ਕੋਰੋਨਾ ਕਾਰਨ ਚਿੰਤਾ ''ਚ ਆਇਆ ਚੀਨ, ਹੁਣ 3 ਸਾਲ ਦੇ ਬੱਚਿਆਂ ਨੂੰ ਵੀ ਲੱਗੇਗੀ ਵੈਕਸੀਨ
Thursday, Oct 28, 2021 - 01:26 AM (IST)
ਬੀਜਿੰਗ-ਚੀਨ 'ਚ ਕੋਰੋਨਾ ਵਾਇਰਸ ਦੇ ਡੈਲਟਾ ਵੇਰੀਐਂਟ ਦੇ ਮਾਮਲੇ ਤੇਜ਼ੀ ਨਾਲ ਵਧ ਰਹੇ ਹਨ। ਅਜਿਹੇ 'ਚ ਚੀਨ ਚਿੰਤਾ 'ਚ ਆ ਗਿਆ ਹੈ। ਦੇਸ਼ ਦੇ ਤਿੰਨ ਸ਼ਹਿਰਾਂ 'ਚ ਤਾਲਾਬੰਦੀ ਲੱਗਾ ਦਿੱਤੀ ਗਈ ਹੈ। ਸਰਕਾਰ ਜਲਦ ਹੀ 3 ਸਾਲ ਤੋਂ ਵਧ ਉਮਰ ਦੇ ਬੱਚਿਆਂ ਲਈ ਕੋਰੋਨਾ ਵੈਕਸੀਨੇਸ਼ਨ ਸ਼ੁਰੂ ਕਰੇਗੀ। ਪੰਜ ਸੂਬਿਆਂ 'ਚ ਸਥਾਨਕ ਸ਼ਹਿਰ ਅਤੇ ਸੂਬਾਈ ਪੱਧਰ ਦੀਆਂ ਸਰਕਾਰਾਂ ਨੇ ਹਾਲ ਦੇ ਦਿਨਾਂ 'ਚ ਨੋਟਿਸ ਜਾਰੀ ਕਰਕੇ ਐਲਾਨ ਕੀਤਾ ਕਿ 3-11 ਸਾਲ ਦੀ ਉਮਰ ਦੇ ਬੱਚਿਆਂ ਨੂੰ ਕੋਰੋਨਾ ਦੀ ਵੈਕਸੀਨ ਲਾਈ ਜਾਵੇਗੀ।
ਇਹ ਵੀ ਪੜ੍ਹੋ : ਮਾਸਕੋ ਜਾ ਰਹੀ ਉਡਾਣ ਧਮਕੀ ਭਰੇ ਮੈਸੇਜ ਮਿਲਣ ਤੋਂ ਬਾਅਦ ਕਾਹਿਰਾ ਪਰਤੀ
ਰਾਸ਼ਟਰੀ ਸਿਹਤ ਕਮਿਸ਼ਨ ਨੇ ਦੱਸਿਆ ਕਿ ਪਿਛਲੇ 24 ਘੰਟਿਆਂ ਦੌਰਾਨ ਲੋਕਲ ਟ੍ਰਾਂਸਮਿਸ਼ਨ ਦੇ 35 ਨਵੇਂ ਮਾਮਲੇ ਸਾਹਮਣੇ ਆਏ ਹਨ ਜਿਨ੍ਹਾਂ 'ਚ ਚਾਰ ਗਾਂਸੂ 'ਚ ਹਨ। ਹੋਰ 19 ਮਾਮਲੇ ਇਨਰ ਮੰਗੋਲੀਆ ਖੇਤਰ 'ਚ ਪਾਏ ਗਏ, ਜਦਕਿ ਬਾਕੀ ਮਾਮਲੇ ਦੇਸ਼ ਭਰ ਤੋਂ ਰਿਕਾਰਡ ਹੋਏ ਹਨ। ਚੀਨ ਆਪਣੀ ਕੁੱਲ ਆਬਾਦੀ 'ਚੋਂ 76 ਫੀਸਦੀ ਆਬਾਦੀ ਦਾ ਪੂਰੀ ਤਰ੍ਹਾਂ ਨਾਲ ਵੈਕਸੀਨੇਸ਼ਨ ਕਰ ਚੁੱਕਿਆ ਹੈ। ਮਤਲਬ ਚੀਨ 'ਚ 76 ਫੀਸਦੀ ਲੋਕਾਂ ਨੂੰ ਕੋਰੋਨਾ ਵੈਕਸੀਨ ਦੀਆਂ ਦੋਵਾਂ ਖੁਰਾਕਾਂ ਲਾਈਆਂ ਜਾਂ ਚੁੱਕੀਆਂ ਹਨ। ਚੀਨ ਨੇ ਜੂਨ 'ਚ ਦੋ ਵੈਕਸੀਨਾਂ ਨੂੰ ਮਨਜ਼ੂਰੀ ਦਿੱਤੀ ਸੀ। ਇਨ੍ਹਾਂ ਨੂੰ 3-17 ਸਾਲ ਦੇ ਬੱਚਿਆਂ ਨੂੰ ਲਾਇਆ ਜਾਣਾ ਸੀ।
ਇਹ ਵੀ ਪੜ੍ਹੋ : ਅਮਰੀਕਾ 'ਚ 'ਐਕਸ' ਲਿੰਗ ਪਛਾਣ ਵਾਲਾ ਪਾਸਪੋਰਟ ਅੱਜ ਜਾਰੀ ਹੋਣ ਦੀ ਉਮੀਦ
ਜਿਨ੍ਹਾਂ ਵੈਕਸੀਨਾਂ ਨੂੰ ਮਨਜ਼ੂਰੀ ਦਿੱਤੀ ਗਈ, ਉਸ 'ਚ ਸਿਨੋਫਾਰਮ ਅਤੇ ਸਿਨੋਵੈਕ ਸ਼ਾਮਲ ਹੈ। ਸਿਨੋਫਾਰਮ ਨੂੰ ਬੀਜਿੰਗ ਇੰਸਟੀਚਿਊਟ ਆਫ ਬਾਇਓਲਾਜੀਕਲ ਪ੍ਰੋਡਕਟ ਵੱਲੋਂ ਤਿਆਰ ਕੀਤਾ ਗਿਆ ਜਦਕਿ ਸਿਨੋਵੈਕ ਨੂੰ ਵੁਹਾਨ ਇੰਸਟੀਚਿਊਟ ਆਫ ਬਾਇਓਲਾਜੀਕਲ ਪ੍ਰੋਡਕਟਸ ਵੱਲੋਂ ਤਿਆਰ ਕੀਤਾ ਗਿਆ ਪਰ ਇਨ੍ਹਾਂ ਵੈਕਸੀਨਾਂ ਰਾਹੀਂ 12 ਸਾਲ ਤੋਂ ਜ਼ਿਆਦਾ ਉਮਰ ਦੇ ਬੱਚਿਆਂ ਦਾ ਟੀਕਾਕਰਨ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਮਿਆਂਮਾਰ ਦੇ ਸ਼ਹਿਰ ਮਾਂਡਲੇ 'ਚ ਬੰਬ ਧਮਾਕਾ, 9 ਜ਼ਖਮੀ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।