ਮਾਲਵਿੰਦਰ ਕੰਗ ਨੇ ਵਿਦੇਸ਼ ਮੰਤਰੀ ਮੂਹਰੇ ਚੁੱਕਿਆ ਸਪੇਨ ''ਚ ਫਸੇ ਪੰਜਾਬੀਆਂ ਦਾ ਮੁੱਦਾ

Thursday, Aug 14, 2025 - 07:10 PM (IST)

ਮਾਲਵਿੰਦਰ ਕੰਗ ਨੇ ਵਿਦੇਸ਼ ਮੰਤਰੀ ਮੂਹਰੇ ਚੁੱਕਿਆ ਸਪੇਨ ''ਚ ਫਸੇ ਪੰਜਾਬੀਆਂ ਦਾ ਮੁੱਦਾ

ਚੰਡੀਗੜ੍ਹ : ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਸ੍ਰੀ ਅਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਮਾਲਵਿੰਦਰ ਕੰਗ ਨੇ ਵਿਦੇਸ਼ ਵਿਚ ਫਸੇ ਭਾਰਤੀਆਂ ਦਰਪੇਸ਼ ਆ ਰਹੀਆਂ ਮੁਸ਼ਕਲਾਂ ਬਾਰੇ ਭਾਰਤੀ ਵਿਦੇਸ਼ ਮੰਤਰਾਲਾ ਨੂੰ ਪੱਤਰ ਲਿਖਿਆ ਹੈ। ਇਸ ਦੌਰਾਨ ਉਨ੍ਹਾਂ ਨੇ ਜਲਦੀ ਤੋਂ ਜਲਦੀ ਇਨ੍ਹਾਂ ਭਾਰਤੀਆਂ, ਜਿਨ੍ਹਾਂ ਵਿਚ ਬਹੁਤੀ ਗਿਣਤੀ ਵਿਚ ਪੰਜਾਬੀ ਹਨ, ਦੀ ਮਦਦ ਕਰਨ ਦੀ ਮੰਗ ਕੀਤੀ ਹੈ।

 

ਇਸ ਦੌਰਾਨ ਐਕਸ ਉੱਤੇ ਕੀਤੀ ਪੋਸਟ ਵਿਚ ਉਨ੍ਹਾਂ ਕਿਹਾ ਕਿ ਮੈਂ ਡਾ. ਐੱਸ ਜੈਸ਼ੰਕਰ ਜੀ ਨੂੰ ਤੁਰੰਤ ਦਖਲ ਦੇਣ ਦੀ ਜ਼ੋਰਦਾਰ ਬੇਨਤੀ ਕਰਦਾ ਹਾਂ ਕਿਉਂਕਿ ਹਜ਼ਾਰਾਂ ਭਾਰਤੀ, ਜਿਨ੍ਹਾਂ ਵਿੱਚ ਬਹੁਤ ਸਾਰੇ ਪੰਜਾਬ ਦੇ ਹਨ, ਪਿਛਲੇ ਛੇ ਮਹੀਨਿਆਂ ਤੋਂ ਸਪੇਨ ਵਿੱਚ ਫਸੇ ਹੋਏ ਹਨ ਕਿਉਂਕਿ ਸਾਡੇ ਕੌਂਸਲੇਟ ਵਿੱਚ ਪਾਸਪੋਰਟ ਰਿਨਿਊਅਲ ਅਤੇ ਮੁੜ-ਜਾਰੀ ਕਰਨ 'ਚ ਭਾਰੀ ਦੇਰੀ ਹੋ ਰਹੀ ਹੈ। ਬਹੁਤ ਸਾਰੇ ਗੰਭੀਰ ਡਾਕਟਰੀ ਜ਼ਰੂਰਤਾਂ ਜਾਂ ਪਰਿਵਾਰਕ ਦੁਖਾਂਤਾਂ ਦਾ ਸਾਹਮਣਾ ਕਰਦੇ ਹਨ, ਫਿਰ ਵੀ ਅਨਿਸ਼ਚਿਤਤਾ 'ਚ ਫਸੇ ਹਨ। ਉਨ੍ਹਾਂ ਦੀ ਹਾਲਤ ਸਬੰਧੀ ਇਕ ਵੀਡੀਓ ਵੀ ਵਾਇਰਲ ਹੋਇਆ ਹੈ, ਉਨ੍ਹਾਂ ਦੇ ਦੁੱਖ ਨੂੰ ਖਤਮ ਕਰਨ, ਉਨ੍ਹਾਂ ਦੀ ਇੱਜ਼ਤ ਨੂੰ ਬਰਕਰਾਰ ਰੱਖਣ ਅਤੇ ਉਨ੍ਹਾਂ ਨੂੰ ਉਨ੍ਹਾਂ ਦੇ ਪਰਿਵਾਰਾਂ ਨਾਲ ਦੁਬਾਰਾ ਮਿਲਾਉਣ ਲਈ ਸਾਰੇ ਲਟਕੇ ਮਾਮਲਿਆਂ ਦਾ ਜਲਦੀ ਅਤੇ ਫੈਸਲਾਕੁੰਨ ਨਿਪਟਾਰਾ ਜ਼ਰੂਰੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Baljit Singh

Content Editor

Related News