ਚੰਡੀਗੜ੍ਹ ਦੇ ਸਾਰੇ ਨਿਗਮ ਦਫ਼ਤਰਾਂ ’ਤੇ ਲੱਗਣਗੇ ਸੋਲਰ ਪੈਨਲ

Monday, Nov 24, 2025 - 09:33 AM (IST)

ਚੰਡੀਗੜ੍ਹ ਦੇ ਸਾਰੇ ਨਿਗਮ ਦਫ਼ਤਰਾਂ ’ਤੇ ਲੱਗਣਗੇ ਸੋਲਰ ਪੈਨਲ

ਚੰਡੀਗੜ੍ਹ (ਰੋਹਾਲ) : ਚੰਡੀਗੜ੍ਹ ਨੇ 100 ਫ਼ੀਸਦੀ ਸਰਕਾਰੀ ਘਰਾਂ ’ਤੇ ਸੋਲਰ ਪੈਨਲ ਲਾ ਕੇ ਦੇਸ਼ ’ਚ ਹਰੀ ਊਰਜਾ ਉਤਪਾਦਨ ਦਾ ਬੇਮਿਸਾਲ ਮਾਡਲ ਕਾਇਮ ਕੀਤਾ ਹੈ। ਹੁਣ ਨਗਰ ਨਿਗਮ ਨੇ ਇਕ ਹੋਰ ਕਦਮ ਵਧਾਉਂਦਿਆਂ ਸਾਰੀਆਂ 97 ਨਿਗਮ ਇਮਾਰਤਾਂ ’ਤੇ ਰੂਫਟਾਪ ਸੋਲਰ ਪੈਨਲ ਲਾਉਣ ਦਾ ਟੀਚਾ ਰੱਖਿਆ ਹੈ। ਇਸ ਪ੍ਰਾਜੈਕਟ ਲਈ ਮੰਗੀ ਜਾ ਰਹੀ ਰਕਮ ਦਾ ਇਕ ਵੀ ਪੈਸਾ ਨਿਗਮ ਨੂੰ ਆਪਣੀ ਜੇਬ ਤੋਂ ਨਹੀਂ ਦੇਣਾ ਪਵੇਗਾ। ਇਸ ਸਬੰਧ ’ਚ ਨਿਗਮ ਨਾਲ ਇਕ ਲੰਬੇ ਸਮੇਂ ਤੋਂ ਵਾਅਦਾ ਕੀਤਾ ਗਿਆ ਐੱਮ. ਓ. ਯੂ. ਸਾਈਨ ਕੀਤਾ ਗਿਆ ਹੈ। ਇਹ ਸਮਝੌਤਾ ਚੰਡੀਗੜ੍ਹ ਨਵਿਆਉਣਯੋਗ ਊਰਜਾ ਵਿਗਿਆਨ ਤੇ ਤਕਨਾਲੋਜੀ ਪ੍ਰਮੋਸ਼ਨ ਸੁਸਾਇਟੀ (ਕ੍ਰੈਸਟ) ਤੇ ਨਿਗਮ ਵਿਚਕਾਰ ਕੀਤਾ ਗਿਆ ਹੈ।
ਰੈਂਟ-ਏ-ਰੂਫ ਮਾਡਲ : ਚੁਣੀਆਂ ਕੰਪਨੀਆਂ ਇਮਾਰਤਾਂ ਤੋਂ ਪੈਦਾ ਕਰਨਗੀਆਂ ਹਰੀ ਊਰਜਾ
ਇਸ ਦੇ ਉਲਟ ਨਿਗਮ ਰੈਂਟ ਏ ਰੂਫ ਮਾਡਲ ’ਤੇ ਸੂਰਜੀ ਊਰਜਾ ਪੈਦਾ ਕਰਨ ਲਈ ਦਿੱਤੀ ਗਈ ਛੱਤ ਦੇ ਕਿਰਾਏ ਦੇ ਬਦਲੇ 35 ਤੋਂ 40 ਲੱਖ ਰੁਪਏ ਸਲਾਨਾ ਕਮਾ ਸਕੇਗਾ। ਸਮਝੌਤੇ ’ਤੇ ਦਸਤਖ਼ਤ ਕਰਨ ਤੋਂ ਬਾਅਦ ਕ੍ਰੈਸਟ ਹੁਣ ਟੈਂਡਰ ਜਾਰੀ ਕਰੇਗਾ ਤੇ ਅਜਿਹੀਆਂ ਕੰਪਨੀਆਂ ਦੀ ਚੋਣ ਕਰੇਗਾ, ਜੋ ਨਿਗਮ ਦੀਆਂ ਇਮਾਰਤਾਂ ਦੀਆਂ ਛੱਤਾਂ ’ਤੇ ਪੈਨਲ ਲਾ ਕੇ ਬਿਜਲੀ ਪੈਦਾ ਕਰਨਗੀਆਂ। ਚੁਣੀਆਂ ਗਈਆਂ ਕੰਪਨੀਆਂ ਫਿਰ ਇਨ੍ਹਾਂ ਇਮਾਰਤਾਂ ਤੋਂ ਹਰੀ ਊਰਜਾ ਪੈਦਾ ਕਰਨਗੀਆਂ ਤੇ ਇਸ ਨੂੰ ਅੱਗੇ ਵੇਚਣਗੀਆਂ। ਸ਼ਹਿਰ ਦੇ ਸਾਰੇ ਸਰਕਾਰੀ ਘਰਾਂ ’ਤੇ ਲਾਏ ਸੋਲਰ ਪਲਾਂਟਾਂ ਦੇ ਸਫਲ ਤਜਰਬੇ ਤੋਂ ਬਾਅਦ ਕ੍ਰੈਸਟ ਸਾਰੀਆਂ ਨਿਗਮ ਦੀਆਂ ਇਮਾਰਤਾਂ ਦੀਆਂ ਛੱਤਾਂ ’ਤੇ ਸੋਲਰ ਪਲਾਂਟ ਲਾਉਣ ਦਾ ਕੰਮ ਕੰਪਨੀ ਜਾਂ ਟੈਂਡਰ ਪ੍ਰਕਿਰਿਆ ’ਚ ਚੁਣੀਆਂ ਕੰਪਨੀਆਂ ਦੁਆਰਾ ਨਿਰਧਾਰਤ ਸਮੇਂ ਅੰਦਰ ਪੂਰਾ ਕਰਵਾਏਗਾ।
 


author

Babita

Content Editor

Related News