ਪਾਕਿਸਤਾਨ ''ਚ ਬੰਦੂਕ ਦੇ ਜ਼ੋਰ ''ਤੇ ਈਸਾਈ ਕੁੜੀ ਅਗਵਾ
Wednesday, Jun 10, 2020 - 08:33 PM (IST)

ਇਸਲਾਮਾਬਾਦ - ਪਾਕਿਸਤਾਨ ਵਿਚ ਘੱਟ ਗਿਣਤੀ ਭਾਈਚਾਰਿਆਂ ਖਿਲਾਫ ਅੱਤਿਆਚਾਰਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਸੋਮਵਾਰ ਨੂੰ ਪੰਜਾਬ ਸੂਬੇ ਦੇ ਯੋਹਾਨਾਬਾਦ ਇਲਾਕੇ ਦੀ ਲਾਹੌਰ ਸਿਟੀ ਵਿਚ ਬੰਦੂਕ ਦੇ ਜ਼ੋਰ 'ਤੇ ਸਥਾਨਕ ਮੁਸਲਮਾਨ ਵਿਅਕਤੀਆਂ ਨੇ ਇਕ ਈਸਾਈ ਕੁੜੀ ਨੂੰ ਅਗਵਾ ਕਰ ਲਿਆ।
ਕੁੜੀ ਫੈਕਟਰੀ ਦੀ ਗੱਡੀ ਦਾ ਇੰਤਜ਼ਾਰ ਕਰ ਰਹੀ ਸੀ ਕਿ ਉਸੇ ਸਮੇਂ 2-3 ਲੋਕਾਂ ਨੇ ਉਸ ਨੂੰ ਅਗਵਾ ਕਰ ਲਿਆ ਅਤੇ ਧਮਕਾਇਆ। ਘਟਨਾ ਦੀ ਜਾਣਕਾਰੀ ਇਕ ਸਿਆਸੀ ਅਤੇ ਸੁਰੱਖਿਆ ਵਿਸ਼ਲੇਸ਼ਕ ਤਨਵੀਨ ਏਰੀਅਨ ਨੇ ਟਵਿੱਟਰ 'ਤੇ ਵੀਡੀਓ ਸ਼ੇਅਰ ਕਰ ਦਿੱਤੀ। ਇਹ ਵੀਡੀਓ 4 ਜੂਨ ਦੀ ਹੈ। ਕੁੜੀ ਦੀ ਮਾਂ ਨੇ ਕਿਹਾ ਕਿ ਉਸ ਦੀ ਧੀ ਨੂੰ 2 ਲੋਕਾਂ ਨੇ ਅਗਵਾ ਕੀਤਾ ਹੈ। ਇਸ ਖੌਫਨਾਕ ਵਾਰਦਾਤ ਤੋਂ ਬਾਅਦ ਕੁੜੀ ਦੇ ਪਰਿਵਾਰ ਵਾਲੇ ਸਹਿਮੇ ਹੋਏ ਹਨ।