣ ਦੇ ਅੰਤਲੇ ਦਿਨਾਂ ਵਿੱਚ ਪੂਰੇ ਉੱਚ ਪੱਧਰ ਤੇ ਹੈ। ਸਾਲ ਦੇ ਅੰਤਲੇ ਦਿਨਾਂ ਵਿੱਚ ਆਏ ਕੋਰੋਨਾ ਵਾਇਰਸ ਇਨ੍ਹਾਂ ਕੇਸਾਂ ਨੇ ਇਟਲੀ ਵਾਸੀਆਂ ਨੂੰ ਉਹ ਆਰਥਿਕ ਪੱਖੋਂ ਉਹ ਤਬਾਹੀ ਦਾ ਮੰਜਰ ਦੇਖਣ ਲਈ ਮਜਬੂਰ ਕਰੇਗਾ, ਜੋ ਉਨ੍ਹਾਂ 2020 ਵਿੱਚ ਕੋਰੋਨਾ ਵਾਇਰਸ ਦੇ ਸ਼ੁਰੂ ਹੋਣ 'ਤੇ ਦੇਖੀ ਸੀ। ਹਾਲਾਂਕਿ ਪਿਛਲੇ ਕੁਝ ਮਹੀਨਿਆਂ ਤੋਂ ਇਟਲੀ ਵਿੱਚ ਕੰਮਾਂ ਦੇ ਹਾਲਾਤ ਕਾਫ਼ੀ ਸੁਧਰੇ ਸਨ। ਹੁਣ ਜੇਕਰ ਕੋਰੋਨਾ ਵਾਇਰਸ ਦੇ ਵੱਧਦੇ ਕੇਸਾਂ ਦੇ ਮੱਦੇਨਜ਼ਰ ਜੇਕਰ ਸਰਕਾਰ ਕੋਈ ਵੀ ਸਖ਼ਤੀ ਵਰਤਦੀ ਹੈ ਤਾਂ ਇਸ ਦਾ ਸਿੱਧਾ ਅਸਰ ਇਟਲੀ ਦੀ ਲੋਕਾਂ ਦੀ ਆਰਥਿਕਤਾ 'ਤੇ ਹੀ ਪਵੇਗਾ।
ਸਾਲ ਦੇ ਸ਼ੁਰੂ ਅਤੇ ਅੰਤ ਵਿੱਚ ਵਧੇ ਇਨ੍ਹਾਂ ਕੇਸਾਂ ਦੇ ਕਾਰਨ ਇਟਲੀ ਜੋ ਕਿ ਇਕ ਸੈਰ ਸਪਾਟਾ ਕਰਨ ਲਈ ਸਭ ਤੋਂ ਵਧੀਆ ਦੇਸ਼ਾਂ ਵਿੱਚੋ ਇੱਕ ਮੰਨਿਆ ਜਾਂਦਾ ਸੀ, ਇਸ ਕੋਰੋਨਾ ਵਾਇਰਸ ਦੇ ਡਰ ਦੀ ਵਜ੍ਹਾ ਕਾਰਨ ਇੱਥੋਂ ਦੇ ਸੈਰ ਸਪਾਟਾ ਨਾਲ ਸਬੰਧਤ ਕਾਰੋਬਾਰੀਆਂ ਦਾ ਕੰਮ ਕਾਫੀ ਘਾਟੇ ਵਿੱਚ ਨਜ਼ਰ ਆਇਆ। ਜਿੱਥੇ ਇਟਲੀ ਵਾਸੀਆਂ ਲਈ ਇਹ ਕੋਰੋਨਾ ਵਾਇਰਸ ਦੀ ਬਿਮਾਰੀ ਨੇ ਮੁਸੀਬਤਾਂ ਘੇਰ ਲਿਆਉਂਦੀਆਂ ਹਨ, ਉੱਥੇ ਹੀ ਵਿਦੇਸ਼ੀ ਲੋਕਾਂ ਲਈ ਵੀ ਕਾਫੀ ਮੁਸ਼ਕਿਲ ਹਾਲਾਤ ਬਣੇ ਹੋਏ ਹਨ। ਇਟਲੀ ਰਹਿੰਦੇ ਭਾਰਤੀ ਲੋਕਾਂ ਲਈ ਕੋਰੋਨਾ ਵਾਇਰਸ ਦੀ ਸਭ ਤੋਂ ਵੱਡੀ ਮੁਸੀਬਤ ਇਹ ਰਹਿ ਕੇ ਉਨ੍ਹਾਂ ਨੂੰ ਆਪਣੇ ਜਨਮ ਭੂਮੀ ਜਾਣ ਲਈ ਇੱਕ ਦੋ ਏਅਰਲਾਈਨ ਦੀ ਉਡਾਣ ਦਾ ਹੀ ਆਸਰਾ ਰਹਿ ਗਿਆ ਹੈ, ਜਿਹੜੀਆਂ ਕਿ ਹੁਣ ਇਹ ਵੱਧ ਰਹੀ ਬਿਮਾਰੀ ਕਾਰਨ ਕਦੋਂ ਬੰਦ ਹੋ ਜਾਣ, ਇਸ ਦਾ ਡਰ ਵੀ ਇਨ੍ਹਾਂ ਭਾਰਤੀਆਂ ਨੂੰ ਸਤਾ ਰਿਹਾ ਹੈ।
31 ਜਨਵਰੀ 2020 ਨੂੰ ਇਟਲੀ ਦੀ ਧਰਤੀ 'ਤੇ ਪ੍ਰਮਾਣਿਤ ਹੋਇਆ ਕੋਵਿਡ-19 ਹੁਣ ਤੱਕ ਇਟਲੀ ਵਿੱਚ 137000 ਲੋਕਾਂ ਦੀ ਮੌਤ ਦਾ ਕਾਰਨ ਬਣ ਚੁੱਕਾ ਹੈ ਜਿਸ ਵਿੱਚ ਕਰੀਬ ਇੱਕ ਦਰਜਨ ਭਾਰਤੀ ਵੀ ਸ਼ਾਮਿਲ ਹਨ।ਕੋਵਿਡ ਨੇ ਸਾਲ 2020 ਤੇ 2021 ਵਿੱਚ ਇਟਲੀ ਦੇ ਲੰਮਾਬਰਦੀਆ ਨੂੰ ਸੂਬੇ ਨੂੰ ਸਭ ਤੋਂ ਵੱਧ ਪ੍ਰਭਾਵਿਤ ਕੀਤਾ ਤੇ ਬਦਕਿਸਮਤੀ ਹੈ ਕਿ ਇਸ ਵਕਤ ਵੀ ਇਹ ਸੂਬਾ ਇਟਲੀ ਕੋਵਿਡ-19 ਸਭ ਤੋਂ ਜਿ਼ਆਦਾ ਪ੍ਰਭਾਵਿਤ ਹੈ ਜਿੱਥੇ ਕਿ ਕੋਰੋਨਾ ਕਾਰਨ ਮੌਤਾਂ ਵੀ ਵੱਧ ਹੋਈਆਂ ਤੇ ਲੋਕ ਪ੍ਰਭਾਵਿਤ ਵੀ ਹਨ ਹੋਏ।ਇਸ ਸੂਬੇ ਦੀ ਧਰਤੀ 'ਤੇ ਕੋਵਿਡ-19 ਨੇ ਪਿੰਡਾਂ ਦੇ ਪਿੰਡ ਖਾਲੀ ਕਰ ਦਿੱਤੇ।