ਕੁੱਝ ਸਾਲਾਂ ''ਚ ਹੀ ਖਤਮ ਹੋ ਜਾਵੇਗੀ ਆਰਕਟਿਕ ਮਹਾਸਾਗਰ ਦੀ ਬਰਫ : ਸੋਧ

11/19/2019 10:25:00 AM

ਲਾਸ ਏਂਜਲਸ— ਇਕ ਅਧਿਐਨ ਮੁਤਾਬਕ ਮਨੁੱਖ ਕਾਰਨ ਹੋਏ ਜਲਵਾਯੂ ਪਰਿਵਰਤਨ ਕਾਰਨ 2044 ਤੋਂ 2067 ਦੌਰਾਨ ਆਰਕਟਿਕ ਮਹਾਸਾਗਰ 'ਚ ਮੌਜੂਦ ਬਰਫ ਖਤਮ ਹੋ ਜਾਵੇਗੀ। ਲਾਸ ਏਂਜਲਸ ਸਥਿਤ ਕੈਲੀਫੋਰਨੀਆ ਯੂਨੀਵਰਸਿਟੀ ਦੇ ਸੋਧਕਾਰਾਂ ਨੇ ਹਾਲਾਂਕਿ ਇਸ ਦੇ ਨਾਲ ਹੀ ਇਹ ਵੀ ਕਿਹਾ ਹੈ ਕਿ ਜਦ ਤਕ ਮਨੁੱਖ ਧਰਤੀ 'ਤੇ ਹੈ ਤਦ ਤਕ ਆਰਕਟਿਕ ਖੇਤਰ 'ਤੇ ਬਰਫ ਰਹੇਗੀ। ਸਰਦੀਆਂ 'ਚ ਜਿੱਥੇ ਇਸ ਬਰਫ ਦਾ ਖੇਤਰਫਲ ਵਧੇਗਾ ਉੱਥੇ ਗਰਮੀਆਂ 'ਚ ਘੱਟ ਹੋਵੇਗਾ। ਸੈਟੇਲਾਈਟ ਅਧਿਐਨ ਇਸ ਗੱਲ ਦੀ ਪੁਸ਼ਟੀ ਕਰ ਰਹੇ ਹਨ ਕਿ ਸਤੰਬਰ ਦੌਰਾਨ ਜਦ ਆਰਕਟਿਕ ਮਹਾਸਾਗਰ 'ਚ ਸਭ ਤੋਂ ਘੱਟ ਬਰਫ ਹੁੰਦੀ ਹੈ, ਉਸ 'ਚ ਪ੍ਰਤੀ ਦਹਾਕਾ 13 ਫੀਸਦੀ ਦੀ ਗਿਰਾਵਟ ਦੇਖੀ ਜਾ ਰਹੀ ਹੈ। ਇਹ ਸਿਲਸਿਲਾ ਸਾਲ 1979 ਤੋਂ ਚੱਲ ਰਿਹਾ ਹੈ। ਦਰਅਸਲ ਜਲਵਾਯੂ ਪਰਿਵਰਤਨ ਦੇ ਅੰਕੜਿਆਂ ਦੇ ਆਧਾਰ 'ਤੇ ਜਾਣਕਾਰੀ ਦੇਣ ਵਾਲੇ ਵਿਗਿਆਨੀ ਕਈ ਦਹਾਕਿਆਂ ਤੋਂ ਆਰਕਟਿਕ ਦੀ ਬਰਫ ਪਿਘਲਣ ਨੂੰ ਲੈ ਕੇ ਭਵਿੱਖਬਾਣੀ ਕਰ ਰਹੇ ਹਨ ਪਰ 'ਨੇਚਰ ਕਲਾਈਮੇਟ ਚੇਂਜ' ਨਾਮਕ ਮੈਗਜ਼ੀਨ 'ਚ ਪ੍ਰਕਾਸ਼ਿਤ ਲੇਖ ਉਨ੍ਹਾਂ ਦੇ ਅਧਿਐਨ ਨਾਲ ਸਹਿਮਤ ਨਹੀਂ ਹੈ।

ਇਸ ਮਾਮਲੇ 'ਚ ਕੁੱਝ ਵਿਗਿਆਨੀਆਂ ਦਾ ਇਹ ਕਹਿਣਾ ਹੈ ਕਿ 2026 ਤਕ ਸਤੰਬਰ 'ਚ ਆਰਕਟਿਕ ਮਹਾਸਾਗਰ 'ਚ ਬਿਲਕੁਲ ਬਰਫ ਨਹੀਂ ਰਹੇਗੀ। ਉੱਥੇ ਹੀ ਕੁੱਝ ਵਿਗਿਆਨੀਆਂ ਦਾ ਕਹਿਣਾ ਹੈ ਕਿ ਇਹ ਸਥਿਤੀ 2132 ਤਕ ਆ ਸਕਦੀ ਹੈ। ਕੈਲੀਫੋਰਨੀਆ ਯੂਨੀਵਰਸਿਟੀ 'ਚ ਸਹਾਇਕ ਸੋਧਕਾਰਾਂ ਅਤੇ ਇਸ ਸੋਧ ਦੇ ਮੁੱਖ ਲੇਖਰ ਚੈਡ ਠਾਕਰੇ ਦਾ ਕਹਿਣਾ ਹੈ ਕਿ ਆਈਸ-ਸੀ ਐਲਬੇਡੋ ਫੀਡਬੈਕ ਨੂੰ ਸਮਝਣ 'ਚ ਹੋਈ ਗਲਤੀ ਕਾਰਨ ਮਹਾਸਾਗਰ 'ਚ ਜੰਮੀ ਬਰਫ ਦੇ ਪਿਘਲਣ 'ਤੇ ਵੱਖ-ਵੱਖ ਵਿਚਾਰ ਸਾਹਮਣੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਪ੍ਰਕਿਰਿਆ ਤਦ ਹੁੰਦੀ ਹੈ ਜਦ ਮਹਾਸਾਗਰ 'ਚ ਜੰਮੀ ਬਰਫ ਦਾ ਇਕ ਟੁਕੜਾ ਪੂਰੀ ਤਰ੍ਹਾਂ ਪਿਘਲ ਜਾਂਦਾ ਹੈ, ਜਿਸ ਕਾਰਨ ਸਮੁੰਦਰ ਦੀ ਜਲ ਸਤ੍ਹਾ ਸੂਰਜ ਦੇ ਸਿੱਧੇ ਸੰਪਰਕ 'ਚ ਆ ਜਾਂਦੀ ਹੈ ਅਤੇ ਵਧੇਰੇ ਮਾਤਰਾ 'ਚ ਪ੍ਰਕਾਸ਼ ਪੈਦਾ ਕਰਦੀ ਹੈ। ਵਿਗਿਆਨੀਆਂ ਮੁਤਾਬਕ ਸੂਰਜ ਦੇ ਪ੍ਰਕਾਸ਼ ਦੀ ਪਰਾਵਰਤਨਸ਼ੀਲਤਾ ਜਾਂ ਐਲਬੇਡੋ 'ਚ ਪਰਿਵਰਤਨ ਨਾਲ ਸਥਾਨਕ ਵਾਰਮਿੰਗ ਵਧੇਰੇ ਹੁੰਦੀ ਹੈ, ਜਿਸ ਨਾਲ ਬਰਫ ਪਿਘਲਦੀ ਹੈ।


Related News