ਪਾਕਿਸਤਾਨ ਦੇ ਲਾਹੌਰ 'ਚ ਈਸ਼ਨਿੰਦਾ ਦੇ ਦੋਸ਼ 'ਚ ਈਸਾਈ ਜੋੜਾ ਗ੍ਰਿਫ਼ਤਾਰ, ਮਾਮਲਾ ਦਰਜ
Monday, Sep 11, 2023 - 12:57 PM (IST)
ਇੰਟਰਨੈਸ਼ਨਲ ਡੈਸਕ - ਪਾਕਿਸਤਾਨ ਦੇ ਲਾਹੌਰ 'ਚ ਇਕ ਸੜਕ ਅਤੇ ਘਰ ਦੀ ਛੱਤ 'ਤੇ 'ਕੁਰਾਨ ਦੇ ਫਾੜੇ ਹੋਏ ਪੰਨੇ' ਮਿਲਣ ਤੋਂ ਬਾਅਦ ਇਕ ਈਸਾਈ ਜੋੜੇ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਸ ਨੇ ਇਹ ਜਾਣਕਾਰੀ ਐਤਵਾਰ ਨੂੰ ਦਿੱਤੀ ਹੈ। ਪੁਲਸ ਨੇ ਪਾਕਿਸਤਾਨ ਪੀਨਲ ਕੋਡ (ਪੀਪੀਪੀ) ਦੀ ਧਾਰਾ 295-ਬੀ ਦੇ ਤਹਿਤ ਜੋੜੇ ਸ਼ੌਕਤ ਮਸੀਹ ਅਤੇ ਕਿਰਨ ਮਸੀਹ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਇਸ ਧਾਰਾ ਵਿੱਚ ਪਵਿੱਤਰ ਗ੍ਰੰਥ ਦੀ ਬੇਅਦਬੀ ਲਈ ਉਮਰ ਕੈਦ ਤੱਕ ਦੀ ਸਜ਼ਾ ਦੀ ਵਿਵਸਥਾ ਹੈ।
ਇਹ ਵੀ ਪੜ੍ਹੋ : ਅੱਜ ਤੋਂ ਸਸਤਾ ਸੋਨਾ ਖ਼ਰੀਦਣ ਦਾ ਸੁਨਹਿਰੀ ਮੌਕਾ, ਸਰਕਾਰ ਦੇ ਰਹੀ ਖ਼ਾਸ ਆਫ਼ਰ
ਮਿਲੀ ਜਾਣਕਾਰੀ ਅਨੁਸਾਰ ਗ੍ਰਿਫ਼ਤਾਰ ਕੀਤਾ ਗਿਆ ਜੋੜਾ ਲਾਹੌਰ ਦੇ ਹਰਬੰਸਪੁਰਾ ਇਲਾਕੇ ਵਿੱਚ ਰੇਂਜਰਾਂ ਦੇ ਹੈੱਡਕੁਆਰਟਰ ਡੌਕੇਜ ਟਾਊਨ ਵਿੱਚ ਰਹਿੰਦਾ ਹੈ। ਇਸੇ ਇਲਾਕੇ ਦੇ ਰਹਿਣ ਵਾਲੇ ਮੁਸਲਿਮ ਮੁਹੰਮਦ ਤੈਮੂਰ ਦੀ ਸ਼ਿਕਾਇਤ 'ਤੇ ਜੋੜੇ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਐੱਫਆਈਆਰ ਦੇ ਅਨੁਸਾਰ, ਤੈਮੂਰ ਨੇ ਕਿਹਾ ਕਿ ਉਹ ਸ਼ੁੱਕਰਵਾਰ ਨੂੰ ਡੌਕਸ ਟਾਊਨ ਸਟਰੀਟ 'ਤੇ ਸਥਿਤ ਇੱਕ ਫੂਡ ਸਟਾਲ 'ਤੇ ਖੜ੍ਹਾ ਸੀ ਜਦੋਂ ਉਸ ਨੂੰ ਉੱਥੇ ਮੁਸਲਮਾਨਾਂ ਦੀ ਪਵਿੱਤਰ ਕਿਤਾਬ ਦੇ ਕੁਝ ਪੰਨੇ ਮਿਲੇ।
ਇਹ ਵੀ ਪੜ੍ਹੋ : ਜੀ-20 ਸੰਮੇਲਨ: ਰਾਜਧਾਨੀ ਨੂੰ ਸਜਾਉਣ ਲਈ ਸਰਕਾਰ ਨੇ ਖ਼ਰਚੇ ਕਰੋੜਾਂ ਰੁਪਏ, ਜਾਣੋ ਕਿੱਥੋਂ ਆਇਆ ਇਹ ਪੈਸਾ?
