ਅਕਾਲੀ-ਭਾਜਪਾ ਗਠਜੋੜ ਨੂੰ ਲੈ ਕੇ ਅਮਿਤ ਸ਼ਾਹ ਨੇ ਸਥਿਤੀ ਕੀਤੀ ਸਾਫ
Saturday, Mar 14, 2026 - 02:53 PM (IST)
ਮੋਗਾ (ਵੈੱਬ ਡੈੱਸਕ) : ਵਿਧਾਨ ਸਭਾ ਚੋਣਾਂ ਨੂੰ ਲੈ ਕੇ ਅਕਾਲੀ-ਭਾਜਪਾ ਗਠਜੋੜ ਨੂੰ ਲੈ ਕੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸਥਿਤੀ ਪੂਰੀ ਤਰ੍ਹਾਂ ਸਾਫ ਕਰ ਦਿੱਤੀ ਹੈ। ਮੋਗਾ ਦੇ ਕਿੱਲੀ ਚਹਿਲਾਂ ਵਿਖੇ ਭਾਜਪਾ ਦੀ ਵੱਡੀ ਰੈਲੀ ਨੂੰ ਸੰਬੋਧਨ ਕਰਦਿਆਂ ਅਮਿਤ ਸ਼ਾਹ ਨੇ ਐਲਾਨ ਕੀਤਾ ਕਿ ਅੱਜ ਉਹ 2027 ਵਿਚ ਹੋਣ ਵਾਲੀਆਂ ਚੋਣਾਂ ਲਈ ਭਾਜਪਾ ਦੇ ਪ੍ਰਚਾਰ ਦੀ ਸ਼ੁਰੂਆਤ ਕਰਦੇ ਹਨ। ਉਨ੍ਹਾਂ ਕਿਹਾ ਕਿ ਅਸੀਂ ਜਦੋਂ ਵੀ ਪੰਜਾਬ ਦੀ ਸੱਤਾ 'ਚ ਆਏ ਤਾਂ ਛੋਟੇ ਭਰਾ ਦੇ ਰੂਪ ਵਿਚ ਆਏ ਪਰ ਹੁਣ ਉਹ ਛੋਟੇ ਨਹੀਂ ਸਗੋਂ ਮੁੱਖ ਰੂਪ ਨਾਲ ਪੰਜਾਬ ਦੀ ਸੱਤਾ ਵਿਚ ਆਉਣਗੇ।
ਇਹ ਵੀ ਪੜ੍ਹੋ : ਮੋਗਾ ਰੈਲੀ ਵਿਚ ਅਮਿਤ ਸ਼ਾਹ ਦਾ ਵੱਡਾ ਐਲਾਨ, ਭਾਜਪਾ ਨੇ ਵਜਾਇਆ ਚੋਣ ਬਿਗਲ
2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਭਾਰਤੀ ਜਨਤਾ ਪਾਰਟੀ ਆਪਣੀ ਸਰਕਾਰ ਬਣਾਉਣ ਲਈ ਚੋਣਾਂ ਲੜਨ ਜਾ ਰਹੀ ਹੈ, ਅਸੀਂ ਪੂਰੇ ਪੰਜਾਬ ਦੀ ਜਨਤਾ ਤੋਂ ਅਸ਼ੀਰਵਾਦ ਲੈਣ ਆਏ ਹਾਂ। ਤੁਸੀਂ ਸਾਡੀ ਤਾਕਤ ਵਧਾਓ। ਸ਼ਾਹ ਨੇ ਕਿਹਾ ਕਿ ਪੰਜਾਬ ਨੂੰ ਜੇ ਕੋਈ ਨਸ਼ੇ ਤੋਂ ਮੁਕਤ ਕਰ ਸਕਦਾ ਹੈ ਤਾਂ ਸਿਰਫ ਭਾਜਪਾ ਅਤੇ ਮੋਦੀ ਸਰਕਾਰ ਹੀ ਅਜਿਹਾ ਕਰ ਸਕਦੀ ਹੈ।
