ਮਿਲ ਗਿਆ ਕਲਿਯੋਪੇਟਰਾ ਦਾ ਮਕਬਰਾ, ਚੱਟਾਨ ’ਚ ਬਣੀ ਸੁਰੰਗ ''ਚ 43 ਫੁੱਟ ਹੇਠਾਂ ਮਿਲਿਆ ਜਿਆਮਿਤਿਕ ਚਮਤਕਾਰ

Wednesday, Nov 09, 2022 - 05:12 AM (IST)

ਮਿਲ ਗਿਆ ਕਲਿਯੋਪੇਟਰਾ ਦਾ ਮਕਬਰਾ, ਚੱਟਾਨ ’ਚ ਬਣੀ ਸੁਰੰਗ ''ਚ 43 ਫੁੱਟ ਹੇਠਾਂ ਮਿਲਿਆ ਜਿਆਮਿਤਿਕ ਚਮਤਕਾਰ

ਕਾਹਿਰਾ (ਵਿਸ਼ੇਸ਼) : ਮਿਸਰ ਦੇ ਸਭ ਤੋਂ ਪੁਰਾਣੇ ਟੋਪੇਸਿਰਿਸ ਮਾਗਨਾ ਟੈਂਪਲ 'ਚ ਚੱਟਾਨਾਂ ਵਿਚਾਲੇ ਮਿਸਰ ਦੀ ਅੰਤਿਮ ਫੈਰੋ ਕਲਿਯੋਪੇਟਰਾ ਦਾ ਮਕਬਰਾ ਮਿਲਿਆ ਹੈ। ਇਹ ਚੱਟਾਨਾਂ ਵਿਚਾਲੇ ਸੁਰੰਗ ਵਿਚ 43 ਫੁੱਟ ਹੇਠਾਂ ਮਿਲਿਆ ਹੈ ਅਤੇ 4800 ਫੁੱਟ ਤੋਂ ਜ਼ਿਆਦਾ ਦੇ ਖੇਤਰ 'ਚ ਫੈਲਿਆ ਹੋਇਆ ਹੈ। ਪੁਰਾਤਤਵਵਿਦ ਇਸ ਢਾਂਚੇ ਨੂੰ ਇਕ ਜਿਆਮਿਤਿਕ ਚਮਤਕਾਰ ਦੱਸ ਰਹੇ ਹਨ, ਹਾਲਾਂਕਿ ਉਨ੍ਹਾਂ ਨੇ ਅਜੇ ਇਸ ਦੇ ਕਲਿਯੋਪੇਟਰਾ ਦਾ ਮਕਬਰਾ ਹੋਣ ਦੀ ਪੁਸ਼ਟੀ ਨਹੀਂ ਕੀਤੀ ਹੈ।

ਇਹ ਵੀ ਪੜ੍ਹੋ : ਢੀਂਡਸਾ ਨੇ ਬੀਬੀ ਜਗੀਰ ਕੌਰ ਦੇ ਹੱਕ 'ਚ ਕੀਤੀ ਮੀਟਿੰਗ, ਸੁਖਬੀਰ 'ਤੇ ਇਲਜ਼ਾਮ ਲਾਉਂਦਿਆਂ ਮੈਂਬਰਾਂ ਨੂੰ ਕੀਤੀ ਇਹ ਅਪੀਲ

