US ''ਚ ਕੋਰੋਨਾ ਨਾਲ ਪਹਿਲੀ ਮੌਤ ਹੋਈ ਸੀ ਇਸ ਮਹੀਨੇ, ਬਚ ਸਕਦੀਆਂ ਸੀ ਹਜ਼ਾਰਾਂ ਜਾਨਾਂ

04/23/2020 2:45:54 AM

ਵਾਸ਼ਿੰਗਟਨ - ਅਮਰੀਕਾ ਵਿਚ ਕੋਰੋਨਾਵਾਇਰਸ ਨਾਲ ਪਹਿਲੀ ਮੌਤ ਫਰਵਰੀ 29 ਤੋਂ ਕਈ ਦਿਨ ਪਹਿਲਾਂ ਹੀ ਹੋਈ ਸੀ। ਇਸ ਕਾਰਨ ਫਰਵਰੀ ਦੀ ਸ਼ੁਰੂਆਤ ਵਿਚ ਇਕ ਵਿਅਕਤੀ ਦੀ ਮੌਤ ਤੋਂ ਬਾਅਦ ਕਰਾਏ ਗਏ ਟੈਸਟ ਵਿਚ ਉਸ ਦੇ ਕੋਰੋਨਾ ਪਾਜ਼ੇਟਿਵ ਪਾਏ ਜਾਣ ਦੀ ਗੱਲ ਸਾਹਮਣੇ ਆਈ ਹੈ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਅਮਰੀਕਾ ਵਿਚ ਕੋਰੋਨਾਵਾਇਰਸ ਨਾਲ ਪਹਿਲੀ ਮੌਤ 29 ਫਰਵਰੀ ਨੂੰ ਹੋਈ ਸੀ। ਮੈਡੀਕਲ ਅਧਿਕਾਰੀਆਂ ਨੇ ਅਜਿਹਾ ਦਾਅਵਾ ਕੀਤਾ ਹੈ ਕਿ ਦੇਸ਼ ਵਿਚ ਕੋਰੋਨਾਵਾਇਰਸ ਨਾਲ ਪਹਿਲੀ ਮੌਤ 6 ਫਰਵਰੀ ਨੂੰ ਹੋਈ ਸੀ। ਹਾਲਾਂਕਿ, ਉਦੋਂ ਇਹ ਨਹੀਂ ਸੋਚਿਆ ਗਿਆ ਸੀ ਕਿ ਇਹ ਕੋਵਿਡ-19 ਨਾਲ ਹੋਈ ਮੌਤ ਹੈ। ਜੇਕਰ ਇਹ ਗੱਲ ਪਹਿਲਾ ਪਤਾ ਲੱਗਦੀ ਤਾਂ ਸ਼ਾਇਦ ਅਮਰੀਕਾ ਕੋਰੋਨਾ ਨਾਲ ਲੱੜਣ ਲਈ ਹੋਰ ਚੰਗੀ ਤਿਆਰੀ ਕਰਦਾ ਜਿਥੇ ਹੁਣ ਤੱਕ 46 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਜਾਨ ਜਾ ਚੁੱਕੀ ਹੈ।

ਐਨ. ਬੀ. ਸੀ. ਨਿਊਜ਼ ਦੀ ਇਕ ਰਿਪੋਰਟ ਮੁਤਾਬਕ, ਕੈਲੀਫੋਰਨੀਆ ਦੇ ਸਾਂਟਾ ਕਲਾਰਾ ਕਾਊਟੀ ਦੇ ਮੈਡੀਕਲ ਅਧਿਕਾਰੀਆਂ ਨੇ ਮੰਗਲਵਾਰ ਨੂੰ ਅਜਿਹੇ ਸੰਕੇਤ ਦਿੱਤੇ ਹਨ ਕਿ ਕੋਰੋਨਾ ਨਾਲ ਪਹਿਲੀ ਮੌਤ ਦੇ ਅਧਿਕਾਰਕ ਐਲਾਨ ਤੋਂ ਕੁਝ ਹਫਤੇ ਪਹਿਲਾਂ ਹੀ ਹੋ ਗਿਆ ਸੀ। ਉਨ੍ਹਾਂ ਦੱਸਿਆ ਕਿ ਕੋਰੋਨਾ ਨਾਲ ਪਹਿਲੀ ਮੌਤ 6 ਅਤੇ ਦੂਜੀ 17 ਫਰਵਰੀ ਨੂੰ ਹੋਈ ਹੈ। ਮੈਡੀਕਲ ਐਗਜ਼ਾਮਿਨਰ ਕੋਰੇਨਰ ਨੇ ਬਿਆਨ ਵਿਚ ਆਖਿਆ ਕਿ, ਸਾਨੂੰ ਸੀ. ਡੀ. ਸੀ. ਤੋਂ ਜਾਣਕਾਰੀ ਮਿਲੀ ਹੈ ਕਿ ਦੋਵੇਂ ਕੇਸਾਂ ਵਿਚ ਟਿਸੂ ਸੈਂਪਲ ਸਾਰਸ ਕੋਵ-2 ਪਾਜ਼ੇਟਿਵ ਪਾਏ ਗਏ ਹਨ।

