ਪਾਕਿ ਦੇ ਪੱਲੇ ਨਹੀਂ ਧੇਲਾ ਤੇ ਕਰਦਾ ਮੇਲਾ-ਮੇਲਾ ! ਖਾਣ ਨੂੰ ਹੈ ਨਹੀਂ ਆਟਾ ਤੇ 'ਹਾਕਮ' ਲਈ ਖਰੀਦੀ 9 ਕਰੋੜ ਦੀ ਗੱਡੀ
Tuesday, Mar 17, 2026 - 05:51 PM (IST)
ਇਸਲਾਮਾਬਾਦ (ਆਈ.ਏ.ਐੱਨ.ਐੱਸ) : ਭਿਆਨਕ ਆਰਥਿਕ ਸੰਕਟ ਅਤੇ ਮਹਿੰਗਾਈ ਨਾਲ ਜੂਝ ਰਹੇ ਪਾਕਿਸਤਾਨ ਵਿੱਚ ਇੱਕ ਨਵਾਂ ਸਿਆਸੀ ਵਿਵਾਦ ਸੁਰੂ ਹੋ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਾਕਿਸਤਾਨ ਦੇ ਸੈਨੇਟ ਚੇਅਰਮੈਨ ਯੂਸਫ਼ ਰਜ਼ਾ ਗਿਲਾਨੀ ਲਈ ਸੈਨੇਟ ਦੇ ਬਜਟ ਵਿੱਚੋਂ 90 ਮਿਲੀਅਨ (9 ਕਰੋੜ) ਪਾਕਿਸਤਾਨੀ ਰੁਪਏ ਦੀ ਇੱਕ ਆਲੀਸ਼ਾਨ ਲਗਜ਼ਰੀ ਕਾਰ ਖਰੀਦੀ ਗਈ ਹੈ, ਜਦਕਿ ਦੇਸ਼ ਦੀ ਬਹੁਤੀ ਆਬਾਦੀ ਦੋ ਵਕਤ ਦੀ ਰੋਟੀ ਲਈ ਸੰਘਰਸ਼ ਕਰ ਰਹੀ ਹੈ।
ਸਰਕਾਰੀ ਖ਼ਜ਼ਾਨੇ 'ਤੇ ਪਿਆ ਵਾਧੂ ਬੋਝ
ਸੂਤਰਾਂ ਅਨੁਸਾਰ ਇਹ ਮਹਿੰਗੀ ਗੱਡੀ ਪਾਕਿਸਤਾਨੀ ਸੈਨੇਟ ਸਕੱਤਰੇਤ ਪਹੁੰਚ ਚੁੱਕੀ ਹੈ।ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਅਤੇ ਮੌਜੂਦਾ ਸੈਨੇਟ ਚੇਅਰਮੈਨ ਗਿਲਾਨੀ ਨੇ ਖੁਦ ਇਸ ਖਰੀਦ ਦੀ ਪੁਸ਼ਟੀ ਕੀਤੀ ਹੈ। ਹਾਲਾਂਕਿ, ਉਨ੍ਹਾਂ ਸਫਾਈ ਦਿੰਦਿਆਂ ਕਿਹਾ ਕਿ ਇਹ ਕਾਰ ਪਿਛਲੇ ਸਾਲ ਮਈ ਵਿੱਚ ਆਰਡਰ ਕੀਤੀ ਗਈ ਸੀ ਅਤੇ ਇਸ ਲਈ ਸੈਨੇਟ ਦੇ ਪਿਛਲੇ ਸਾਲ ਦੇ ਬਚੇ ਹੋਏ ਬਜਟ (Savings) ਦੀ ਵਰਤੋਂ ਕੀਤੀ ਗਈ ਹੈ।
ਪੜ੍ਹੋ ਇਹ ਅਹਿਮ ਖ਼ਬਰ- ਜੰਗ ਵਿਚਾਲੇ ਵੱਡੀ ਖ਼ਬਰ ; ਇਜ਼ਰਾਈਲ ਨੇ ਈਰਾਨ ਦੇ ਚੋਟੀ ਦੇ ਅਧਿਕਾਰੀ 'ਤੇ ਕਰ 'ਤਾ ਹਵਾਈ ਹਮਲਾ
ਗਿਲਾਨੀ ਨੇ ਦਿੱਤੀ ਸਫਾਈ
ਗਿਲਾਨੀ ਅਨੁਸਾਰ ਉਨ੍ਹਾਂ ਨੇ ਦੇਸ਼ ਦੀ ਮੌਜੂਦਾ ਨਾਜ਼ੁਕ ਆਰਥਿਕ ਸਥਿਤੀ ਨੂੰ ਦੇਖਦੇ ਹੋਏ ਇਸ ਗੱਡੀ ਨੂੰ ਵਾਪਸ ਕਰਨ ਦੀ ਕੋਸ਼ਿਸ਼ ਵੀ ਕੀਤੀ ਸੀ, ਪਰ ਉਨ੍ਹਾਂ ਨੂੰ ਦੱਸਿਆ ਗਿਆ ਕਿ ਕਾਰ ਪਹਿਲਾਂ ਹੀ ਪਹੁੰਚ ਚੁੱਕੀ ਹੈ।
7 ਕਰੋੜ ਲੋਕ ਗਰੀਬੀ ਰੇਖਾ ਤੋਂ ਹੇਠਾਂ, ਫਿਰ ਵੀ ਫ਼ਜ਼ੂਲਖ਼ਰਚੀ
ਇਸ ਖਰੀਦਦਾਰੀ ਨੂੰ ਲੈ ਕੇ ਸੱਤਾਧਾਰੀ ਪੱਖ ਦੇ ਅੰਦਰੋਂ ਹੀ ਵਿਰੋਧ ਦੀਆਂ ਸੁਰਾਂ ਉੱਠਣੀਆਂ ਸ਼ੁਰੂ ਹੋ ਗਈਆਂ ਹਨ। ਸੱਤਾਧਾਰੀ ਬੈਂਚਾਂ ਦੇ ਇੱਕ ਸੈਨੇਟਰ ਨੇ ਨਾਮ ਗੁਪਤ ਰੱਖਣ ਦੀ ਸ਼ਰਤ 'ਤੇ ਕਿਹਾ ਕਿ ਅਜਿਹੇ ਰਾਸ਼ਟਰੀ ਹਾਲਾਤ ਵਿੱਚ ਇਹ ਖਰੀਦਦਾਰੀ ਬਿਲਕੁਲ ਗ਼ੈਰ-ਜ਼ਰੂਰੀ ਸੀ। ਉਨ੍ਹਾਂ ਯਾਦ ਦਿਵਾਇਆ ਕਿ ਪਾਕਿਸਤਾਨ ਵਿੱਚ 7 ਕਰੋੜ ਤੋਂ ਵੱਧ ਲੋਕ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਹਨ ਅਤੇ ਦੇਸ਼ ਭਾਰੀ ਮਹਿੰਗਾਈ ਦੀ ਮਾਰ ਹੇਠ ਹੈ। ਜਨਤਕ ਪੈਸੇ ਦੀ ਇਸ ਤਰ੍ਹਾਂ ਦੀ ਵਰਤੋਂ ਨੇ ਇੱਕ ਵਾਰ ਫਿਰ ਪਾਕਿਸਤਾਨੀ ਲੀਡਰਸ਼ਿਪ ਦੀਆਂ ਤਰਜੀਹਾਂ 'ਤੇ ਸਵਾਲੀਆ ਨਿਸ਼ਾਨ ਲਗਾ ਦਿੱਤੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
