ਭਾਰਤ ਨਾਲ ਸੰਘਰਸ਼ ''ਚ ਚੀਨੀ ਫੌਜੀ ਵੀ ਮਾਰੇ ਗਏ: ਚੀਨੀ ਮੀਡੀਆ

06/16/2020 7:15:37 PM

ਬੀਜਿੰਗ: ਚੀਨ ਨੇ ਗਲੋਬਲ ਟਾਈਮਸ ਅਖਬਾਰ ਦੇ ਪ੍ਰਧਾਨ ਸੰਪਾਦਕ ਨੇ ਕਿਹਾ ਕਿ ਚੀਨੀ ਫੌਜੀਆਂ ਨੂੰ ਵੀ ਭਾਰਤੀ ਫੌਜੀਆਂ ਨਾਲ ਸਰਹੱਦ 'ਤੇ ਸੰਘਰਸ਼ ਵਿਚ ਜਾਨ ਗੁਆਉਣੀ ਪਈ ਹੈ। ਹੂ ਜਿਜਿਨ ਨੇ ਇਕ ਟਵੀਟ ਵਿਚ ਕਿਹਾ ਕਿ ਮੈਂ ਜੋ ਜਾਣਦਾ ਹਾਂ, ਉਸ ਦੇ ਆਧਾਰ 'ਤੇ ਗਲਵਨ ਘਾਟੀ ਦੀ ਸਰੀਰਕ ਝੜਪ ਵਿਚ ਚੀਨੀ ਪੱਖ ਨੂੰ ਵੀ ਨੁਕਸਾਨ ਹੋਇਆ ਹੈ। ਹਾਲਾਂਕਿ ਉਨ੍ਹਾਂ ਨੇ ਇਸ ਮਾਮਲੇ ਵਿਚ ਵਧੇਰੇ ਜਾਣਕਾਰੀ ਨਹੀਂ ਦਿੱਤੀ। ਉਧਰ ਗਲੋਬਲ ਟਾਈਮਸ ਦੀ ਸੀਨੀਅਰ ਪੱਤਰਕਾਰ ਨੇ ਸੋਸ਼ਲ ਸਾਈਟ 'ਤੇ ਇਹ ਜਾਣਕਾਰੀ ਦਿੰਦੇ ਹੋਏ ਸਾਫ ਕੀਤਾ ਕਿ ਚੀਨੀ ਪੱਖ ਨੂੰ ਵੀ ਭਾਰੀ ਨੁਕਸਾਨ ਹੋਇਆ ਹੈ। ਤੁਹਾਨੂੰ ਦੱਸ ਦਈਏ ਕਿ ਗਲੋਬਲ ਟਾਈਮਸ ਚੀਨ ਦੀ ਸੱਤਾਧਾਰੀ ਕਮਿਊਨਿਸ ਪਾਰਟੀ ਦੇ ਅਧਿਕਾਰਿਤ ਅਖਬਾਰ ਪੀਪਲਸ ਡੇਲੀ ਵਲੋਂ ਪ੍ਰਕਾਸ਼ਿਤ ਕੀਤਾ ਜਾਂਦਾ ਹੈ।

ਇਸ ਤੋਂ ਪਹਿਲਾਂ ਮੰਗਲਵਾਰ ਦੁਪਹਿਰੇ ਚੀਨੀ ਸਰਹੱਦ 'ਤੇ ਭਾਰਤੀ ਜਵਾਨਾਂ ਦੀ ਸ਼ਹਾਦਤ ਦੀ ਖਬਰ ਸੁਣ ਕੇ ਸਾਰੇ ਹੈਰਾਨ ਹੋ ਗਏ ਸਨ। ਕਿਸੇ ਨੂੰ ਇਹ ਅਹਿਸਾਸ ਤੱਕ ਨਹੀਂ ਸੀ ਕਿ ਕਾਫੀ ਸਮੇਂ ਤੋਂ ਭਾਰਤ ਤੇ ਚੀਨ ਦੇ ਵਿਚਾਲੇ ਸਰਹੱਦ 'ਤੇ ਚੱਲ ਰਿਹਾ ਤਣਾਅ ਹਿੰਸਾ ਵਿਚ ਬਦਲ ਜਾਵੇਗਾ। ਤਕਰੀਬਨ 12:30 ਵਜੇ ਖਬਰ ਮਿਲੀ ਕਿ ਭਾਰਤ ਤੇ ਚੀਨੀ ਫੌਜਾਂ ਦੇ ਵਿਚਾਲੇ ਹਿੰਸਕ ਝੜਪ ਹੋ ਗਈ ਹੈ ਤੇ ਇਸ ਵਿਚ ਭਾਰਤ ਫੌਜ ਦੇ ਇਕ ਕਮਾਂਡਿੰਗ ਅਫਸਰ ਸਣੇ ਤਿੰਨ ਭਾਰਤੀ ਜਵਾਨ ਸ਼ਹੀਦ ਹੋ ਗਏ। ਇਸ ਤੋਂ ਬਾਅਦ ਸਰਹੱਦ 'ਤੇ ਵਧੇਰੇ ਤਣਾਅਪੂਰਨ ਸਥਿਤੀ ਦੀ ਸੂਚਨਾ ਆਉਣ ਲੱਗੀ ਤੇ ਉਥੋਂ ਬੈਠਕਾਂ ਦਾ ਦੌਰ ਵੀ ਸ਼ੁਰੂ ਹੋ ਗਿਆ ਹੈ। ਇਸ ਦੌਰਾਨ ਚੀਨ ਵਲੋਂ ਵੀ ਕਈ ਬਿਆਨ ਆਏ।

