ਚੀਨ ਨੇ ਲਾਂਚ ਕੀਤਾ ਆਪਣਾ ਸਪੇਸ ਮਿਸ਼ਨ, ਭੇਜੇ ਤਿੰਨ ਪੁਲ਼ਾੜ ਯਾਤਰੀ (ਤਸਵੀਰਾਂ)

Tuesday, May 30, 2023 - 12:44 PM (IST)

ਬੀਜਿੰਗ/ਜਿਉਕੁਆਨ (ਭਾਸ਼ਾ)- ਚੀਨ ਨੇ ਮੰਗਲਵਾਰ ਨੂੰ ਸ਼ੇਨਜ਼ੂ-16 ਪੁਲਾੜ ਯਾਨ ਨੂੰ ਸਫਲਤਾਪੂਰਵਕ ਲਾਂਚ ਕੀਤਾ ਅਤੇ ਇੱਕ ਨਾਗਰਿਕ ਸਮੇਤ ਤਿੰਨ ਪੁਲਾੜ ਯਾਤਰੀਆਂ ਨੂੰ ਪੰਜ ਮਹੀਨਿਆਂ ਦੇ ਮਿਸ਼ਨ ਲਈ ਆਪਣੇ ਪੁਲਾੜ ਸਟੇਸ਼ਨ 'ਤੇ ਭੇਜਿਆ। 'ਚਾਈਨਾ ਮੈਨਡ ਸਪੇਸ ਏਜੰਸੀ' (ਸੀਐਮਐਸਏ) ਦੇ ਅਨੁਸਾਰ ਪੁਲਾੜ ਯਾਨ ਨੂੰ 'ਲੌਂਗ ਮਾਰਚ-2 ਐੱਫ ਕੈਰੀਅਰ ਰਾਕੇਟ' ਰਾਹੀਂ ਉੱਤਰ-ਪੱਛਮੀ ਚੀਨ ਦੇ ਜਿਉਕੁਆਨ ਸੈਟੇਲਾਈਟ ਲਾਂਚ ਸੈਂਟਰ ਤੋਂ ਸਵੇਰੇ 9:31 ਵਜੇ (ਚੀਨ ਦੇ ਸਮੇਂ) 'ਤੇ ਲਾਂਚ ਕੀਤਾ ਗਿਆ ਸੀ। CMSA ਦੇ ਅਨੁਸਾਰ Shenzhou-16 ਰਾਕੇਟ ਤੋਂ ਵੱਖ ਹੋ ਗਿਆ ਅਤੇ ਲਾਂਚ ਕਰਨ ਤੋਂ ਲਗਭਗ 10 ਮਿੰਟ ਬਾਅਦ ਆਪਣੇ ਨਿਰਧਾਰਤ ਔਰਬਿਟ ਵਿੱਚ ਦਾਖਲ ਹੋਇਆ। ਚਾਲਕ ਦਲ ਦੇ ਮੈਂਬਰ ਠੀਕ ਹਨ ਅਤੇ ਲਾਂਚਿੰਗ ਪੂਰੀ ਤਰ੍ਹਾਂ ਸਫਲ ਰਹੀ। 

PunjabKesari

 

ਪੁਲਾੜ ਯਾPunjabKesari

ਪੜ੍ਹੋ ਇਹ ਅਹਿਮ ਖ਼ਬਰ-ਪਾਕਿਸਤਾਨ ਸਰਕਾਰ ਦੀ ਘਟੀਆ ਮਾਨਸਿਕਤਾ, ਗੈਰ ਮੁਸਲਮਾਨਾਂ ਤੋਂ ਕਰਾਇਆ ਜਾਵੇਗਾ ਇਹ ਕੰਮ

ਤਰੀਆਂ ਦੇ ਸੱਤ ਘੰਟਿਆਂ ਤੋਂ ਵੀ ਘੱਟ ਦੀ ਯਾਤਰਾ ਤੋਂ ਬਾਅਦ, ਜ਼ਮੀਨ ਤੋਂ ਲਗਭਗ 400 ਕਿਲੋਮੀਟਰ ਉੱਪਰ ਸਟੇਸ਼ਨ ਦੇ ਤਿਆਨਹੇ ਕੋਰ ਮੋਡਿਊਲ 'ਤੇ ਪਹੁੰਚਣ ਦੀ ਉਮੀਦ ਹੈ। ਬੀਜਿੰਗ ਦੀ ਬੇਹਾਂਗ ਯੂਨੀਵਰਸਿਟੀ ਦੇ ਪ੍ਰੋਫੈਸਰ ਗੁਈ ਹੈਚਾਓ ਤਿੰਨ ਪੁਲਾੜ ਯਾਤਰੀਆਂ ਵਿੱਚੋਂ ਇੱਕ ਹਨ। ਹੋਰ ਪੁਲਾੜ ਯਾਤਰੀਆਂ ਵਿੱਚ ਮਿਸ਼ਨ ਕਮਾਂਡਰ ਜਿੰਗ ਹੈਪੇਂਗ ਸ਼ਾਮਲ ਹਨ, ਜੋ ਰਿਕਾਰਡ ਚੌਥੀ ਵਾਰ ਪੁਲਾੜ ਵਿੱਚ ਜਾਣ ਵਾਲਾ ਪਹਿਲਾ ਚੀਨੀ ਪੁਲਾੜ ਯਾਤਰੀ ਬਣ ਕੇ ਇਤਿਹਾਸ ਰਚਣ ਲਈ ਤਿਆਰ ਹੈ। ਇਸ ਦੇ ਨਾਲ ਹੀ ਪੁਲਾੜ ਯਾਤਰੀ ਫਲਾਈਟ ਇੰਜੀਨੀਅਰ ਜ਼ੂ ਯਾਂਗਜ਼ੂ ਪੁਲਾੜ ਦੀ ਆਪਣੀ ਪਹਿਲੀ ਯਾਤਰਾ ਕਰ ਰਿਹਾ ਹੈ। ਸੀਐਮਐਸਏ ਦੇ ਡਿਪਟੀ ਡਾਇਰੈਕਟਰ ਲਿਨ ਸ਼ਿਕਿਯਾਂਗ ਨੇ ਸੋਮਵਾਰ ਨੂੰ ਪੱਤਰਕਾਰਾਂ ਨੂੰ ਦੱਸਿਆ ਕਿ ਚੀਨ ਦੇ ਸਪੇਸ ਸਟੇਸ਼ਨ ਪ੍ਰੋਗਰਾਮ ਦੇ ਐਪਲੀਕੇਸ਼ਨ ਅਤੇ ਵਿਕਾਸ ਪੜਾਅ ਵਿੱਚ ਦਾਖਲ ਹੋਣ ਤੋਂ ਬਾਅਦ ਸ਼ੇਨਜ਼ੂ-16 ਪਹਿਲਾ ਚਾਲਕ ਮਿਸ਼ਨ ਹੋਵੇਗਾ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


Vandana

Content Editor

Related News