ਜਲਵਾਯੂ ਤਬਦੀਲੀ : ਸਦੀ ਦੇ ਅਖੀਰ ’ਚ 3 ਤੋਂ 6 ਦਿਨ ਪਹਿਲਾਂ ਝੜਨ ਲੱਗਣਗੇ ਕੁਝ ਦਰੱਖ਼ਤਾਂ ਦੇ ਪੱਤੇ

Saturday, Nov 28, 2020 - 09:33 AM (IST)

ਜਲਵਾਯੂ ਤਬਦੀਲੀ : ਸਦੀ ਦੇ ਅਖੀਰ ’ਚ 3 ਤੋਂ 6 ਦਿਨ ਪਹਿਲਾਂ ਝੜਨ ਲੱਗਣਗੇ ਕੁਝ ਦਰੱਖ਼ਤਾਂ ਦੇ ਪੱਤੇ

ਬਰਲਿਨ,  (ਭਾਸ਼ਾ)- ਯੂਰਪੀ ਦਰੱਖ਼ਤ ’ਤੇ ਵੱਡੇ ਪੈਮਾਨੇ ’ਤੇ ਕੀਤੇ ਗਏ ਇਕ ਅਧਿਐਨ ’ਚ ਪਤਾ ਲੱਗਾ ਹੈ ਕਿ ਧਰਤੀ ਦੇ ਟ੍ਰੋਪੀਕਲ ਅਤੇ ਪੋਲਰ ਰਿਜ਼ਨ ਵਿਚਾਲੇ ਦਰੱਖ਼ਤਾਂ ਦੇ ਪੱਤੇ 21ਵੀਂ ਸਦੀ ਦੇ ਅਖੀਰ ’ਚ ਆਪਣੇ ਤੈਅ ਸਮੇਂ ਤੋਂ 3 ਤੋਂ 6 ਦਿਨ ਪਹਿਲਾਂ ਹੀ ਝੜਨੇ ਸ਼ੁਰੂ ਹੋ ਜਾਇਆ ਕਰਨਗੇ। ਇਸ ਤੋਂ ਪਹਿਲਾਂ ਜਰਮਨੀ ਦੀ ਮਿਉਨਿਖ ਯੂਨੀਵਰਸਿਟੀ ਦੇ ਵਿਗਿਆਨੀਆਂ ਸਮੇਤ ਕਈ ਵਿਗਿਆਨੀਆਂ ਨੇ ਕਿਹਾ ਸੀ ਕਿ ਖੋਜ ਦੱਸਦੀ ਹੈ ਕਿ ਮੌਜੂਦਾ ਜਲਵਾਯੂ ਸੰਕਟ ਕਾਰਣ ਇਨ੍ਹਾਂ ਟੈਂਪਰੇਟ ਦਰੱਖ਼ਤਾਂ ਦੇ ਪੱਤੇ ਡਿੱਗਣ ਤੋਂ ਬਾਅਦ ਫਿਰ ਤੋਂ ਉੱਗ ਆਉਣਗੇ।

 

ਸ਼ੁਰੂਆਤੀ ਖੋਜਾਂ ਤੋਂ ਵੀ ਇਸ ਵਿਚਾਰ ਨੂੰ ਜ਼ੋਰ ਮਿਲਦਾ ਹੈ ਕਿਉਂਕਿ ਤਾਪਮਾਨ ’ਚ ਵਾਧੇ ਕਾਰਣ ਹਾਲ ਦੇ ਦਹਾਕਿਆਂ ’ਚ ਦਰੱਖ਼ਤਾਂ ਦੇ ਪੱਤੇ ਝੜਨ ਤੋਂ ਬਾਅਦ ਵੀ ਉੱਗ ਆਉਂਦੇ ਹਨ, ਜਿਸ ਨਾਲ ਮੌਸਮ ਦੀ ਸਮੇਂ ’ਚ ਵਾਧਾ ਹੋਇਆ ਹੈ ਅਤੇ ਜਲਵਾਯੂ ਤਬਦੀਲੀ ਦੀ ਦਰ ਨੂੰ ਮੱਠਾ ਕਰਨ ’ਚ ਮਦਦ ਮਿਲ ਸਕਦੀ ਹੈ। ਹਾਲਾਂਕਿ ‘ਸਾਈਂਸ’ ਰਸਾਲੇ ’ਚ ਪ੍ਰਕਾਸ਼ਤ ਨਵੇਂ ਅਧਿਐਨ ’ਚ ਕਿਹਾ ਗਿਆ ਹੈ ਕਿ ਪ੍ਰਵਿਰਤੀ ਬਦਲ ਸਕਦੀ ਹੈ ਕਿਉਂਕਿ ਵਧਦੀ ਪ੍ਰਕਾਸ਼ ਸੰਸਲੇਸ਼ਣ ਉਤਪਾਦਕਤਾ ਨਾਲ ਦਰੱਖ਼ਤਾਂ ਦੇ ਪੱਤੇ ਡਿੱਗਣੇ ਜਲਦੀ ਸ਼ੁਰੂ ਹੋ ਜਾਂਦੇ ਹਨ।

ਮੌਜੂਦਾ ਅਧਿਐਨ ’ਚ ਵਿਗਿਆਨੀਆਂ ਨੇ 1948 ਤੋਂ 2015 ਤਕ ਪ੍ਰਮੁੱਖ ਮੱਧ ਯੂਰਪ ਦੀ ਪ੍ਰਮੁੱਖ ਦਰਖਤਾਂ ਦੀਆਂ ਨਸਲਾਂ ਨਾਲ ਸਬੰਧਤ ਲੰਬੇ ਸਮੇਂ ਦੇ ਨਿਰੀਖਣਾਂ ਦੀ ਵਰਤੋਂ ਕੀਤੀ। ਉਨ੍ਹਾਂ ਨੇ ਪੱਤੇ ਡਿੱਗਣ ਨਾਲ ਪ੍ਰਭਾਵਿਤ ਕਰਨ ਵਾਲੇ ਸਬੰਧਤ ਪ੍ਰਭਾਵਾਂ ਦਾ ਮੁਲਾਂਕਣ ਕਰਨ ਲਈ ਦਰਖਤਾਂ ਵਲੋਂ ਦਿੱਤੇ ਜਾਣ ਵਾਲੇ ਕਾਰਬਨ ’ਚ ਬਦਲਾਅ ਦੇ ਤਰੀਕਿਆਂ ’ਤੇ ਪ੍ਰਯੋਗ ਕੀਤਾ। ਵਿਗਿਆਨੀਆਂ ਨੇ ਖੋਜ ’ਚ ਲਿਖਿਆ ਕਿ ਇਸ ਪ੍ਰਭਾਵ ਦੇ ਲਿਹਾਜ਼ ਨਾਲ ਪੱਤੇ ਝੜਨ ਦੀ ਭਵਿੱਖਬਾਣੀ ’ਚ 27 ਤੋਂ 42 ਫੀਸਦੀ ਤਕ ਸੁਧਾਰ ਹੁੰਦਾ ਹੈ।


author

Lalita Mam

Content Editor

Related News