ਚੀਨ ਨੇ ਰੂਸ ਦੇ ਦੋਸਤ ਸਰਬੀਆ ਨੂੰ ਭੇਜੀ HQ-22 ਮਿਜ਼ਾਈਲ, ਜਾਣੋ ਕਿੰਨੀ ਖ਼ਤਰਨਾਕ

Monday, Apr 11, 2022 - 10:29 AM (IST)

ਬੇਲਗ੍ਰੇਡ (ਬਿਊਰੋ): ਚੀਨ ਨੇ ਇਸ ਹਫ਼ਤੇ ਦੇ ਅੰਤ ਵਿੱਚ ਰੂਸ ਦੇ ਸਹਿਯੋਗੀ ਸਰਬੀਆ ਨੂੰ ਐਡਵਾਂਸਡ ਐਂਟੀ-ਏਅਰਕ੍ਰਾਫਟ ਸਿਸਟਮ HQ-22 ਦੀ ਸਪਲਾਈ ਕੀਤੀ। ਚੀਨ ਨੇ ਇਹ ਸੌਦਾ ਬਹੁਤ ਗੁਪਤ ਤਰੀਕੇ ਨਾਲ ਕੀਤਾ ਸੀ। ਮੰਨਿਆ ਜਾ ਰਿਹਾ ਹੈ ਕਿ ਅਮਰੀਕਾ ਸਮੇਤ ਪੱਛਮੀ ਦੇਸ਼ਾਂ ਨੂੰ ਯੂਕ੍ਰੇਨ ਯੁੱਧ 'ਚ ਰੁੱਝੇ ਦੇਖ ਕੇ ਚੀਨ ਨੇ ਇਨ੍ਹਾਂ ਹਥਿਆਰਾਂ ਦੀ ਸਪਲਾਈ ਕੀਤੀ ਹੈ। ਕੁਝ ਸਮਾਂ ਪਹਿਲਾਂ ਪੱਛਮੀ ਦੇਸ਼ਾਂ ਨੇ ਸਰਬੀਆ ਨੂੰ ਦਿੱਤੇ ਜਾ ਰਹੇ ਹਥਿਆਰਾਂ 'ਤੇ ਚਿੰਤਾ ਪ੍ਰਗਟਾਈ ਸੀ। ਉਹਨਾਂ ਨੇ ਦਾਅਵਾ ਕੀਤਾ ਸੀ ਕਿ ਯੂਕ੍ਰੇਨ ਯੁੱਧ ਦੇ ਵਿਚਕਾਰ ਸਰਬੀਆ ਵਰਗੇ ਦੇਸ਼ ਨੂੰ ਹਥਿਆਰਾਂ ਦੀ ਸਪਲਾਈ ਕਰਨ ਨਾਲ ਖੇਤਰ ਦੀ ਸ਼ਾਂਤੀ ਅਤੇ ਸੁਰੱਖਿਆ ਨੂੰ ਖ਼ਤਰਾ ਹੋ ਸਕਦਾ ਹੈ।

ਮੀਡੀਆ ਰਿਪੋਰਟਾਂ ਦੇ ਅਨੁਸਾਰ ਚੀਨੀ ਹਵਾਈ ਸੈਨਾ ਦੇ ਛੇ ਵਾਈ-20 ਕਾਰਗੋ ਜਹਾਜ਼ ਸ਼ਨੀਵਾਰ ਤੜਕੇ ਬੇਲਗ੍ਰੇਡ ਹਵਾਈ ਅੱਡੇ 'ਤੇ ਉਤਰੇ, ਜਿਨ੍ਹਾਂ ਨੇ ਕਥਿਤ ਤੌਰ 'ਤੇ ਸਰਬੀਆਈ ਫ਼ੌਜ ਲਈ HQ-22 ਸਤਹ ਤੋਂ ਹਵਾ ਵਿਚ ਮਾਰ ਕਰਨ ਵਾਲੀ ਮਿਜ਼ਾਈਲ ਪ੍ਰਣਾਲੀ ਦੀ ਸਪਲਾਈ ਕੀਤੀ ਸੀ। ਬੇਲਗ੍ਰੇਡ ਦੇ ਨਿਕੋਲਾ ਟੇਸਲਾ ਹਵਾਈ ਅੱਡੇ 'ਤੇ ਚੀਨੀ ਕਾਰਗੋ ਜਹਾਜ਼ਾਂ ਦੀਆਂ ਫ਼ੌਜੀ ਉਪਕਰਣਾਂ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ।ਵਾਰਜ਼ੋਨ ਆਨਲਾਈਨ ਮੈਗਜ਼ੀਨ ਨੇ ਯੂਰਪ ਵਿੱਚ ਚੀਨ ਦੇ ਵਾਈ-20 ਕਾਰਗੋ ਜਹਾਜ਼ਾਂ ਦੀ ਮੌਜੂਦਗੀ ਨੂੰ ਇੱਕ ਨਵਾਂ ਵਿਕਾਸ ਕਰਾਰ ਦਿੱਤਾ ਹੈ। ਸਰਬੀਆਈ ਰੱਖਿਆ ਮੰਤਰਾਲੇ ਨੇ ਇਸ ਸਬੰਧ ਵਿੱਚ ਪੁੱਛੇ ਸਵਾਲ ਦਾ ਕੋਈ ਜਵਾਬ ਨਹੀਂ ਦਿੱਤਾ। ਚੀਨ ਅਤੇ ਸਰਬੀਆ ਦੇ ਸਬੰਧ ਬਹੁਤ ਪੁਰਾਣੇ ਹਨ। ਚੀਨ ਨੇ ਘਰੇਲੂ ਯੁੱਧ ਦੇ ਸਮੇਂ ਤੋਂ ਸਰਬੀਆ ਦੀ ਮਦਦ ਕੀਤੀ ਹੈ, ਜਦੋਂ ਕਿ ਅਮਰੀਕਾ ਨਾਲ ਉਸਦੇ ਸਬੰਧ ਤਣਾਅਪੂਰਨ ਹਨ।

