ਕਾਮਰੇਡ ਯੈਚੁਰੀ ਦੇ ਬੇਟੇ ਦੀ ਕੋਰੋਨਾ ਨਾਲ ਹੋਈ ਮੌਤ, ਇਟਲੀ ਦੇ ਭਾਰਤੀ ਭਾਈਚਾਰੇ ਵੱਲੋ ਦੁੱਖ ਦਾ ਪ੍ਰਗਟਾਵਾ

Thursday, Apr 22, 2021 - 06:26 PM (IST)

ਕਾਮਰੇਡ ਯੈਚੁਰੀ ਦੇ ਬੇਟੇ ਦੀ ਕੋਰੋਨਾ ਨਾਲ ਹੋਈ ਮੌਤ, ਇਟਲੀ ਦੇ ਭਾਰਤੀ ਭਾਈਚਾਰੇ ਵੱਲੋ ਦੁੱਖ ਦਾ ਪ੍ਰਗਟਾਵਾ

ਰੋਮ (ਕੈਂਥ): ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਦੇ ਜਨਰਲ ਸਕੱਤਰ ਕਾਮਰੇਡ ਸੀਤਾਰਾਮ ਯੈਚੁਰੀ ਦੇ ਵੱਡੇ ਪੁੱਤਰ ਅਸ਼ੀਸ਼ ਯੈਚੁਰੀ 35 ਸਾਲ ਦੀ ਭਰ ਜਵਾਨੀ ਵਿੱਚ ਕਰੋਨਾ ਨਾਲ ਹੋਈ ਮੌਤ ਨਾਲ ਸਮੁੱਚੀ ਕਮਿਊਨਿਸਟ ਲਹਿਰ ਨੂੰ ਵੱਡਾ ਧੱਕਾ ਲੱਗਾ ਹੈ। ਇਸ ਭਿਆਨਕ ਮਹਾਮਾਰੀ ਨੇ ਦੁਨੀਆ ਭਰ ਵਿੱਚ ਬਹੁਤ ਕੀਮਤੀ ਜਾਨਾਂ ਖੋਹ ਲਈਆਂ ਹਨ ਜਿਨ੍ਹਾਂ ਕਾਰਨ ਸੰਸਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।

ਪੜ੍ਹੋ ਇਹ ਅਹਿਮ ਖਬਰ- ਪਾਕਿ-ਇਰਾਨ ਸਰਹੱਦ ਬੰਦ ਹੋਣ ਕਾਰਨ ਫਸੇ ਸੈਂਕੜੇ ਲੋਕ, ਚਾਰ ਦੀ ਭੁੱਖ ਕਾਰਨ ਮੌਤ

