ਜਰਮਨੀ ਦੇ ਨਾਲ ਸਹਿਯੋਗ ਯੂਰਪ ਲਈ ਮਹੱਤਵਪੂਰਣ : ਮੈਕਰੋਨ

09/25/2017 10:33:24 AM

ਪੈਰਿਸ,(ਭਾਸ਼ਾ)— ਫਰਾਂਸ ਦੇ ਰਾਸ਼ਟਰਪਤੀ ਇਮੈਨੁਐਲ ਮੈਕਰਾਨ ਨੇ ਜਰਮਨੀ ਦੀ ਚਾਂਸਲਰ ਐਂਜੇਲਾ ਮਾਰਕੇਲ ਨੂੰ ਚੌਥੇ ਕਾਰਜਕਾਲ ਲਈ ਵਧਾਈ ਦਿੰਦੇ ਹੋਏ ਕਿਹਾ ਕਿ ਦੋਵੇਂ ਦੇਸ਼ ਆਪਸੀ ਸਬੰਧਾਂ ਨੂੰ ਹੋਰ ਮਜ਼ਬੂਤ ਕਰਣਗੇ। ਸ਼੍ਰੀ ਮੈਕਰਾਨ ਨੇ ਟਵੀਟ ਕਰ ਕਿਹਾ, 'ਮੈਂ ਫੋਨ ਉੱਤੇ ਸ਼੍ਰੀ ਐਂਜੇਲਾ ਮਾਰਕੇਲ ਨੂੰ ਵਧਾਈ ਦਿੱਤੀ। ਅਸੀਂ ਯੂਰਪ ਅਤੇ ਆਪਣੇ ਦੇਸ਼ਾਂ ਪ੍ਰਤੀ ਮਹੱਤਵਪੂਰਣ ਸਹਿਯੋਗ ਨੂੰ ਜਾਰੀ ਰੱਖਣ ਦੀ ਪ੍ਰਤਿਬਧਤਾ ਦੋਹਰਾਈ। ਸ਼੍ਰੀ ਮੈਕਰਾਨ ਨੇ ਰਾਸ਼ਟਰਪਤੀ ਚੋਣ ਦੌਰਾਨ ਜਰਮਨੀ ਨਾਲ ਮਿਲ ਕੇ ਪਿੱਛਲੇ ਕਈ ਸਾਲਾਂ ਤੋਂ ਆਰਥਿਕ ਅਤੇ ਵਿਤੀ ਸੰਕਟ ਨਾਲ ਝੂਜ ਰਹੇ ਯੂਰਪੀ ਸੰਘ ਨੂੰ ਬਚਾਉਣ ਦਾ ਬਚਨ ਕੀਤਾ ਸੀ। ਬ੍ਰਿਟੇਨ ਨੇ ਪਿੱਛਲੇ ਸਾਲ ਯੂਰਪੀ ਸੰਘ ਤੋਂ ਵੱਖ ਹੋਣ ਦਾ ਐਲਾਨ ਕਰ ਕੇ ਉਸ ਨੂੰ ਇੱਕ ਨਵਾਂ ਝੱਟਕਾ ਦਿੱਤਾ ਸੀ। ਚੋਣ ਵਿਚ ਸ਼੍ਰੀ ਮਾਰਕੇਲ ਦੀ ਕੰਜਰਵੈਟਿਵ ਪਾਰਟੀ ਸੀਡੀਊ ਅਤੇ ਸੀ.ਐਸ. ਯੂ. ਗੰਠ-ਜੋੜ ਨੂੰ ਕਰੀਬ 32.5 ਫ਼ੀਸਦੀ ਵੋਟ ਹਾਸਲ ਹੋਏ ਹਨ। ਮਾਰਕੇਲ ਚੌਥੀ ਵਾਰ ਜਰਮਨੀ ਦੀ ਚਾਂਸਲਰ ਬਣੇਗੀ।


Related News