ਚੀਨ ਨੇ ਆਸਟ੍ਰੇਲੀਆਈ ਲੇਖਕ ਨੂੰ ਲਿਆ ਹਿਰਾਸਤ ’ਚ, ਲਾਏ ਜਾਸੂਸੀ ਦੇ ਦੋਸ਼

08/27/2019 10:15:19 AM

ਕੈਨਬਰਾ— ਆਸਟ੍ਰੇਲੀਆਈ ਲੇਖਕ ਅਤੇ ਰਾਜਨੀਤਕ ਕੁਮੈਂਟਰ ਯਾਂਗ ਹੇਨਗਜੂਨ ਨੂੰ ਚੀਨ ’ਚ ਜਾਸੂਸੀ ਕਰਨ ਦੇ ਦੋਸ਼ ’ਚ ਰਸਮੀ ਤੌਰ ’ਤੇ ਹਿਰਾਸਤ ’ਚ ਲੈ ਲਿਆ ਹੈ। ਉਹ ਇਸ ਸਾਲ ਜਨਵਰੀ ਤੋਂ ਉੱਥੇ ਹਿਰਾਸਤ ’ਚ ਸੀ। 54 ਸਾਲਾ ਯਾਂਗ ਖਿਲਾਫ ਚੀਨ ਦੀ ਰਾਸ਼ਟਰੀ ਸੁਰੱਖਿਆ ਨੂੰ ਖਤਰਾ ਪਹੁੰਚਾਉਣ ਦੇ ਮਾਮਲੇ ’ਚ ਜਾਂਚ ਜਾਰੀ ਸੀ ਅਤੇ ਉਸ ਨੂੰ 23 ਅਗਸਤ ਨੂੰ ਜਾਸੂਸੀ ਸਬੰਧੀ ਅਪਰਾਧ ’ਚ ਸ਼ਾਮਲ ਹੋਣ ਦੇ ਸ਼ੱਕ ’ਚ ਹਿਰਾਸਤ ’ਚ ਲਿਆ ਗਿਆ। ਆਸਟ੍ਰੇਲੀਆ ਦੀ ਵਿਦੇਸ਼ ਮੰਤਰੀ ਮਾਰਿਸੇ ਪੇਨੇ ਨੇ ਕਿਹਾ,‘‘ਸਰਕਾਰ ਇਹ ਜਾਣਕੇ ਚਿੰਤਤ ਅਤੇ ਨਿਰਾਸ਼ ਹੈ ਕਿ ਆਸਟ੍ਰੇਲੀਆਈ ਨਾਗਰਿਕ ਯਾਂਗ ਹੇਂਗਜੂਨ ਨੂੰ ਚੀਨ ’ਚ ਜਾਸੂਸੀ ਦੇ ਦੋਸ਼ ’ਚ 23 ਅਗਸਤ ਨੂੰ ਰਸਮੀ ਤੌਰ ’ਤੇ ਗਿ੍ਰਫਤਾਰ ਕੀਤਾ ਗਿਆ ਹੈ ਅਤੇ ਉਸ ਨੂੰ ਅਪਰਾਧਕ ਹਿਰਾਸਤ ’ਚ ਰੱਖਿਆ ਜਾਵੇਗਾ।’’

ਉਨ੍ਹਾਂ ਕਿਹਾ,‘‘ਇਸ ਮੁਸ਼ਕਲ ਘੜੀ ’ਚ ਸਾਡੀ ਹਮਦਰਦੀ ਡਾ. ਯਾਂਗ ਅਤੇ ਉਨ੍ਹਾਂ ਦੇ ਪਰਿਵਾਰ ਦੇ ਨਾਲ ਹਾਂ। ਬਿਨਾਂ ਕੋਈ ਦੋਸ਼ ਤੈਅ ਕੀਤੇ ਯਾਂਗ ਨੂੰ 7 ਮਹੀਨੇ ਤੋਂ ਵਧੇਰੇ ਸਮੇਂ ਤੋਂ ਬੀਜਿੰਗ ’ਚ ਹਿਰਾਸਤ ’ਚ ਰੱਖਿਆ ਗਿਆ ਹੈ। ਚੀਨ ਨੇ ਯਾਂਗ ਨੂੰ ਹਿਰਾਸਤ ’ਚ ਲੈਣ ਦੇ ਕਾਰਣਾਂ ਦਾ ਨਾ ਤਾਂ ਖੁਲਾਸਾ ਕੀਤਾ ਅਤੇ ਨਾ ਹੀ ਉਨ੍ਹਾਂ ਦੇ ਪਰਿਵਾਰ ਜਾਂ ਉਨ੍ਹਾਂ ਦੇ ਵਕੀਲ ਨੂੰ ਉਨ੍ਹਾਂ ਨੂੰ ਮਿਲਣ ਦੀ ਇਜਾਜ਼ਤ ਦਿੱਤੀ।’’ ਪੇਨੇ ਨੇ ਦੱਸਿਆ ਕਿ ਕੌਂਸਲਟ ਜਨਰਲ ਦੇ ਅਧਿਕਾਰੀਆਂ ਨੂੰ ਯਾਂਗ ਨਾਲ ਮੰਗਲਵਾਰ ਨੂੰ ਮਿਲਣ ਦੀ ਇਜਾਜ਼ਤ ਦਿੱਤੀ ਗਈ ਹੈ। ਉਨ੍ਹਾਂ ਕਿਹਾ,‘‘ਅਸੀਂ ਯਾਂਗ ਦੀ ਹਾਲਤ ਅਤੇ ਉਨ੍ਹਾਂ ਨੂੰ ਕਿਸ ਸਥਿਤੀ ’ਚ ਰੱਖਿਆ ਗਿਆ ਹੈ, ਇਸ ਨੂੰ ਲੈ ਕੇ ਬੇਹੱਦ ਚਿੰਤਤ ਹਾਂ। ਅਸੀਂ ਇਹ ਸਪੱਸ਼ਟ ਸ਼ਬਦਾਂ ’ਚ ਚੀਨੀ ਅਧਿਕਾਰੀਆਂ ਨੂੰ ਦੱਸਿਆ ਹੈ।’’  