ਚੀਨ ਨੇ ਭਾਰਤ 'ਤੇ ਲਗਾਏ ਝੜਪ ਦੇ ਦੋਸ਼
ਚੀਨ ਦੇ ਵਿਦੇਸ਼ ਮੰਤਰਾਲਾ ਨੇ ਇਸ ਝੜਪ ਦਾ ਦੋਸ਼ ਪੂਰੀ ਤਰ੍ਹਾਂ ਭਾਰਤੀ ਫੌਜ 'ਤੇ ਪਾਉਣ ਦਾ ਕੰਮ ਕੀਤਾ ਹੈ। ਚੀਨ ਦੇ ਵਿਦੇਸ਼ ਮੰਤਰਾਲਾ ਨੇ ਕਿਹਾ ਹੈ ਕਿ ਸੋਮਵਾਰ ਨੂੰ ਭਾਰਤੀ ਫੌਜ ਨੇ ਕੰਟਰੋਲ ਲਾਈਨ ਦਾ ਗੰਭੀਰ ਤੌਰ 'ਤੇ ਉਲੰਘਣ ਕੀਤਾ ਹੈ। ਉਨ੍ਹਾਂ ਕਿਹਾ ਕਿ ਖੇਤਰ ਵਿਚ ਦਾਖਲ ਹੋ ਕੇ ਚੀਨੀ ਫੌਜੀਆਂ ਹਮਲਾ ਕੀਤਾ ਹੈ। ਅੱਗੇ ਇਹ ਵੀ ਕਿਹਾ ਹੈ ਕਿ ਭਾਰਤ ਤੇ ਚੀਨ ਦੇ ਵਿਚਾਲੇ ਸਰਹੱਦੀ ਵਿਵਾਦ ਨੂੰ ਸੁਲਝਾਉਣ ਦੇ ਲਈ ਤੇ ਐੱਲ.ਏ.ਸੀ. 'ਤੇ ਸ਼ਾਂਤੀ ਤੇ ਤਾਲਮੇਲ ਬਹਾਲੀ ਦੇ ਲਈ ਸਹਿਮਤ ਹਾਂ। ਭਾਰਤੀ ਪੱਖ ਵਲੋਂ ਵੀ ਦੱਸਿਆ ਗਿਆ ਹੈ ਕਿ ਹਾਲਾਤ ਵਿਗੜਨ ਤੋਂ ਬਾਅਦ ਪੱਖਾਂ ਦੇ ਵਿਚਾਲੇ ਜ਼ਮੀਨੀ ਤੌਰ 'ਤੇ ਗੱਲਬਾਤ ਜਾਰੀ ਹੈ ਤਾਂਕਿ ਤਣਾਅ ਨੂੰ ਖਤਮ ਕੀਤਾ ਜਾ ਸਕੇ।

ਦੱਸ ਦਈਏ ਕਿ ਭਾਰਤ ਤੇ ਚੀਨੀ ਸਰਹੱਦਾਂ 'ਤੇ ਕਾਫੀ ਦਿਨਾਂ ਤੋਂ ਵਿਵਾਦ ਚੱਲ ਰਿਹਾ ਹੈ। ਇਸ ਨੂੰ ਲੈ ਕੇ ਦੋਵਾਂ ਦੇਸ਼ਾਂ ਵਿਚਾਲੇ ਗੱਲਬਾਤ ਵੀ ਹੋ ਰਹੀ ਹੈ। ਚੀਨ ਦੀ ਪੀਪਲਸ ਲਿਬਰੇਸ਼ਨ ਆਰਮੀ ਵਲੋਂ ਪੂਰਬੀ ਲੱਦਾਖ ਖੇਤਰ ਵਿਚ ਭਾਰੀ ਫੌਜ ਨਿਰਮਾਣ ਨੂੰ ਲੈ ਕੇ ਦੋਵਾਂ ਦੇਸ਼ਾਂ ਦੇ ਵਿਚਾਲੇ ਵਿਵਾਦ ਵਧ ਗਿਆ।


Baljit Singh

Content Editor

Related News