ਭਾਰਤ-ਬ੍ਰਿਟੇਨ ਸੰਬੰਧਾਂ ਦੀ ਮਜ਼ਬੂਤੀ ਲਈ ਸਿਟੀ ਆਫ ਲੰਡਨ ਕਾਰਪੋਰੇਸ਼ਨ ਨੇ ਕੀਤਾ ਵਿੱਤੀ ਮਦਦ ਦਾ ਐਲਾਨ

Thursday, Sep 06, 2018 - 11:20 PM (IST)

ਭਾਰਤ-ਬ੍ਰਿਟੇਨ ਸੰਬੰਧਾਂ ਦੀ ਮਜ਼ਬੂਤੀ ਲਈ ਸਿਟੀ ਆਫ ਲੰਡਨ ਕਾਰਪੋਰੇਸ਼ਨ ਨੇ ਕੀਤਾ ਵਿੱਤੀ ਮਦਦ ਦਾ ਐਲਾਨ

ਲੰਡਨ— ਸਿਟੀ ਆਫ ਲੰਡਨ ਕਾਰਪੋਰੇਸ਼ਨ ਨੇ ਵਿੱਤੀ ਤੇ ਪੇਸ਼ੇਵਰ ਸੇਵਾਵਾਂ ਦੇ ਖੇਤਰ 'ਚ ਭਾਰਤ-ਬ੍ਰਿਟੇਨ ਸੰਬੰਧਾਂ ਨੂੰ ਬੜ੍ਹਾਵਾ ਦੇਣ ਲਈ ਇੰਡੋ ਬ੍ਰਿਟਿਸ਼ ਆਲ ਪਾਰਟੀ ਪਾਰਲੀਮੈਂਟਰੀ ਗਰੁੱਪ ਲਈ ਵੀਰਵਾਰ ਨੂੰ ਆਰਥਿਕ ਸਹਿਯੋਗ ਦਾ ਐਲਾਨ ਕੀਤਾ।
ਏ.ਪੀ.ਪੀ.ਜੀ. ਦਾ ਟੀਚਾ ਭਾਰਤੀ ਤੇ ਬ੍ਰਿਟਿਸ਼ ਸੰਸਦਾਂ ਵਿਚਾਲੇ ਆਪਸੀ ਸਮਝ ਤੇ ਸਹਿਯੋਗ ਨੂੰ ਬੜ੍ਹਾਵਾ ਦੇਣਾ ਹੈ। ਉਸ ਦੇ ਪ੍ਰਧਾਨ ਲੇਬਰ ਪਾਰਟੀ ਦੇ ਭਾਰਤੀ ਮੂਲ ਦੇ ਸੰਸਦ ਵਿਰੇਂਦਰ ਸ਼ਰਮਾ ਹਨ ਤੇ ਵੱਖ-ਵੱਖ ਦਲਾਂ ਦੇ ਸੰਸਦ ਦੇ ਦੋਹਾਂ ਸਦਨਾਂ ਦੇ ਮੈਂਬਰ ਉਸ ਦੇ ਮੈਂਬਰ ਹਨ। ਏ.ਪੀ.ਪੀ.ਜੀ. ਦੋ-ਪੱਖੀ ਸੰਬੰਧਾਂ ਨੂੰ ਮਜ਼ਬੂਤ ਕਰਨ ਲਈ ਕੰਮ ਕਰਦਾ ਹੈ। ਸਿਟੀ ਆਫ ਲੰਡਨ ਕਾਰਪੋਰੇਸ਼ਨ ਦੇ ਆਰਥਿਕ ਸਹਿਯੋਗ 'ਚ 3000 ਪਾਉਂਡ ਦਾ ਸਲਾਨਾ ਚਾਰਜ ਵੀ ਸ਼ਾਮਲ ਹੈ ਤੇ ਇਹ ਉਸ ਦੇ ਵਿਆਪਕ ਏਸ਼ੀਆ ਪ੍ਰੋਗਰਾਮ ਦੇ ਤਹਿਤ ਪ੍ਰਦਾਨ ਕੀਤਾ ਗਿਆ ਹੈ। ਭਾਰਤ-ਬ੍ਰਿਟਿਸ਼ ਏ.ਪੀ.ਪੀ.ਜੀ. ਦਾ ਸਹਿਯੋਗ ਕਰਨ ਦਾ ਫੈਸਲਾ ਸਿਟੀ ਕਾਰਪੋਰੇਸ਼ਨ ਦੀ ਨੀਤੀ ਤੇ ਸਰੋਤ ਕਮੇਟੀ ਦੀ ਬੈਠਕ 'ਚ ਲਿਆ ਗਿਆ।


Related News