ਇਹ ਵੀ ਪੜ੍ਹੋ : ਮੋਗਾ ਰੈਲੀ ਤੋਂ ਪਹਿਲਾਂ ਅਮਿਤ ਸ਼ਾਹ ਦਾ ਵੱਡਾ ਬਿਆਨ
ਇਹ ਪਹਿਲੀ ਵਾਰ ਹੈ ਜਦੋਂ ਅਮਿਤ ਸ਼ਾਹ ਕਿਸੇ ਸਟੇਜ ਤੋਂ ਇਸ ਤਰ੍ਹਾਂ ਖੁੱਲ੍ਹ ਕੇ ਬੋਲੇ ਹਨ। ਸ਼ਾਹ ਨੇ ਇਥੋਂ ਤੱਕ ਆਖ ਦਿੱਤਾ ਕਿ ਕਾਂਗਰਸ ਅਤੇ ਅਕਾਲੀ ਦਲ ਤਾਂ ਪਹਿਲਾਂ ਹੀ ਸੀ, ਪੰਜਾਬ ਨੇ ਇਨ੍ਹਾਂ ਨੂੰ ਕਈ ਮੌਕੇ ਦਿੱਤੇ ਇਹ ਵੀ ਨਸ਼ੇ ਦਾ ਕਾਰੋਬਾਰ ਨਹੀਂ ਰੋਕ ਸਕੇ, ਸਿਰਫ ਭਾਜਪਾ ਹੀ ਨਸ਼ਿਆਂ 'ਤੇ ਰੋਕ ਲਗਾ ਸਕਦੀ ਹੈ। ਸਾਨੂੰ ਆਸ਼ਿਰਵਾਦ ਦਿਓ ਅਸੀਂ ਦੋ ਸਾਲਾਂ ਵਿਚ ਮੂਲ ਸਮੇਤ ਨਸ਼ੇ ਦੇ ਕਾਰੋਬਾਰ ਨੂੰ ਪੁੱਟ ਸੁੱਟਾਂਗੇ। ਇਕ ਮੌਕਾ ਭਾਜਪਾ ਨੂੰ ਦੇ ਕੇ ਦੇਖੋ। ਜੋ ਅੱਜ ਤਕ ਪੰਜਾਬ ਅੰਦਰ ਨਹੀਂ ਹੋਇਆ ਉਹ ਅਸੀਂ ਕਰਕੇ ਵਿਖਾਂਗੇ। ਉਨ੍ਹਾਂ ਕਿਹਾ ਕਿ 2024 ਵਿਚ ਭਾਜਪਾ ਨੂੰ ਪੰਜਾਬ ਵਿਚ 19 ਫੀਸਦੀ ਵੋਟ ਮਿਲੇ, ਜਿੱਥੇ ਵੀ ਭਾਜਪਾ ਨੂੰ 19 ਫੀਸਦੀ ਵੋਟ ਮਿਲਦਾ ਹੈ, ਉਥੇ ਅਗਲੀ ਸਰਕਾਰ ਭਾਜਪਾ ਦੀ ਹੀ ਬਣਦੀ ਹੈ । ਅਸਾਮ, ਮਣੀਪੁਰ, ਉਤਰਾਖੰਡ ਵਿਚ ਵੀ ਇਸੇ ਤਰ੍ਹਾਂ ਹੋਇਆ ਸੀ, ਹੁਣ ਪੰਜਾਬ ਦੀ ਵਾਰੀ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਪੈਨਸ਼ਨਰਾਂ ਲਈ ਹੋ ਗਿਆ ਵੱਡਾ ਐਲਾਨ, ਡੀ. ਏ. ਨੂੰ ਲੈ ਕੇ ਵੀ ਜਾਰੀ ਹੋਏ ਹੁਕਮ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