ਨਵੇਂ ਸਾਲ ਦੀ ਆਮਦ ਮੌਕੇ ਜਿੱਥੇ ਲੋਕ ਹਰ ਸਾਲ 31 ਦਸੰਬਰ ਦੀ ਰਾਤ ਘਰੋਂ ਬਾਹਰ ਜਾਕੇ ਜਸ਼ਨ ਮਨਾਉਂਦੇ ਤੇ ਰਾਤ 12 ਵਜੇ ਨਵੇਂ ਸਾਲ ਦਾ ਸਵਾਗਤ ਪਟਾਕੇ ਤੇ ਆਤਿਅਬਾਜੀ ਕਰਕੇ ਕਰਦੇ ਸਨ, ਉੱਥੇ ਹੁਣ ਕੋਵਿਡ-19 ਨੇ ਲੋਕਾਂ ਦੇ ਇਹ ਜਸ਼ਨ ਚਾਰਦੀਵਾਰੀ ਅੰਦਰ ਕਰਨ ਲਈ ਲਾਚਾਰ ਕਰ ਦਿੱਤਾ।
ਪੜ੍ਹੋ ਇਹ ਅਹਿਮ ਖਬਰ- ਓਮੀਕਰੋਨ ਦਾ ਕਹਿਰ, ਆਸਟ੍ਰੇਲੀਆ 'ਚ ਰਿਕਾਰਡ 32 ਹਜ਼ਾਰ ਤੋਂ ਵਧੇਰੇ ਨਵੇਂ ਮਾਮਲੇ ਆਏ ਸਾਹਮਣੇ
ਵਰ੍ਹਾ 2021 ਜਨਮ ਤੋਂ ਲੈਕੇ ਆਖਿਰ ਤੱਕ ਕੋਵਿਡ-19 ਦੀ ਗੋਂਦ ਵਿੱਚ ਹੀ ਖੇਲਿਆ, ਵੱਡਾ ਹੋਇਆ ਤੇ ਬੁਢਾਪੇ ਵਿੱਚ ਰਿਹਾ, ਜਿਸ ਨਾਲ ਲੋਕਾਂ ਨੂੰ ਸਰੀਰਕ ਪ੍ਰੇਸ਼ਾਨੀ ਦੀ ਨਾਲ-ਨਾਲ ਮਾਨਸਿਕ ਪ੍ਰੇਸ਼ਾਨੀਆਂ ਨਾਲ ਵੀ ਜੂਝਣਾ ਪਿਆ।ਇਟਲੀ ਵਿੱਚ 30 ਦਸੰਬਰ ਨੂੰ ਕੋਵਿਡ-19 ਦੇ ਮਰੀਜ਼ ਇੱਕ ਦਿਨ ਵਿੱਚ 127000 ਤੱਕ ਹੋ ਜਾਣ ਕਾਰਨ ਕਦੀ ਵੀ ਦੇਸ਼ ਵਿੱਚ ਕੋਰੋਨਾ ਵਾਇਰਸ ਦੇ ਚਲਦਿਆਂ ਨਿਯਮਾਂ ਵਿੱਚ ਸਖ਼ਤੀ ਦਾ ਐਲਾਨ ਹੋ ਸਕਦਾ ਹੈ, ਜਿਸ ਕਾਰਨ ਲੋਕਾਂ ਨੂੰ ਅਨੇਕਾਂ ਪ੍ਰੇਸ਼ਾਨੀਆਂ ਨਾਲ ਪ੍ਰਭਾਵਿਤ ਹੋਣਾ ਪਵੇਗਾ ਪਰ ਫਿਰ ਵੀ ਆਸ ਪ੍ਰਗਟਾਈ ਜਾ ਰਹੀ ਹੈ ਕਿ ਆ ਰਿਹਾ ਨਵਾਂ ਸਾਲ ਲੋਕਾਂ ਨੂੰ ਕੋਵਿਡ-19 ਦੇ ਚੁੰਗਲ ਤੋਂ ਆਜ਼ਾਦ ਕਰਵਾਕੇ ਤੰਦਰੁਸਤੀ ਭਰਿਆ ਜੀਵਨ ਬਖਸੀਸ ਕਰਨ ਵਰ੍ਹਾ ਸਾਬਿਤ ਹੋਵੇ।