ਪਾਕਿਸਤਾਨ ''ਚ ਥੱਪੜ ਕਬੱਡੀ ਖੇਡਣ ਦੌਰਾਨ 6ਵੀਂ ਕਲਾਸ ਦੇ ਵਿਦਿਆਰਥੀ ਦੀ ਮੌਤ
Sunday, Apr 15, 2018 - 06:36 PM (IST)
ਲਾਹੌਰ— ਪਾਕਿਸਤਾਨ ਦੇ ਪੰਜਾਬ ਸੂਬੇ 'ਚ ਇਕ ਸਕੂਲ 'ਚ ਥੱਪੜ ਕਬੱਡੀ ਖੇਡਣ ਦੌਰਾਨ 6ਵੀਂ ਕਲਾਸ ਦੇ ਇਕ ਵਿਦਿਆਰਥੀ ਦੀ ਮੌਤ ਹੋ ਗਈ। ਇਕ ਪੱਤਰਕਾਰ ਏਜੰਸੀ ਦੀ ਰਿਪੋਰਟ ਮੁਤਾਬਕ ਗਵਰਨਮੈਂਟ ਹਾਈ ਸਕੂਲ ਮਿਆਂ ਚੁੰਨੂ 'ਚ ਲੰਚ ਬ੍ਰੇਕ ਦੌਰਾਨ ਬਿਲਾਲ ਤੇ ਆਮਿਰ ਥੱਪੜ ਕਬੱਡੀ ਖੇਡ ਰਹੇ ਸਨ। ਇਸ ਖੇਡ 'ਚ ਦੂਜੇ ਦੇ ਚਿਹਰੇ 'ਤੇ ਥੱਪੜ ਮਾਰਦੇ ਹਨ। ਖੇਡ ਦੌਰਾਨ ਬਿਲਾਲ ਦੀ ਗਰਦਨ 'ਤੇ ਗੰਭੀਰ ਸੱਟ ਲੱਗ ਗਈ। ਖੇਡ ਦੇਖਣ ਲਈ ਵਿਦਿਆਰਥੀ ਤੇ ਅਧਿਆਪਕ ਵੀ ਮੈਦਾਨ 'ਚ ਮੌਜੂਦ ਸਨ।
ਘਟਨਾ ਇਸੇ ਮਹੀਨੇ ਦੀ ਸ਼ੁਰੂਆਤ 'ਚ ਹੋਈ ਹੈ। ਪਰ ਇਸ ਦਾ ਵੀਡੀਓ ਐਤਵਾਰ ਨੂੰ ਸਾਹਮਣੇ ਆਇਆ ਹੈ। ਖੇਡ ਸ਼ੁਰੂ ਹੁੰਦੇ ਹੀ ਦੋਵੇਂ ਇਕ-ਦੂਜੇ ਦੇ ਚਿਹਰੇ 'ਤੇ ਥੱਪੜ ਮਾਰਨ ਲੱਗੇ। ਇਸੇ ਦੌਰਾਨ ਬਿਲਾਲ ਬੇਹੋਸ਼ ਹੋ ਕੇ ਜ਼ਮੀਨ 'ਤੇ ਡਿੱਗ ਗਿਆ। ਸੂਤਰ੍ਹਾਂ ਮੁਤਾਬਕ ਉਸ ਨੂੰ ਤੁਰੰਤ ਮਦਦ ਨਹੀਂ ਮਿਲ ਸਕੀ ਤੇ ਸਕੂਲ ਪ੍ਰਸ਼ਾਸਨ ਉਸ ਦਾ ਤੁਰੰਤ ਇਲਾਜ ਕਰਵਾਉਣ 'ਚ ਅਸਫਲ ਰਿਹਾ। ਬਿਲਾਲ ਨੂੰ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ। ਇਸ ਖੇਡ ਨੂੰ ਥੱਪੜ ਕਬੱਡੀ ਕਹਿੰਦੇ ਹਨ ਤੇ ਇਹ ਲਹਿੰਦੇ ਪੰਜਾਬ ਦੇ ਕਈ ਸ਼ਹਿਰਾਂ 'ਚ ਪ੍ਰਸਿੱਧ ਹੈ।
