ਚੀਨ ਦੇ PM ਨੇ ਯੂਕ੍ਰੇਨ ਦੀ ਸਥਿਤੀ ''ਤੇ ਚਿੰਤਾ ਕੀਤੀ ਜ਼ਾਹਰ, ਰੂਸ ''ਤੇ ਪਾਬੰਦੀਆਂ ਨੂੰ ਦੱਸਿਆ ਗਲਤ
Friday, Mar 11, 2022 - 11:03 PM (IST)
ਬੀਜਿੰਗ-ਚੀਨ ਦੇ ਪ੍ਰਧਾਨ ਮੰਤਰੀ ਲੀ ਕਿੰਗ ਨੇ ਸ਼ੁੱਕਰਵਾਰ ਨੂੰ ਰੂਸ ਤੇ ਯੂਕ੍ਰੇਨ ਦਰਮਿਆਨ ਜੰਗਬੰਦੀ ਸਮਝੌਤੇ ਲਈ ਕੀਤੀਆਂ ਜਾ ਰਹੀਆਂ ਸਾਰੀਆਂ ਕੋਸ਼ਿਸ਼ਾਂ ਦਾ ਸਮਰਥਨ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਰੂਸ ਵਿਰੁੱਧ ਅਮਰੀਕਾ ਅਤੇ ਯੂਰਪੀਅਨ ਯੂਨੀਅਨ ਦੀਆਂ ਪਾਬੰਦੀਆਂ ਦਾ ਵਿਰੋਧ ਕਰਦੇ ਹੋਏ ਕਿਹਾ ਕਿ ਉਹ ਕੋਰੋਨਾ ਗਲੋਬਲ ਮਹਾਮਾਰੀ ਦੇ ਪ੍ਰਭਾਵਾਂ ਤੋਂ ਉਭਰ ਰਹੀ ਗਲੋਬਲ ਅਰਥਵਿਵਸਥਾ ਨੂੰ ਨੁਕਸਾਨ ਪਹੁੰਚਾਏਗਾ।
ਇਹ ਵੀ ਪੜ੍ਹੋ : ਰੂਸੀ ਰੈਗੂਲੇਟਰ ਨੇ ਇੰਸਟਾਗ੍ਰਾਮ 'ਤੇ ਕੀਤੀ ਕਾਰਵਾਈ
ਚੀਨ ਦੇ ਪ੍ਰਧਾਨ ਮੰਤਰੀ ਨੇ 'ਯੂਕ੍ਰੇਨ 'ਚ ਮੌਜੂਦਾ ਸਥਿਤੀ ਨੂੰ ਗੰਭੀਰ' ਦੱਸਦੇ ਹੋਏ ਕਿਹਾ ਕਿ ਫ਼ਿਲਹਾਲ ਸਥਿਤੀ ਦੇ ਕੰਟਰੋਲ ਤੋਂ ਬਾਹਰ ਜਾਣ ਜਾਂ ਉਕਸਾਵੇ ਤੋਂ ਬਚ ਕੇ ਤਣਾਅ ਘੱਟ ਕਰਨ ਦੀ ਲੋੜ ਹੈ। ਲੀ ਨੇ ਕਿਹਾ ਕਿ ਚੀਨ ਬਹੁਤ ਜ਼ਿਆਦਾ ਸੰਜਮ ਅਤੇ ਯੂਕ੍ਰੇਨ 'ਚ ਵੱਡੇ ਪੱਧਰ 'ਤੇ ਮਨੁੱਖੀ ਸੰਕਟ ਨੂੰ ਰੋਕਣ ਦੀ ਮੰਗ ਕਰਦਾ ਹੈ। ਉਨ੍ਹਾਂ ਕਿਹਾ ਕਿ ਚੀਨ ਯੂਕ੍ਰੇਨ 'ਚ ਜਲਦ ਸ਼ਾਂਤੀ ਬਹਾਲੀ ਲਈ ਸਕਾਰਾਤਮਕ ਭੂਮਿਕਾ ਨਿਭਾਉਣ ਨੂੰ ਲੈ ਕੇ ਅੰਤਰਰਾਸ਼ਟਰੀ ਸਮੂਹ ਨਾਲ ਕੰਮ ਕਰਨ ਨੂੰ ਤਿਆਰ ਹੈ।
ਇਹ ਵੀ ਪੜ੍ਹੋ : ਯੂਰੋਕੈਨ ਗਲੋਬਲ ਦੇ ਅਮਨਦੀਪ ਸਿੰਘ ਨੂੰ ਮਿਲਿਆ 'ਆਈਕਾਨਿਕ ਲੀਡਰਸ਼ਿਪ ਐਵਾਰਡ'
ਰੂਸ ਦੇ ਨਾਲ ਚੀਨ ਦੇ ਨਜ਼ਦੀਕੀ ਸਬੰਧਾਂ ਦਾ ਜ਼ਿਕਰ ਕੀਤੇ ਬਿਨਾਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਚੀਨ ਨੇ ਹਮੇਸ਼ਾ ਸ਼ਾਂਤੀ ਲਈ ਇਕ ਸੁਤੰਤਰ ਵਿਦੇਸ਼ ਨੀਤੀ ਦਾ ਪਾਲਣ ਕੀਤਾ ਹੈ ਅਤੇ ਕਦੇ ਵੀ ਕਿਸੇ ਤੀਸਰੇ ਪੱਖ ਨੂੰ ਨਿਸ਼ਾਨਾ ਨਹੀਂ ਬਣਾਇਆ ਹੈ। ਯੂਕ੍ਰੇਨ ਦੇ ਉੱਤਰੀ ਅਟਲਾਂਟਿਕ ਸੰਧੀ ਸੰਗਠਨ (ਨਾਟੋ) 'ਚ ਸ਼ਾਮਲ ਹੋਣ 'ਤੇ ਰੂਸ ਦੀਆਂ ਚਿੰਤਾਵਾਂ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਕਿਹਾ ਕਿ ਪ੍ਰਭੂਸੱਤਾ ਅਤੇ ਖੇਤਰੀ ਅੰਖਡਤਾ ਦਾ ਸਨਮਾਨ ਕਰਦੇ ਸਮੇਂ, ਦੇਸ਼ਾਂ ਦੀਆਂ ਸ਼ੁਰੱਖਿਆ ਸਬੰਧੀ ਜਾਇਜ਼ ਚਿੰਤਾਵਾਂ ਨੂੰ ਵੀ ਗੰਭੀਰਤਾ ਨਾਲ ਲਿਆ ਜਾਣਾ ਚਾਹੀਦਾ। ਲੀ ਨੇ ਕਿਹਾ ਕਿ ਸਾਰੇ ਦੇਸ਼ਾਂ ਦੀ ਪ੍ਰਭੂਸੱਤਾ ਅਤੇ ਖੇਤਰੀ ਅੰਖਡਤਾ ਦਾ ਸਨਮਾਨ ਕੀਤਾ ਜਾਣਾ ਚਾਹੀਦਾ ਹੈ।
ਇਹ ਵੀ ਪੜ੍ਹੋ : ਪਾਕਿਸਤਾਨ ਨੂੰ ਅੱਤਵਾਦ ਸਪਾਂਸਰ ਕਰਨ ਵਾਲਾ ਦੇਸ਼ ਐਲਾਨਿਆ ਜਾਵੇ : ਅਮਰੀਕੀ ਸੰਸਦ ਮੈਂਬਰ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