ਨੇਪਾਲ ''ਚ ਹੋਈ ਓਮੀਕਰੋਨ ਵੇਰੀਐਂਟ ਦੇ ਦੋ ਮਾਮਲਿਆਂ ਦੀ ਪੁਸ਼ਟੀ

12/06/2021 11:34:24 PM

ਕਾਠਮੰਡੂ : ਨੇਪਾਲ ਨੇ ਸੋਮਵਾਰ ਨੂੰ ਕੋਰੋਨਾ ਵਾਇਰਸ ਦੇ ਓਮੀਕਰੋਨ ਵੇਰੀਐਂਟ ਦੇ ਦੋ ਮਾਮਲਿਆਂ ਦੀ ਪੁਸ਼ਟੀ ਕੀਤੀ। ਦੋਨਾਂ ਮਰੀਜ਼ਾਂ ਵਿੱਚ ਇੱਕ ਵਿਦੇਸ਼ੀ ਯਾਤਰੀ ਹੈ। ਸਿਹਤ ਮੰਤਰਾਲਾ ਦੇ ਉਪ ਬੁਲਾਰਾ ਸਮੀਰ ਅਧਿਕਾਰੀ ਨੇ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਕਿ ਦੋ ਲੋਕ-71 ਸਾਲਾ ਨੇਪਾਲੀ ਨਾਗਰਿਕ ਅਤੇ 66 ਸਾਲਾ ਵਿਦੇਸ਼ੀ ਦੇ ਓਮੀਕਰੋਨ ਵੇਰੀਐਂਟ ਤੋਂ ਪੀੜਤ ਹੋਣ ਦੀ ਪੁਸ਼ਟੀ ਹੋਈ ਹੈ। ਦੋਨਾਂ ਲੋਕਾਂ ਦੀ ਪਛਾਣ ਜ਼ਾਹਿਰ ਨਹੀਂ ਕੀਤੀ ਗਈ। ਅਧਿਕਾਰੀ ਨੇ ਦੱਸਿਆ ਕਿ ਵਿਦੇਸ਼ੀ ਨਾਗਰਿਕ ਦੱਖਣੀ ਅਫਰੀਕਾ ਤੋਂ ਕਾਠਮੰਡੂ ਆਇਆ ਸੀ। ਓਮੀਕਰੋਨ ਵੇਰੀਐਂਟ ਦੇ ਇਨਫੈਕਸ਼ਨ ਦਾ ਸਭ ਤੋਂ ਪਹਿਲਾਂ ਦੱਖਣੀ ਅਫਰੀਕਾ ਵਿੱਚ ਮਾਮਲਾ ਆਇਆ ਸੀ।

ਇਹ ਵੀ ਪੜ੍ਹੋ - ਮੁੰਬਈ 'ਚ ਓਮੀਕਰੋਨ ਦੇ ਦੋ ਹੋਰ ਮਰੀਜ਼ ਆਏ ਸਾਹਮਣੇ, ਪੀੜਤਾਂ ਦੀ ਗਿਣਤੀ ਹੋਈ 10

ਸਿਹਤ ਮੰਤਰਾਲਾ ਦੇ ਉਪ ਬੁਲਾਰਾ ਨੇ ਦੱਸਿਆ ਕਿ ਵਿਦੇਸ਼ੀ ਦੇ ਸੰਪਰਕ ਵਿੱਚ ਆਏ ਨੇਪਾਲੀ ਨਾਗਰਿਕ ਵਿੱਚ ਵੀ 23 ਨਵੰਬਰ ਨੂੰ ਉਸੇ ਤਰ੍ਹਾਂ ਦੇ ਲੱਛਣ ਮਿਲੇ ਅਤੇ ਬਾਅਦ ਵਿੱਚ ਜਾਂਚ ਵਿੱਚ ਇਨਫੈਕਸ਼ਨ ਦੀ ਪੁਸ਼ਟੀ ਹੋਈ। ਮੰਤਰਾਲਾ   ਮੁਤਾਬਕ, ਟੇਕੂ ਵਿੱਚ ਰਾਸ਼ਟਰੀ ਲੋਕ ਸਿਹਤ ਪ੍ਰਯੋਗਸ਼ਾਲਾ ਵਿੱਚ ਦੋ ਨਮੂਨਿਆਂ ਦੇ ਜੀਨੋਮ ਕ੍ਰਮ ਦੌਰਾਨ ਐਤਵਾਰ ਰਾਤ ਨੂੰ ਓਮੀਕਰੋਨ ਵੇਰੀਐਂਟ ਦੀ ਹਾਜ਼ਰੀ ਦੀ ਪੁਸ਼ਟੀ ਹੋਈ। ਸਮਾਚਾਰ ਵੈੱਬਸਾਈਟ ‘MyRepublica' ਮੁਤਾਬਕ ਵਿਦੇਸ਼ੀ ਵਿਅਕਤੀ 19 ਨਵੰਬਰ ਨੂੰ ਨੇਪਾਲ ਆਇਆ ਸੀ। ਅਖਬਾਰ 'ਹਿਮਾਲੀਅਨ ਟਾਈਮਜ਼' ਦੇ ਅਨੁਸਾਰ ਵਿਦੇਸ਼ੀ ਨੇ ਆਗਮਨ 'ਤੇ ਪੀ.ਸੀ.ਆਰ. ਜਾਂਚ ਦੀ 'ਨੈਗੇਟਿਵ ਰਿਪੋਰਟ' ਪੇਸ਼ ਕੀਤੀ ਸੀ ਅਤੇ ਟੀਕੇ ਦੀਆਂ ਦੋਵੇਂ ਖੁਰਾਕਾਂ ਲਈਆਂ ਸਨ।

ਸਿਹਤ ਮੰਤਰਾਲਾ ਨੇ ਦੱਸਿਆ ਕਿ ਦੋਨਾਂ ਲੋਕਾਂ ਦੇ ਸੰਪਰਕ ਵਿੱਚ ਆਏ 66 ਲੋਕਾਂ ਦੇ ਨਮੂਨਿਆਂ ਦੀ ਜਾਂਚ ਕਰਵਾਈ ਗਈ ਪਰ ਇਨਫੈਕਸ਼ਨ ਦੀ ਪੁਸ਼ਟੀ ਨਹੀਂ ਹੋਈ। ਦੋਨਾਂ ਮਰੀਜ਼ ਨਿਵੇਕਲਾ-ਰਿਹਾਇਸ਼ ਵਿੱਚ ਹਨ ਅਤੇ ਠੀਕ ਹੋ ਰਹੇ ਹਨ। ਨੇਪਾਲ ਵਿੱਚ ਕੋਰੋਨਾ ਵਾਇਰਸ ਇਨਫੈਕਸ਼ਨ ਦੇ ਹੁਣ ਤੱਕ 8,22,592 ਮਾਮਲੇ ਆ ਚੁੱਕੇ ਹਨ ਅਤੇ 11,541 ਲੋਕਾਂ ਦੀ ਮੌਤ ਹੋਈ ਹੈ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


Inder Prajapati

Content Editor

Related News