ਜ਼ਮੀਨ ਹੇਠਾਂ ਇਸ ਮਕਬਰੇ ਦੀ ਉਚਾਈ 6 ਫੁੱਟ ਹੈ। ਸੇਨ ਡੋਮਿੰਗੋ ਯੂਨੀਵਰਸਿਟੀ ਦੀ ਪੁਰਾਤਤਵਵਿਦ ਕੈਥਲੀਨ ਮਾਰਟੀਨੇਂਜ ਲਗਭਗ ਇਕ ਦਹਾਕੇ ਤੋਂ ਇਤਿਹਾਸ ਦੀ ਉਸ ਜਾਣਕਾਰੀ ’ਤੇ ਕੰਮ ਕਰ ਰਹੀ ਸੀ, ਜਿਸ ਵਿਚ ਦੱਸਿਆ ਜਾਂਦਾ ਹੈ ਕਿ ਮਿਸਰ ਦੀ ਅੰਤਿਮ ਫੈਰੋ ਕਲਿਯੋਪੇਟਰਾ ਆਪਣੇ ਪ੍ਰੇਮੀ ਮਾਰਕ ਐਂਟਨੀ ਨਾਲ ਟੇਪੋਸਿਰਿਸ ਮਾਗਨਾ ਟੈਂਪਲ ਵਿਚ ਹੀ ਕਿਤੇ ਦਫਨ ਹਨ। ਇਸੇ ਲਈ ਇਹ ਦਾਅਵੇ ਦੇ ਨਾਲ ਕਿਹਾ ਜਾ ਰਿਹਾ ਹੈ ਕਿ ਲੱਭੀ ਗਈ ਸੁਰੰਗ ਉਸੇ ਦਾ ਰਸਤਾ ਹੈ। ਇਹ ਟੈਂਪਲ ਜਿਸ ਦਾ ਅਰਥ ਹੈ ਓਸਿਰਿਸ ਦਾ ਮਹਾਨ ਮਕਬਰਾ, ਪ੍ਰਾਚੀਨ ਮਿਸਰ ਦੀ ਰਾਜਧਾਨੀ ਮੰਨੇ ਜਾਂਦੇ ਅਲੈਕਜੇਂਡ੍ਰਿਆ ਵਿਚ ਹੀ ਹੈ।

PunjabKesari

ਮਾਰਟੀਨੇਂਜ ਨੇ ਦੱਸਿਆ ਕਿ ਜੇਕਰ ਮਿਸਰ ਦੀ ਆਖਰੀ ਫੈਰੋ ਸਾਨੂੰ ਇਥੇ ਦਫਨ ਮਿਲ ਜਾਂਦੀਆਂ ਹਨ ਤਾਂ ਇਹ 21ਵੀਂ ਦੀ ਸਭ ਤੋਂ ਵੱਡੀ ਖੋਜ ਹੋਵੇਗੀ।

ਇਹ ਵੀ ਪੜ੍ਹੋ : ਇੰਦੌਰ ਦੇ ਖਾਲਸਾ ਕਾਲਜ 'ਚ ਕਮਲਨਾਥ ਦੀ ਐਂਟਰੀ ਨੂੰ ਲੈ ਕੇ ਹੰਗਾਮਾ, ਭੜਕਿਆ ਰਾਗੀ ਜਥਾ

ਟੇਲੋਮੀ-II ਨੇ ਬਣਵਾਇਆ ਸੀ ਟੈਂਪਲ

ਟੇਪੋਸਿਰਿਸ ਮਾਗਨਾ ਸ਼ਹਿਰ ਏ. ਡੀ 280 ਤੋਂ 270 ਸਾਲ ਪਹਿਲਾਂ ਮਿਸਰ ਦੇ ਫੈਰੋ ਟੇਲੋਮੀ-II ਨੇ ਬਣਵਾਇਆ ਸੀ। ਇਥੇ ਇਕ ਝੀਲ ਸੀ, ਜੋ ਬਹੁਤ ਸਮੇਂ ਪਹਿਲਾਂ ਸੁੱਕ ਗਈ। ਉਸ ਦੇ ਰਾਹੀਂ ਮਿਸਰ ਅਤੇ ਲੀਬੀਆ ਵਿਚਾਲੇ ਵਪਾਰ ਹੁੰਦਾ ਸੀ।

