ਚਮਨ-ਸਪਿਨ ਬੋਲਡਕ ਕ੍ਰਾਸਿੰਗ ’ਤੇ ਤਾਲਿਬਾਨ ਅਤੇ ਪਾਕਿਸਤਾਨੀ ਫ਼ੌਜ ਵਿਚਾਲੇ ਸੰਘਰਸ਼
Tuesday, Nov 15, 2022 - 11:56 PM (IST)
ਇੰਟਰਨੈਸ਼ਨਲ ਡੈਸਕ : ਅਫ਼ਗਾਨਿਸਤਾਨ ਦੇ ਸਪਿਨ ਬੋਲਡਕ ਜ਼ਿਲ੍ਹੇ ’ਚ ਚਮਨ-ਸਪਿਨ ਬੋਲਡਕ ਕ੍ਰਾਸਿੰਗ ’ਤੇ ਤਾਲਿਬਾਨ ਅਤੇ ਪਾਕਿਸਤਾਨੀ ਫ਼ੌਜ ਵਿਚਾਲੇ ਹਥਿਆਰਬੰਦ ਸੰਘਰਸ਼ ਸ਼ੁਰੂ ਹੋ ਗਿਆ। ਮੀਡੀਆ ਰਿਪੋਰਟਾਂ ਮੁਤਾਬਕ ਇਹ ਘਟਨਾ ਗ਼ਲਤਫਹਿਮੀ ਕਾਰਨ ਵਾਪਰੀ, ਕੋਈ ਜ਼ਖ਼ਮੀ ਨਹੀਂ ਹੋਇਆ। ਕਮਾਂਡਰ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਬੋਲਡਕ-ਚਮਨ ਕ੍ਰਾਸਿੰਗ ’ਤੇ ਦੋਵਾਂ ਧਿਰਾਂ ਵਿਚਾਲੇ ਸਰਹੱਦੀ ਸੰਘਰਸ਼ ’ਚ ਇਕ ਪਾਕਿਸਤਾਨੀ ਸਰਹੱਦੀ ਗਾਰਡ ਮਾਰਿਆ ਗਿਆ ਸੀ।
ਚਮਨ-ਸਪਿਨ ਬੋਲਡਕ ਕ੍ਰਾਸਿੰਗ ਕੰਧਾਰ ਸ਼ਹਿਰ, ਅਫ਼ਗਾਨਿਸਤਾਨ ਤੋਂ ਲੱਗਭਗ 100 ਕਿਲੋਮੀਟਰ ਦੱਖਣ-ਪੂਰਬ ਅਤੇ ਕਵੇਟਾ, ਪਾਕਿਸਤਾਨ ਤੋਂ ਲੱਗਭਗ 100 ਕਿਲੋਮੀਟਰ ਉੱਤਰ-ਪੱਛਮ ’ਚ ਹੈ। ਮੀਡੀਆ ਰਿਪੋਰਟਾਂ ਦੇ ਅਨੁਸਾਰ ਤਾਜ਼ਾ ਝੜਪ ਐਤਵਾਰ ਤੜਕੇ ਹੋਈ ਅਤੇ ਇਸ ਦੇ ਨਤੀਜੇ ਵਜੋਂ ਕ੍ਰਾਸਿੰਗ ਨੂੰ ਬੰਦ ਕਰ ਦਿੱਤਾ ਗਿਆ। ਇਸ ਕ੍ਰਾਸਿੰਗ ਤੋਂ ਰੋਜ਼ਾਨਾ ਕਰੋੜਾਂ ਲੋਕ ਲੰਘਦੇ ਹਨ, ਜਿਸ ਨਾਲ ਇਹ ਪ੍ਰਮੁੱਖ ਵਪਾਰਕ ਬਿੰਦੂ ਬਣਿਆ ਹੋਇਆ ਹੈ।
ਤਾਲਿਬਾਨ ਨੇ ਪਿਛਲੇ ਸਾਲ ਅਗਸਤ ’ਚ ਅਫ਼ਗਾਨਿਸਤਾਨ ’ਚ ਸੱਤਾ ’ਤੇ ਕਬਜ਼ਾ ਕਰ ਲਿਆ, ਜਿਸ ਨਾਲ ਅਮਰੀਕਾ ਦੀ ਹਮਾਇਤ ਵਾਲੀ ਸਰਕਾਰ ਖ਼ਤਮ ਹੋ ਗਈ। ਦੱਸ ਦੇਈਏ ਕਿ ਅਮਰੀਕੀ ਫ਼ੌਜ ਅਫ਼ਗਾਨਿਸਤਾਨ ’ਚ ਤਾਲਿਬਾਨ ਦੇ ਖ਼ਿਲਾਫ਼ ਲੜ ਰਹੀ ਸੀ। ਇਸ ਦੇ ਜਾਣ ਤੋਂ ਬਾਅਦ ਤਾਲਿਬਾਨ ਨੇਤਾ ਮੁਹੰਮਦ ਹਸਨ ਅਖੁੰਦ ਦੀ ਅਗਵਾਈ ’ਚ ਇਕ ਨਵੀਂ ਸਰਕਾਰ ਦੀ ਸਥਾਪਨਾ ਕੀਤੀ।