ਚੀਨੀ ਖਾਦ ਕੰਪਨੀ ਨੇ ਸ਼੍ਰੀਲੰਕਾ ਸਮਝੌਤੇ ’ਚ ਝੁਕਣ ਤੋਂ ਕੀਤਾ ਇਨਕਾਰ

Tuesday, Aug 30, 2022 - 04:46 PM (IST)

ਚੀਨੀ ਖਾਦ ਕੰਪਨੀ ਨੇ ਸ਼੍ਰੀਲੰਕਾ ਸਮਝੌਤੇ ’ਚ ਝੁਕਣ ਤੋਂ ਕੀਤਾ ਇਨਕਾਰ

ਬੀਜਿੰਗ : ਸ਼੍ਰੀਲੰਕਾ ਦੇ ਨਾਲ ਵਿਵਾਦ ’ਚ ਸ਼ਾਮਲ ਇਕ ਚੀਨੀ ਖਾਦ ਕੰਪਨੀ ਨੇ ਦੋਵਾਂ ਧਿਰਾਂ ਵਿਚਾਲੇ ਹੋਏ ਸਮਝੌਤੇ ਨੂੰ ਲੈ ਕੇ ਝੁਕਣ ਤੋਂ ਇਨਕਾਰ ਕਰ ਦਿੱਤਾ ਹੈ। ਕਿੰਗਦਾਓ ਸੀਵਿਨ ਬਾਇਓਟੈੱਕ ਗਰੁੱਪ ਨੇ ਸ਼੍ਰੀਲੰਕਾਈ ਅਧਿਕਾਰੀਆਂ ਨੂੰ ਫਰਵਰੀ 2022 ’ਚ ਦੋਵਾਂ ਧਿਰਾਂ ਦਰਮਿਆਨ ਹੋਏ ਇਕ ਪੂਰਕ ਸਮਝੌਤੇ ਦੀ ਯਾਦ ਦਿਵਾਈ। ਕਿੰਗਦਾਓ ਸੀਵਿਨ ਬਾਇਓਟੈੱਕ ਸਮੂਹ ਦੀ ਨਿਰਦੇਸ਼ਕ ਸੋਂਗ ਮੇਈ ਨੇ ਕਿਹਾ, ‘‘ਫਰਵਰੀ 2022 ’ਚ ਸਾਡੀ ਕੰਪਨੀ ਅਤੇ ਸ਼੍ਰੀਲੰਕਾਈ ਧਿਰ ’ਚ ਹੋਏ ਪੂਰਕ ਸਮਝੌਤੇ ਅਨੁਸਾਰ ਦੋਵੇਂ ਧਿਰਾਂ ਜੈਵਿਕ ਖਾਦ ਪ੍ਰੋਜੈਕਟ ਨੂੰ ਜਾਰੀ ਰੱਖਣਗੀਆਂ।’’ ਸ਼੍ਰੀਲੰਕਾ ਵੱਲੋਂ ਚੀਨੀ ਕੰਪਨੀ ’ਤੇ ਖ਼ਰਾਬ ਗੁਣਵੱਤਾ ਵਾਲੀ ਖਾਦ ਮੁਹੱਈਆ ਕਰਾਉਣ ਦਾ ਦੋਸ਼ ਲਾਉਣ ਤੋਂ ਬਾਅਦ ਦੋਵੇਂ ਧਿਰਾਂ ਅਦਾਲਤ ’ਚ ਪਹੰੁਚੀਆਂ। ਹਾਲਾਂਕਿ ਬਾਅਦ ਵਿਚ ਦੋਵਾਂ ਧਿਰਾਂ ਨੇ ਸ਼੍ਰੀਲੰਕਾਈ ਕਮਰਸ਼ੀਅਲ ਹਾਈਕੋਰਟ ਵਿਚ ਸਮਝੌਤਾ ਕੀਤਾ ਤੇ ਚੀਨੀ ਕੰਪਨੀ ਨੇ ਚੀਨ ’ਚ ਮੁਕੱਦਮਾ ਵਾਪਸ ਲੈ ਲਿਆ।

ਸੋਂਗ ਹੈ ਮੇਈ ਨੇ ਕਿਹਾ ਕਿ ਸਾਡੀ ਕੰਪਨੀ ਨੇ ਚੀਨੀ ਅਦਾਲਤ ਦੇ ਫ਼ੈਸਲੇ ਦੇ ਅਨੁਸਾਰ ਪ੍ਰਦਰਸ਼ਨ ਬਾਂਡ ਵਾਪਸ ਲੈ ਲਿਆ। ਪ੍ਰਦਰਸ਼ਨ ਬਾਂਡ ਦੀ ਸਮਾਪਤੀ ਤੋਂ ਬਾਅਦ ਸਵੈਚਾਲਿਤ ਤੌਰ ’ਤੇ ਸ਼੍ਰੀਲੰਕਾ ਦੇ ਸਬੰਧਿਤ ਪੱਖ ਐੱਲ/ਸੀ ਨਵੀਨੀਕਰਨ ਦੀ ਵਚਨਬੱਧਤਾ ਨੂੰ ਪੂਰਾ ਕਰਨ ’ਚ ਅਸਫ਼ਲ ਰਹੇ, ਜਿਸ ਦੇ ਨਤੀਜੇ ਵਜੋਂ ਐੱਲ/ਸੀ ਦੀ ਸਮਾਪਤੀ ਹੋਈ। ਚੀਨੀ ਕੰਪਨੀ ਨੇ ਕਿਹਾ ਕਿ ਉਸ ਦੇ ਜੈਵਿਕ ਖਾਦ ਉਤਪਾਦ ਇਕਰਾਰਨਾਮੇ ਦੀ ਪੂਰੀ ਤਰ੍ਹਾਂ ਪਾਲਣਾ ਕਰਦੇ ਹਨ ਅਤੇ ਪ੍ਰੋਜੈਕਟ ਜਾਰੀ ਰੱਖਣ ਲਈ ਪੂਰੀ ਤਰ੍ਹਾਂ ਨਾਲ ਯੋਗ ਹੈ। “2022 ਦੀ ਸ਼ੁਰੂਆਤ ਦੇ ਬਾਅਦ ਤੋਂ ਸਾਡੀ ਕੰਪਨੀ ਲਗਾਤਾਰ ਸ਼੍ਰੀਲੰਕਾ ’ਚ ਸਬੰਧਿਤ ਧਿਰਾਂ ਨੂੰ ਤਾਕੀਦ ਕਰ ਰਹੀ ਹੈ ਕਿ ਫਰਵਰੀ 2022 ’ਚ ਹੋਏ ਅਨੁਪੂਰਕ ਸਮਝੌਤੇ ਦੇ ਅਨੁਸਾਰ ਪ੍ਰੋਜੈਕਟ ਨੂੰ ਲਾਗੂ ਕਰਨ ਨੂੰ ਜਲਦ ਤੋਂ ਜਲਦ ਬੜ੍ਹਾਵਾ ਦਿੱਤਾ ਜਾਵੇ। ਬਦਕਿਸਮਤੀ ਨਾਲ ਹੁਣ ਤਕ ਸਾਨੂੰ ਹਾਂ-ਪੱਖੀ ਕਾਰਵਾਈ ਦੀ ਕੋਈ ਫੀਡਬੈਕ ਨਹੀਂ ਮਿਲੀ ਹੈ। 


author

Manoj

Content Editor

Related News