ਅਮਰੀਕੀ ਵਿਚ ਕੋਰੋਨਾਵਾਇਰਸ ਨਾਲ ਹੁਣ ਤੱਕ 46 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 8 ਲੱਖ ਤੋਂ ਜ਼ਿਆਦਾ ਪ੍ਰਭਾਵਿਤ ਪਾਏ ਗਏ ਹਨ। ਇਕੱਲੇ ਕੈਲੀਫੋਰਨੀਆ ਵਿਚ 35 ਹਜ਼ਾਰ ਤੋਂ ਜ਼ਿਆਦਾ ਲੋਕਾਂ ਨੂੰ ਵਾਇਰਸ ਤੋਂ ਪ੍ਰਭਾਵਿਤ ਪਾਇਆ ਗਿਆ ਹੈ ਅਤੇ 1300 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋਈ ਹੈ।

ਉਧਰ, ਅਧਿਕਾਰੀਆਂ ਨੇ ਆਖਿਆ ਹੈ ਕਿ 2 ਮੌਤਾਂ ਫਰਵਰੀ ਵਿਚ ਅਤੇ 1 ਮੌਤ 9 ਮਾਰਚ ਨੂੰ ਹੋਈ ਸੀ, ਜਿਨ੍ਹਾਂ ਨੂੰ ਪਹਿਲਾਂ ਕੋਰੋਨਾਵਾਇਰਸ ਨਾਲ ਮਰਿਆ ਹੋਇਆ ਨਹੀਂ ਮੰਨਿਆ ਜਾ ਰਿਹਾ ਸੀ। ਕਿਉਂਕਿ ਉਨ੍ਹਾਂ ਦੀ ਮੌਤ ਘਰ ਹੋਈ ਸੀ ਅਤੇ ਟੈਸਟਿੰਗ ਦੀ ਸੁਵਿਧਾ ਵੀ ਘੱਟ ਸੀ। ਉਨ੍ਹਾਂ ਆਖਿਆ ਕਿ ਉਸ ਵੇਲੇ ਸੀ. ਡੀ. ਸੀ. ਸਿਰਫ ਉਨ੍ਹਾਂ ਦੀ ਟੈਸਟਿੰਗ ਕਰ ਰਹੀ ਸੀ ਜਿਨ੍ਹਾਂ ਦੀ ਟ੍ਰੈਵਲ ਹਿਸਟਰੀ ਸੀ ਅਤੇ ਜਿਨ੍ਹਾਂ ਨੇ ਖਾਸ ਲੱਛਣਾਂ ਨੂੰ ਲੈ ਕੇ ਮੈਡੀਕਲ ਕੇਅਰ ਦੀ ਮੰਗ ਕੀਤੀ ਹੋਵੇ। ਅਮਰੀਕਾ ਵਿਚ ਹੁਣ ਟੈਸਟਿੰਗ ਵਿਚ ਤੇਜ਼ੀ ਆਈ ਹੈ। ਹਰ ਦਿਨ 80 ਵਿਅਕਤੀਆਂ ਵਿਚੋਂ ਇਕ ਦਾ ਟੈਸਟ ਕੀਤਾ ਜਾ ਰਿਹਾ ਹੈ।


Khushdeep Jassi

Content Editor

Related News