ਐੱਫਆਈਆਰ ਵਿੱਚ ਕਿਹਾ ਗਿਆ ਹੈ, "ਇਹ ਪ੍ਰਤੀਤ ਹੁੰਦਾ ਹੈ ਕਿ ਪੰਨੇ ਘਰ ਦੀ ਛੱਤ ਤੋਂ ਸੁੱਟੇ ਗਏ ਸਨ, ਜਿਸ ਦੇ ਹੇਠਾਂ ਉਹ ਮਿਲੇ ਸਨ।" ਜਦੋਂ ਮੈਂ ਦਰਵਾਜ਼ਾ ਖੜਕਾਇਆ ਤਾਂ ਕਿਰਨ ਮਸੀਹ ਨਾਂ ਦੀ ਔਰਤ ਨੇ ਦਰਵਾਜ਼ਾ ਖੋਲ੍ਹਿਆ। ਮੈਂ ਉਸ ਨੂੰ ਕੁਰਾਨ ਦੇ ਫਟੇ ਹੋਏ ਪੰਨੇ ਦਿਖਾਏ ਤਾਂ ਉਸ ਨੇ ਜਵਾਬ ਦਿੱਤਾ ਕਿ ਉਸ ਦੀਆਂ ਨਾਬਾਲਗ ਧੀਆਂ ਸੁਦਾਸ ਅਤੇ ਰੂਬੀ ਅਤੇ ਬੇਟੇ ਸਾਬਿਰ ਨੇ ਸ਼ਾਇਦ ਪੰਨੇ ਫਾੜ ਕੇ ਸੁੱਟ ਦਿੱਤੇ ਹਨ। ਤੈਮੂਰ ਘਰ ਦੀ ਛੱਤ 'ਤੇ ਗਿਆ ਅਤੇ ਉਸ ਨੂੰ ਇਕ ਗੁਲਾਬੀ ਬੈਗ ਮਿਲਿਆ, ਜਿਸ ਵਿੱਚ ਕੁਰਾਨ ਦੇ ਹੋਰ ਪੰਨੇ ਵੀ ਸਨ।
ਇਹ ਵੀ ਪੜ੍ਹੋ : ਚੀਨ ’ਚ iPhone ’ਤੇ ਲੱਗੀ ਪਾਬੰਦੀ, ਸਰਕਾਰੀ ਕਰਮਚਾਰੀਆਂ ਨੂੰ ਇਸ ਦੀ ਵਰਤੋਂ ਨਾ ਕਰਨ ਦੇ ਹੁਕਮ
ਇਸ ਤੋਂ ਬਾਅਦ ਸ਼ਿਕਾਇਤਕਰਤਾ ਨੇ ਐਮਰਜੈਂਸੀ ਨੰਬਰ 'ਤੇ ਪੁਲਸ ਨੂੰ ਸੂਚਨਾ ਦਿੱਤੀ। ਪੁਲਸ ਨੇ ਸ਼ੱਕੀ ਵਿਅਕਤੀਆਂ ਨੂੰ ਕਾਬੂ ਕਰ ਲਿਆ। ਪੁਲਸ ਅਧਿਕਾਰੀ ਮਹਿਮੂਦ ਅਹਿਮਦ ਨੇ ਐਤਵਾਰ ਨੂੰ ਦੱਸਿਆ ਕਿ ਪੁਲਸ ਨੇ ਈਸਾਈ ਜੋੜੇ ਖ਼ਿਲਾਫ਼ ਈਸ਼ਨਿੰਦਾ ਦਾ ਮਾਮਲਾ ਦਰਜ ਕੀਤਾ ਹੈ, ਕਿਉਂਕਿ ਉਨ੍ਹਾਂ ਦੇ ਘਰ ਅਤੇ ਸੜਕ 'ਤੇ ਕੁਰਾਨ ਦੇ ਪਾਟੇ ਹੋਏ ਪੰਨੇ ਮਿਲੇ ਹਨ। ਉਸ ਨੇ ਕਿਹਾ, "ਜੋੜੇ ਦੇ ਤਿੰਨ ਬੱਚਿਆਂ 'ਤੇ ਵੀ ਮਾਮਲਾ ਦਰਜ ਕੀਤਾ ਜਾ ਸਕਦਾ ਸੀ, ਕਿਉਂਕਿ ਉਨ੍ਹਾਂ ਦੀ ਮਾਂ ਨੇ ਦੋਸ਼ ਲਗਾਇਆ ਸੀ ਕਿ ਸ਼ਾਇਦ ਉਨ੍ਹਾਂ ਨੇ ਪੰਨੇ ਸੜਕ 'ਤੇ ਸੁੱਟ ਦਿੱਤੇ ਹਨ।" ਪੁਲਸ ਸੂਤਰਾਂ ਨੇ ਦੱਸਿਆ ਕਿ ਸ਼ੁੱਕਰਵਾਰ ਅੱਧੀ ਰਾਤ ਨੂੰ ਜਦੋਂ ਸ਼ਿਕਾਇਤਕਰਤਾ ਨੇ ਔਰਤ 'ਤੇ ਈਸ਼ਨਿੰਦਾ ਦਾ ਦੋਸ਼ ਲਗਾਇਆ ਤਾਂ ਉਸ ਦਾ ਪਤੀ ਘਰ 'ਤੇ ਨਹੀਂ ਸੀ।
ਇਹ ਵੀ ਪੜ੍ਹੋ : ਤਿਉਹਾਰੀ ਸੀਜ਼ਨ 'ਚ ਖੰਡ ਦੀਆਂ ਕੀਮਤਾਂ 'ਚ ਹੋਇਆ ਵਾਧਾ, 6 ਸਾਲਾਂ ਦੇ ਉੱਚੇ ਪੱਧਰ 'ਤੇ ਪੁੱਜੇ ਭਾਅ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8