ਇਸੇ ਲੜੀ ਤਹਿਤ ਅੱਜ ਸਾਥੀ ਅਸ਼ੀਸ਼ ਯੈਚੁਰੀ ਦੇ ਵਿਛੋੜੇ ਨੇ ਇਨਕਲਾਬੀ ਸੰਘਰਸ਼ ਨਾਲ ਜੁੜੇ ਲੋਕਾਂ ਦੇ ਹਿਰਦੇ ਵਲੂੰਧਰੇ ਗਏ ਹਨ। ਇਸ ਗੰਭੀਰ ਘੜੀ ਵਿਚ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਇੰਡੀਅਨ ਵਰਕਰਜ਼ ਐਸੋਸੀਏਸ਼ਨ ਯੂ ਕੇ ਵਲੋਂ ਸਾਥੀ ਹਰਸੇਵ ਬੈਂਸ, ਜੋਗਿੰਦਰ ਕੌਰ, ਰਜਿੰਦਰ ਬੈਂਸ,ਅਜੀਤ ਦੁਸਾਂਝ, ਮੱਖਣ ਸੰਧੂ, ਗੁਰਮੇਲ ਸਿੰਘ, ਪਿਆਰ ਕੌਰ, ਮਾਕਪਾ ਬਰਾਂਚ ਇਟਲੀ ਵਲੋਂ ਸਾਥੀ ਦਵਿੰਦਰ ਹੀਂਉ, ਨਰਿੰਦਰ ਗੋਸਲ, ਰਵਿੰਦਰ ਰਾਣਾ, ਰਾਜ ਸਰਹਾਲੀ, ਬਲਰਾਜ ਬੀਕਾ,ਨਵਨੀਤ ਸ਼ੈਲੀ, ਮੁਕੇਸ਼ ਜਾਡਲਾ, ਇਕਬਾਲ ਕੌਲਗੜ੍ਹ, ਅਨੀਤਾ ਰਾਣਾ, ਤਜਿੰਦਰ ਗੋਸਲ, ਪੂਜਾ ਜਾਡਲਾ, ਮਾ. ਬਲਵੀਰ ਮੱਲ, ਅਜੇ ਕੁਮਾਰ ਬਿੱਟਾ, ਸਰਬਜੀਤ ਸਾਬੀ, ਜੋਗਿੰਦਰ ਬਿੱਲੂ, ਜੀਤਾ ਸੁੰਮਨ, ਮਦਨ ਬੰਗੜ, ਜੱਸੀ ਰੱਤੁ, ਇੰਡੋ ਕਨੇਡੀਅਨ ਵਰਕਰਜ਼ ਅਸੋਸੀਏਸ਼ਨ ਵਲੋਂ ਸਾਥੀ ਸੁਰਿੰਦਰ ਸੰਘਾ, ਸੁਰਿੰਦਰ ਢੇਸੀ, ਮਾ. ਪਰਮਜੀਤ ਗਾਂਧਰੀ, ਪ੍ਰੋ. ਹਰਿੰਦਰਜੀਤ ਸੰਧੂ, ਸਵਰਨਜੀਤ ਗਿੱਲ, ਬਹਾਦਰ ਮੱਲ੍ਹੀ, ਅਮਰਜੀਤ ਬਰਾੜ, ਜੋਗਾ ਰੰਧਾਵਾ, ਪਿੰਦਰ ਬਿਦੇਸ਼ਾਂ, ਝਲਮਣ ਕੂਨਰ, ਕੁਲਵੰਤ ਢੇਸੀ, ਮਾਸਟਰ ਭਗਤ ਰਾਮ ਸਾਬਕਾ ਮੈਂਬਰ ਪਾਰਲੀਮੈਂਟ, ਸੁਰਜੀਤ ਗਿੱਲ, ਗੁਰਮੀਤ ਬਾਸੀ, ਦਲਜੀਤ ਜੌਹਲ, ਹਰਦੀਪ ਗਿੱਲ, ਨਿਰਮਲ ਘੁੰਮਣ, ਨਾਜਰ ਸਿੰਘ, ਦਵਿੰਦਰ ਸਿੰਘ, ਸੁਰਿੰਦਰ ਤੱਖਰ, ਹਰਦੇਵ ਸਿੰਘ, ਲਹਿੰਬਰ ਸਹੋਤਾ, ਪਾਲ ਬਿਲਗਾ, ਰਾਮ ਲੁਭਾਇਆ, ਅਮਰੀਕਾ ਤੋਂ ਸਾਥੀ ਨਿਰਮਲ ਸਿੰਘ ਪਠਲਾਵਾ, ਪਰਮਜੀਤ ਪਾਲ, ਸੁੱਖਵਿੰਦਰ, ਰਾਮ ਲਾਲ ਪਾਲ, ਮਹਿੰਦਰ ਕੌਰ, ਜਰਮਨੀ ਤੋਂ ਪਵਨ ਕੁਮਾਰ, ਸੀਤਲ ਸਿੰਘ, ਭੁਪਿੰਦਰ ਸਿੰਘ, ਅਸ਼ਟਰੀਆ ਤੋਂ ਕਾਮਰੇਡ ਹੰਸਰਾਜ, ਰਮੇਸ਼ ਕੁਮਾਰ, ਨਿਊਜ਼ੀਲੈਂਡ ਤੋਂ ਪ੍ਰਿੰਸਪਾਲ ਬੰਗਾ, ਆਸਟ੍ਰੇਲੀਆ ਤੋਂ ਸਰਬਜੀਤ ਸੋਹੀ, ਬਲਵਿੰਦਰ ਸਿੰਘ, ਅਵਤਾਰ ਸਿੰਘ, ਬਹਿਰੀਨ ਤੋਂ ਅਜੇ ਕੁਮਾਰ, ਲਾਡੀ, ਅਮਰੀਕ, ਦੁਬਈ ਤੋਂ ਗੁਰਵਿੰਦਰ ਸਿੰਘ, ਲਖਵੀਰ ਸਿੰਘ, ਜੀਵਨ, ਇਰਾਕ ਤੋਂ ਬੁੱਧ ਸਿੰਘ, ਅਜੀਤ ਸਿੰਘ, ਜਸਵੀਰ ਆਦਿ ਸਾਥੀਆਂ ਨੇ ਪਾਰਟੀ, ਕਾਮਰੇਡ ਸੀਤਾਰਾਮ ਯੈਚੁਰੀ ਅਤੇ ਸਮੂਹ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਵਿਛੜੇ ਸਾਥੀ ਅਸ਼ੀਸ਼ ਯੈਚੁਰੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਅਤੇ ਯੈਚੁਰੀ ਪਰਿਵਾਰ ਦੀ ਤੰਦਰੁਸਤੀ ਲਈ ਕਾਮਨਾ ਕੀਤੀ।


author

Vandana

Content Editor

Related News