ਚੀਨ ''ਚ ਆਇਆ ਬਰਫੀਲਾ ਤੂਫਾਨ, ਫਸੇ ਹੋਏ ਲੋਕਾਂ ਦੀ ਬਚਾਈ ਗਈ ਜਾਨ

Tuesday, Apr 09, 2019 - 02:17 PM (IST)

ਚੀਨ ''ਚ ਆਇਆ ਬਰਫੀਲਾ ਤੂਫਾਨ, ਫਸੇ ਹੋਏ ਲੋਕਾਂ ਦੀ ਬਚਾਈ ਗਈ ਜਾਨ

ਉਰੂਮਕਿਵ,(ਭਾਸ਼ਾ)— ਉੱਤਰੀ-ਪੱਛਮੀ ਚੀਨ ਦੇ ਸ਼ਿੰਗਜਿਆਂਗ ਉਈਗੁਰ ਖੇਤਰ ਦੇ ਚਾਂਗਜੀ ਪਹਾੜੀ ਖੇਤਰ 'ਚ ਆਏ ਬਰਫੀਲੇ ਤੂਫਾਨ 'ਚ ਫਸੇ 10 ਲੋਕਾਂ ਨੂੰ ਮੰਗਲਵਾਰ ਨੂੰ ਸੁਰੱਖਿਅਤ ਬਚਾਇਆ ਗਿਆ। ਫੋਰੈਸਟ ਫਾਇਰ ਫਾਈਟਰਜ਼ ਨੇ ਦੱਸਿਆ ਕਿ ਫਸੇ ਹੋਏ ਲੋਕਾਂ ਨੂੰ ਦੋ ਹੈਲੀਕਾਪਟਰਾਂ ਦੀ ਮਦਦ ਨਾਲ ਬਚਾਇਆ ਗਿਆ ਅਤੇ ਉਨ੍ਹਾਂ ਨੂੰ ਉਰੂਮਿਕਵ ਲਿਆਂਦਾ ਗਿਆ ਹੈ। ਦੋ ਲੋਕ ਮਾਮੂਲੀ ਰੂਪ ਨਾਲ ਜ਼ਖਮੀ ਹੋਏ ਹਨ। ਉਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਬਰਫੀਲੇ ਤੂਫਾਨ ਕਾਰਨ ਰਸਤੇ ਬੰਦ ਹੋ ਗਏ ਸਨ, ਜਿਸ ਕਾਰਨ ਬਚਾਅ ਦਲ ਨੂੰ ਘਟਨਾ ਵਾਲੇ ਸਥਾਨ ਤਕ ਪੁੱਜਣ 'ਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਵਿਭਾਗ ਮੁਤਾਬਕ ਛੁੱਟੀਆਂ 'ਚ ਕਈ ਲੋਕ ਪਹਾੜੀਆਂ 'ਤੇ ਗਏ ਸਨ ਪਰ ਸ਼ਨੀਵਾਰ ਨੂੰ ਆਏ ਬਰਫੀਲੇ ਤੂਫਾਨ 'ਚ ਫਸ ਗਏ। ਅਧਿਕਾਰੀਆਂ ਵਲੋਂ ਲੋਕਾਂ ਨੂੰ ਅਲਰਟ ਕੀਤਾ ਗਿਆ ਹੈ।


Related News