ਪਾਕਿ ’ਚ ਕੋਲੇ ਦੀ ਖਾਨ ’ਚ ਧਮਾਕਾ, 4 ਦੀ ਮੌਤ
Sunday, Jan 12, 2025 - 04:26 AM (IST)
ਕਰਾਚੀ (ਭਾਸ਼ਾ) – ਪਾਕਿਸਤਾਨ ਦੇ ਅਸ਼ਾਂਤ ਬਲੋਚਿਸਤਾਨ ਸੂਬੇ ਵਿਚ ਮੀਥੇਨ ਗੈਸ ਨਾਲ ਹੋਏ ਧਮਾਕੇ ਕਾਰਨ ਕੋਲੇ ਇਕ ਖਾਨ ਢੱਠ ਗਈ, ਜਿਸ ਨਾਲ ਘੱਟ ਤੋਂ ਘੱਟ 4 ਮਜ਼ਦੂਰਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਹਾਦਸੇ ਵਿਚ 8 ਮਜ਼ਦੂਰਾਂ ਦੇ ਲਾਪਤਾ ਹੋਣ ਦੀ ਖਬਰ ਹੈ, ਜਿਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।
ਅਧਿਕਾਰੀਆਂ ਮੁਤਾਬਕ ਬਲੋਚਿਸਤਾਨ ਸੂਬੇ ਵਿਚ ਕਵੇਟਾ ਤੋਂ ਲੱਗਭਗ 40 ਕਿਲੋਮੀਟਰ ਦੂਰ ਸੰਸਦੀ ਖੇਤਰ ਵਿਚ 9 ਜਨਵਰੀ ਨੂੰ ਇਕ ਕੋਲਾ ਖਾਨ ਮੀਥੇਨ ਗੈਸ ਭਰਨ ਨਾਲ ਹੋਏ ਧਮਾਕੇ ਕਾਰਨ ਢੱਠ ਗਈ ਸੀ, ਜਿਸ ਵਿਚ 12 ਮਜ਼ਦੂਰ ਮਲਬੇ ਹੇਠਾਂ ਦੱਬੇ ਗਏ ਸਨ।