ਟੁਕੜਿਆਂ ’ਚ ਕੱਟੇ ਜਾਣ ਤੋਂ 20 ਮਿੰਟ ਬਾਅਦ ਵੀ ਕੋਬਰਾ ਨੇ ਸ਼ੈੱਫ ਨੂੰ ਡੰਗਿਆ, ਮੌਤ

Monday, Aug 01, 2022 - 11:03 AM (IST)

ਲੰਡਨ/ਬੀਜਿੰਗ (ਇੰਟ.)- ਦੁਨੀਆ ਭਰ ਵਿਚ ਹਰ ਸਾਲ ਸੱਪ ਦੇ ਡੰਗਣ ਨਾਲ ਇਕ ਲੱਖ ਤੋਂ ਵੱਧ ਲੋਕ ਮਰਦੇ ਹਨ। ਉੱਥੇ ਹੀ ਇਨਸਾਨ ਵੀ ਸੱਪਾਂ ਨੂੰ ਮਾਰ ਕੇ ਉਨ੍ਹਾਂ ’ਤੇ ਵੱਖ-ਵੱਖ ਤਰ੍ਹਾਂ ਦੇ ਪ੍ਰੈਕਟੀਕਲ ਵੀ ਕਰਦੇ ਹਨ। ਕੁਝ ਸੱਪਾਂ ਨੂੰ ਮਾਰ ਕੇ ਖਾਧਾ ਜਾਂਦਾ ਹੈ, ਤਾਂ ਕੁਝ ਇਸ ਦਾ ਸੂਪ ਬਣਾ ਕੇ ਪੀਂਦੇ ਹਨ। ਇਕ ਘਟਨਾ ਚੀਨ ਤੋਂ ਸਾਹਮਣੇ ਆਈ ਹੈ, ਜਿੱਥੇ ਇਕ ਰੈਸਟੋਰੈਂਟ ’ਚ ਸ਼ੈੱਫ ਕੋਬਰਾ ਦਾ ਸੂਪ ਬਣਾਉਣ ਦੀ ਤਿਆਰੀ ਕਰ ਰਿਹਾ ਸੀ ਪਰ ਕਈ ਟੁਕੜਿਆਂ ’ਚ ਕੱਟੇ ਜਾਣ ਦੇ 20 ਮਿੰਟ ਬਾਅਦ ਵੀ ਕੋਬਰਾ ਨੇ ਸ਼ੈੱਫ ਪੇਂਗ ਨੂੰ ਮੌਤ ਦੀ ਨੀਂਦ ਸੁਆ ਦਿੱਤਾ। ਕੋਬਰਾ ਪ੍ਰਜਾਤੀ ਦੇ ਸੱਪ ਦਾ ਕੱਟਿਆ ਹੋਇਆ ਸਿਰ ਪਲੇਟ ’ਚ ਪਰੋਸਿਆ ਜਾਣਾ ਸੀ ਅਤੇ ਉਸੇ ਪਲੇਟ ’ਚੋਂ ਸੱਪ ਨੇ ਸ਼ੈੱਫ ਨੂੰ ਡੰਗ ਮਾਰ ਦਿੱਤਾ। ਕੋਬਰਾ ਦਾ ਇਸ ਤਰ੍ਹਾਂ ਦਾ ਬਦਲਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਦਰਅਸਲ, ਚੀਨ ਵਰਗੇ ਕੁਝ ਦੇਸ਼ਾਂ ’ਚ, ਸੱਪ ਦੀ ਚਮੜੀ ਦਾ ਬਣਿਆ ਸੂਪ ਬੜੇ ਸ਼ੌਂਕ ਨਾਲ ਪੀਤਾ ਜਾਂਦਾ ਹੈ। ਕੋਬਰਾ ਦੇ ਬਦਲੇ ਦਾ ਇਹ ਅਜੀਬੋ-ਗਰੀਬ ਮਾਮਲਾ ਚੀਨ ਤੋਂ ਸਾਹਮਣੇ ਆਇਆ ਹੈ।

ਇਹ ਵੀ ਪੜ੍ਹੋ: ਲਾੜੀ ਦਾ ਫ਼ਰਮਾਨ : ਵਿਆਹ 'ਤੇ ਸ਼ੌਂਕ ਨਾਲ ਆਓ ਪਰ ਖਾਣੇ ਦਾ ਬਿੱਲ ਦੇ ਕੇ ਜਾਓ, ਮਹਿਮਾਨ ਹੈਰਾਨ!

ਅੱਧੇ ਘੰਟੇ ’ਚ ਚਲੀ ਗਈ ਜਾਨ

ਕੋਬਰਾ ਦਾ ਜ਼ਹਿਰ ਬਹੁਤ ਖ਼ਤਰਨਾਕ ਹੁੰਦਾ ਹੈ। ਕੋਬਰਾ ਦੇ ਜ਼ਹਿਰ ’ਚ ਨਿਊਰੋਟਾਕਸਿਨ ਹੁੰਦੇ ਹਨ, ਜਿਸ ਦੀ ਇਕ ਬੂੰਦ ਸਿਰਫ਼ 30 ਮਿੰਟਾਂ ’ਚ ਕਿਸੇ ਦੀ ਜਾਨ ਲੈ ਸਕਦੀ ਹੈ। ਕੋਬਰਾ ਦੇ ਕੱਟਣ ਤੋਂ ਬਾਅਦ ਲੋਕਾਂ ਨੂੰ ਅਧਰੰਗ ਹੋ ਜਾਂਦਾ ਹੈ, ਜਿਸ ਤੋਂ ਬਾਅਦ ਦਮ ਘੁੱਟਣ ਨਾਲ ਉਨ੍ਹਾਂ ਦੀ ਮੌਤ ਹੋ ਜਾਂਦੀ ਹੈ। ਕੋਬਰਾ ਜ਼ਹਿਰ ਨੂੰ ਕੱਟਣ ਵਾਲਾ ਐਂਟੀ ਵੇਨਮ ਡੋਜ਼ ਬਾਜ਼ਾਰ ’ਚ ਮੌਜੂਦ ਹੈ ਪਰ ਇਸ ਨੂੰ ਤੁਰੰਤ ਲੈਣਾ ਚਾਹੀਦਾ ਹੈ। ਪੇਂਗ ਨੂੰ ਡੰਗ ਮਾਰਨ ਤੋਂ ਬਾਅਦ ਦਵਾਈ ਨਹੀਂ ਮਿਲੀ, ਜਿਸ ਕਾਰਨ ਅੱਧੇ ਘੰਟੇ ’ਚ ਉਸ ਦੀ ਮੌਤ ਹੋ ਗਈ। ਘਟਨਾ ਦੇ ਸਮੇਂ ਰੈਸਟੋਰੈਂਟ ’ਚ ਸੂਪ ਪੀਣ ਲਈ ਕਈ ਮਹਿਮਾਨ ਆਏ ਹੋਏ ਸਨ।

ਇਹ ਵੀ ਪੜ੍ਹੋ: ਵੀਡੀਓ ਫੁਟੇਜ ’ਚ ਯੂਕ੍ਰੇਨੀ ਫ਼ੌਜੀ ਨੂੰ ਨਪੁੰਸਕ ਕਰਦੇ ਦਿਸੇ ਰੂਸੀ ਫ਼ੌਜੀ, ਚਾਕੂ ਨਾਲ ਕੱਟਿਆ ਗੁਪਤ ਅੰਗ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News