ਸੋਨੇ ਦੀ ਜੀਭ ਵਾਲੀ ਮਮੀ ਮਿਲੀ : ਸਾਲ 2020 ਵਿਚ ਪੁਰਾਤਤਵਵਿਦਾਂ ਨੂੰ ਇਥੇ ਖੋਦਾਈ ਵਿਚ ਇਕ ਸੋਨੇ ਦੀ ਜੀਭ ਵਾਲੀ ਮਮੀ ਵੀ ਮਿਲੀ ਸੀ। ਟੇਪੋਸਿਰਿਸ ਮਾਗਨਾ ਵਿਚ ਹੀ ਬਣਿਆ ਟੈਂਪਲ ਕਲਿਯੋਪੋਟਰਾ ਦਾ ਸਮਾਧੀ ਸਥਾਨ ਮੰਨਿਆ ਜਾਂਦਾ ਹੈ।

PunjabKesari

ਇਹ ਵੀ ਪੜ੍ਹੋ : ਢਿੱਲੀ ਜਾਂਚ ਕਾਰਨ ਵਹਿਸ਼ੀ ਜਬਰ-ਜ਼ਨਾਹੀਆਂ ਦਾ ਬਚ ਨਿਕਲਣਾ ਮੰਦਭਾਗਾ

ਪ੍ਰਾਚੀਨ ਕਥਾਵਾਂ 'ਚ ਮਿਲਦੀਆਂ ਹਨ ਕਹਾਣੀਆਂ : ਪ੍ਰਾਚੀਨ ਕਥਾਵਾਂ ਵਿਚ ਕਿਹਾ ਗਿਆ ਹੈ ਕਿ ਓਕਟੋਵਿਆ ਦੀ ਹਾਰ ਤੋਂ ਬਾਅਦ ਮਾਰਕ ਐਂਟਨੀ ਨੇ ਆਤਮਹੱਤਿਆ ਕਰ ਲਈ ਸੀ। ਕਲਿਯੋਪੇਟਰਾ ਨੇ ਓਕਟੋਵਿਆ ਦੇ ਲੋਕਾਂ ਤੋਂ ਐਂਟਨੀ ਨੂੰ ਮਿਸਰ ਵਿਚ ਹੀ ਦਫਨ ਕਰਨ ਦੀ ਇਜਾਜ਼ਤ ਲੈ ਲਈ ਸੀ। ਉਹ ਚਾਹੁੰਦੀ ਸੀ ਕਿ ਮੌਤ ਤੋਂ ਬਾਅਦ ਉਸ ਨੂੰ ਵੀ ਐਂਟਨੀ ਨਾਲ ਹੀ ਓਸਿਰਿਸ ਵਿਚ ਦਫਨ ਕੀਤਾ ਜਾਵੇ। ਓਸਿਰਿਸ ਦਾ ਇਕ ਅਧਿਆਤਮਿਕ ਅਰਥ ਹੈ ਅਨਸ਼ਵਰ। ਕਿਹਾ ਜਾਂਦਾ ਹੈ ਕਿ ਦੋਨਾਂ ਦੀ ਮੌਤ ਤੋਂ ਬਾਅਦ ਈਸ਼ਵਰ ਨੇ ਕਲਿਯੋਪੇਟਰਾ ਨੂੰ ਐਂਟਨੀ ਨਾਲ ਰਹਿਣ ਦੀ ਇਜਾਜ਼ਤ ਦੇ ਦਿੱਤੀ, ਇਸ ਤਰ੍ਹਾਂ ਉਹ ਹਮੇਸ਼ਾ ਲਈ ਇਕੱਠੇ ਹੋ ਗਏ।

ਇਹ ਵੀ ਪੜ੍ਹੋ : ਟੈਕਸ ਚੋਰੀ ਰੋਕਣ ਲਈ ਪੰਜਾਬ ਸਰਕਾਰ ਦਾ ਵੱਡਾ ਕਦਮ, ਇੰਟੈਲੀਜੈਂਸ ਵਿੰਗ ਦੀ ਸਥਾਪਨਾ ਨੂੰ ਦਿੱਤੀ ਹਰੀ ਝੰਡੀ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News