ਉਨ੍ਹਾਂ ਨੇ ਕੈਨਬਰਾ ’ਚ ਚੀਨੀ ਅੰਬੈਸੀ ਨਾਲ ਸੰਪਰਕ ਕੀਤਾ ਪਰ ਮਾਮਲੇ ’ਤੇ ਅਜੇ ਤਕ ਉਨ੍ਹਾਂ ਵਲੋਂ ਕੋਈ ਪ੍ਰਤੀਕਿਰਿਆ ਨਹੀਂ ਮਿਲੀ ਹੈ। ਚੀਨ ’ਚ ਜਾਸੂਸੀ ਸਬੰਧੀ ਕਾਨੂੰਨ ਤਹਿਤ ਦੋਸ਼ੀ ਪਾਏ ਜਾਣ ’ਤੇ ਤਿੰਨ ਸਾਲ ਕੈਦ ਤੋਂ ਲੈ ਕੇ ਮੌਤ ਦੀ ਸਜ਼ਾ ਤਕ ਦਾ ਪ੍ਰਬੰਧ ਹੈ। ਯਾਂਗ ਆਪਣੇ ਪਰਿਵਾਰ ਨਾਲ ਨਿਊਯਾਰਕ ’ਚ ਰਹਿੰਦੇ ਸਨ। ਇਸ ਸਾਲ ਜਨਵਰੀ ’ਚ ਉਹ ਆਪਣੀ ਪਤਨੀ ਅਤੇ ਬੱਚਿਆਂ ਨਾਲ ਚੀਨ ਦੇ ਗਵਾਂਗਝੋਊ ਸ਼ਹਿਰ ਗਏ ਸਨ। ਵਾਪਸ ਆਉਣ ਲਈ ਯਾਂਗ ਦੇ ਪਰਿਵਾਰ ਨੂੰ ਤਾਂ ਸ਼ਿੰਘਾਈ ਤੋਂ ਜਹਾਜ਼ ਫੜਨ ਦੀ ਇਜਾਜ਼ਤ ਦੇ ਦਿੱਤੀ ਗਈ ਸੀ ਪਰ ਅਧਿਕਾਰੀ ਹਵਾਈ ਅੱਡੇ ਤੋਂ ਉਨ੍ਹਾਂ ਨੂੰ ਆਪਣੇ ਨਾਲ ਲੈ ਗਏ। ਚੀਨ ਦੇ ਵਿਦੇਸ਼ ਮੰਤਰਾਲੇ ਨੇ ਉਸੇ ਮਹੀਨੇ ਦੇ ਅਖੀਰ ’ਚ ਕਿਹਾ ਸੀ ਕਿ ਚੀਨ ਦੀ ਰਾਸ਼ਟਰੀ ਸੁਰੱਖਿਆ ਨੂੰ ਖਤਰੇ ’ਚ ਪਾਉਣ ਵਾਲੇ ਅਪਰਾਧਕ ਕਾਰਜਾਂ ’ਚ ਸ਼ਾਮਲ ਹੋਣ ਦੇ ਦੋਸ਼ ’ਚ ਉਨ੍ਹਾਂ ਨੂੰ ਗਿ੍ਰਫਤਾਰ ਕੀਤਾ ਗਿਆ ਹੈ।


Related News