ਪੜ੍ਹੋ ਇਹ ਅਹਿਮ ਖ਼ਬਰ -ਕਰਾਚੀ ਤੋਂ ਲਾਹੌਰ ਤੱਕ ਪੂਰੇ ਪਾਕਿਸਤਾਨ 'ਚ ਸੜਕਾਂ 'ਤੇ ਉਤਰੇ ਇਮਰਾਨ ਸਮਰਥਕ (ਤਸਵੀਰਾਂ)

ਜਾਣੋ ਚੀਨ ਦਾ HQ-22 ਕਿੰਨਾ ਖਤਰਨਾਕ
ਚੀਨ ਦਾ HQ-9 ਇੱਕ ਮੱਧਮ ਅਤੇ ਲੰਬੀ ਰੇਂਜ ਦੀ ਸਤ੍ਹਾ ਤੋਂ ਹਵਾ ਵਿੱਚ ਮਾਰ ਕਰਨ ਵਾਲੀ ਮਿਜ਼ਾਈਲ ਰੱਖਿਆ ਪ੍ਰਣਾਲੀ ਹੈ। HQ-22 ਚੀਨ ਦੀ ਪੁਰਾਣੀ HQ-2 ਮਿਜ਼ਾਈਲ ਦਾ ਅਪਗ੍ਰੇਡ ਹੈ। HQ-22 ਚੀਨ ਦੇ ਜਿਆਂਗਨਾਨ ਸਪੇਸ ਇੰਡਸਟਰੀ ਦੁਆਰਾ ਨਿਰਮਿਤ ਹੈ। ਬੇਸ 061 ਵਜੋਂ ਜਾਣੀ ਜਾਂਦੀ ਇਹ ਕੰਪਨੀ ਚਾਈਨਾ ਏਰੋਸਪੇਸ ਸਾਇੰਸ ਐਂਡ ਇੰਡਸਟਰੀ ਕਾਰਪੋਰੇਸ਼ਨ ਲਿਮਿਟੇਡ ਦਾ ਹਿੱਸਾ ਹੈ। ਚੀਨ ਨੇ ਸਭ ਤੋਂ ਪਹਿਲਾਂ 2016 ਦੇ ਜ਼ੂਹਾਈ ਏਅਰਸ਼ੋਅ ਵਿੱਚ ਇਸ ਮਿਜ਼ਾਈਲ ਪ੍ਰਣਾਲੀ ਨੂੰ FK-3 ਦੇ ਸੁਧਰੇ ਹੋਏ ਸੰਸਕਰਣ ਵਜੋਂ ਜਨਤਕ ਤੌਰ 'ਤੇ ਪ੍ਰਦਰਸ਼ਿਤ ਕੀਤਾ ਸੀ।

HQ-22 ਮਿਜ਼ਾਈਲ ਸਿਸਟਮ ਦੀ ਰੇਂਜ 170 ਕਿਲੋਮੀਟਰ ਹੈ। ਇਸ ਮਿਜ਼ਾਈਲ ਦਾ ਭਾਰ 300 ਕਿਲੋਗ੍ਰਾਮ ਹੈ ਅਤੇ ਲੰਬਾਈ ਸੱਤ ਮੀਟਰ ਹੈ। ਇਸ ਦੀ ਇਕ ਮਿਜ਼ਾਈਲ 180 ਕਿਲੋਗ੍ਰਾਮ ਤੱਕ ਦੇ ਹਥਿਆਰਾਂ ਨਾਲ ਹਮਲਾ ਕਰ ਸਕਦੀ ਹੈ। HQ-22 ਵਿੱਚ ਸਾਲਿਡ ਫਿਊਲ ਰਾਕੇਟ ਮੋਟਰ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਮਿਜ਼ਾਈਲ ਦੀ ਦਿਸ਼ਾ ਦਿਖਾਉਣ ਲਈ ਅਰਧ-ਕਿਰਿਆਸ਼ੀਲ ਰਡਾਰ ਹੋਮਿੰਗ ਅਤੇ ਰੇਡੀਓ ਕਮਾਂਡ ਦਿਸ਼ਾ-ਨਿਰਦੇਸ਼ਾਂ ਦੀ ਵਰਤੋਂ ਕੀਤੀ ਜਾਂਦੀ ਹੈ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News