ਗੈਸ ਦੀ ਸਿੱਧੀ ਅੱਗ ’ਤੇ ਰੋਟੀਆਂ ਸੇਕਣਾ ਜਾਨਲੇਵਾ, ਕੈਂਸਰ ਵਰਗੀ ਬੀਮਾਰ ਦਾ ਖ਼ਤਰਾ
Wednesday, Apr 05, 2023 - 11:13 AM (IST)
ਜਲੰਧਰ (ਇੰਟ.)- ਆਸਟ੍ਰੇਲੀਆ ਵਿਚ ਹੋਈ ਖੋਜ ਵਿਚ ਇਹ ਜਾਣਕਾਰੀ ਸਾਹਮਣੇ ਆਈ ਹੈ ਕਿ ਜੇਕਰ ਤੁਸੀਂ ਰੋਟੀਆਂ ਨੂੰ ਹਾਈ ਤਾਪਮਾਨ ’ਤੇ ਸਿੱਧੀ ਗੈਸ ਦੀ ਅੱਗ ’ਤੇ ਸੇਕਦੇ ਹੋ ਤਾਂ ਕਾਰਸੀਨੋਜੇਨਿਕ ਮਿਸ਼ਰਣ ਦਾ ਉਤਪਾਦਨ ਹੁੰਦਾ ਹੈ ਜਿਸ ਨਾਲ ਸਾਹ ਲੈਣ ਵਿਚ ਮੁਸ਼ਕਲ ਹੁੰਦੀ ਹੈ। ਅਧਿਐਨ ਮੁਤਾਬਕ ਕੁਕਟਾਪਸ ਅਤੇ ਐੱਲ. ਪੀ. ਜੀ. ਗੈਸ ਨਾਈਟ੍ਰੋਜਨ ਡਾਈਆਕਸਾਈਡ ਵਰਗੀਆਂ ਕਈ ਖ਼ਤਰਨਾਕ ਗੈਸਾਂ ਦੀ ਨਿਕਾਸੀ ਕਰਦੇ ਹਨ, ਜੋ ਕਿ ਤੁਹਾਡੀ ਸਿਹਤ ਲਈ ਠੀਕ ਨਹੀਂ ਹਨ। ਇਹ ਕੈਂਸਰ ਅਤੇ ਦਿਲ ਸਬੰਧੀ ਬੀਮਾਰੀਆਂ ਦਾ ਕਾਰਨ ਬਣਦੇ ਹਨ।
ਇਹ ਵੀ ਪੜ੍ਹੋ: ਮੈਕਸੀਕੋ ਤੋਂ ਦਿੱਲੀ ਲਿਆਂਦਾ ਗਿਆ ਲਾਰੈਂਸ ਬਿਸ਼ਨੋਈ ਗੈਂਗ ਨਾਲ ਜੁੜਿਆ ਗੈਂਗਸਟਰ ਦੀਪਕ ਬਾਕਸਰ
ਪਹਿਲਾਂ ਲੋਕ ਰੋਟੀ ਨੂੰ ਤਵੇ ’ਤੇ ਪੋਣੇ ਨਾਲ ਦਬਾ ਕੇ ਪਕਾਉਂਦੇ ਸਨ ਪਰ ਚਿਮਟੇ ਦੇ ਆਉਣ ਤੋਂ ਬਾਅਦ ਲੋਕਾਂ ਨੇ ਰੋਟੀਆਂ ਨੂੰ ਸਿੱਧੇ ਗੈਸ ਦੀ ਅੱਗ ’ਤੇ ਸੇਕਣਾ ਸ਼ੁਰੂ ਕਰ ਦਿੱਤਾ। ਇਸ ਨਾਲ ਘੱਟ ਸਮੇਂ ਵਿਚ ਜ਼ਿਆਦਾ ਰੋਟੀਆਂ ਬਣ ਸਕਦੀਆਂ ਹਨ ਪਰ ਰੋਟੀ ਪਕਾਉਣ ਦਾ ਇਹ ਤਰੀਕਾ ਸਿਹਤ ਲਈ ਬਿਲਕੁਲ ਵੀ ਠੀਕ ਨਹੀਂ ਹੈ। ਇਸ ਤੋਂ ਇਲਾਵਾ ਖੋਜਕਾਰ ਜਰਨਲ ਵਿਚ ਇਹ ਵੀ ਕਿਹਾ ਗਿਆ ਹੈ ਕਿ ਜੋ ਲੋਕ ਹੈਮਬਰਗਰ ਦਾ ਜ਼ਿਆਦਾ ਸੇਵਨ ਕਰਦੇ ਹਨ ਉਨ੍ਹਾਂ ਵਿਚ ਪ੍ਰੋਸਟੇਟ ਕੈਂਸਰ ਹੋਣ ਦੀ ਸੰਭਾਵਨਾ 79 ਫ਼ੀਸਦੀ ਜ਼ਿਆਦਾ ਹੁੰਦੀ ਹੈ।
ਇਹ ਵੀ ਪੜ੍ਹੋ: ਅੰਮ੍ਰਿਤਸਰ 'ਚ ਘਰ ਨੂੰ ਲੱਗੀ ਭਿਆਨਕ ਅੱਗ, ਇੱਕੋ ਪਰਿਵਾਰ ਦੇ 3 ਮੈਂਬਰਾਂ ਦੀ ਮੌਤ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।