ਪਾਕਿ 'ਚ ਕੋਰੋਨਾ ਕਾਰਨ ਜਾ ਸਕਦੀਆਂ 30 ਲੱਖ ਨੌਕਰੀਆਂ

06/06/2020 3:07:13 AM

ਇਸਲਾਮਾਬਾਦ - ਆਰਥਿਕ ਤੰਗੀ ਨਾਲ ਜੂਝ ਰਹੇ ਪਾਕਿਸਤਾਨ ਵਿਚ ਕੋਰੋਨਾਵਾਇਰਸ ਮਹਾਮਾਰੀ ਕਾਰਨ 30 ਲੱਖ ਨੌਕਰੀਆਂ ਜਾਣ ਦੀ ਸੰਭਾਵਨਾ ਹੈ। ਦੇਸ਼ ਦੇ ਵਿੱਤ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਮਹਾਮਾਰੀ ਕਾਰਨ ਅਰਥ ਵਿਵਸਥਾ ਨੂੰ ਹੋਏ ਅਨੁਮਾਨਿਤ ਨੁਕਸਾਨ ਦੇ ਬਾਰੇ ਵਿਚ ਸੈਨੇਟਰ ਮੁਸ਼ਤਾਕ ਅਹਿਮਦ ਦੇ ਸਵਾਲ ਵਿਚ ਵਿੱਤ ਮੰਤਰਾਲੇ ਨੇ ਕਿਹਾ ਕਿ ਉਦਯੋਗਿਕ ਖੇਤਰ ਵਿਚ 10 ਲੱਖ ਨੌਕਰੀਆਂ ਅਤੇ ਸੇਵਾ ਖੇਤਰ ਵਿਚ 20 ਲੱਖ ਨੌਕਰੀਆਂ ਜਾਣ ਦੀ ਸੰਭਾਵਨਾ ਹੈ।

ਮੰਤਰਾਲੇ ਨੇ ਪਾਕਿਸਤਾਨ ਇੰਸਟੀਚਿਊਟ ਆਫ ਡਿਵੈਲਪਮੈਂਟ ਇਕਨਾਮਿਕਸ ਦੇ ਅਧਿਐਨ ਦਾ ਹਵਾਲਾ ਦਿੱਤਾ ਅਤੇ ਆਖਿਆ ਕਿ ਖੇਤੀਬਾੜੀ, ਸੇਵਾ ਅਤੇ ਉਦਯੋਗਿਕ ਖਿੱਤਿਆਂ ਦੀ ਅਨੁਮਾਨਿਤ 1 ਕਰੋੜ 80 ਲੱਖ ਨੌਕਰੀਆਂ ਵਿਚੋਂ ਕਈ ਨੌਕਰੀਆਂ ਇਸ ਮਹਾਮਾਰੀ ਦੇ ਕਾਰਨ ਚੱਲੀਆਂ ਜਾਣਗੀਆਂ। ਪਾਕਿਸਤਾਨ ਵਿਚ ਕੋਰੋਨਾਵਾਇਰਸ ਦੇ ਕੁਲ 89,249 ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿਚੋਂ ਹੁਣ ਤੱਕ ਕੁਲ 1,838 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਕਰੀਬ 31,198 ਲੋਕਾਂ ਨੂੰ ਰੀ-ਕਵਰ ਕੀਤਾ ਜਾ ਚੁੱਕਿਆ ਹੈ। ਉਥੇ ਹੀ ਪਾਕਿਸਤਾਨ ਵਿਚ ਹੁਣ ਤੱਕ ਕੋਰੋਨਾਵਾਇਰਸ ਦੇ 638,323 ਟੈਸਟ ਕੀਤੇ ਜਾ ਚੁੱਕੇ ਹਨ।


Khushdeep Jassi

Content Editor

Related News