ਚੀਨ ਨੇ ਹੈਕਿੰਗ ਦੇ ਦੋਸ਼ ਕੀਤੇ ਖ਼ਾਰਜ, ਅਮਰੀਕਾ ਨੂੰ ਹੀ ਦੱਸਿਆ ਸਾਈਬਰ ਜਾਸੂਸੀ ਦਾ ਜ਼ਿੰਮੇਵਾਰ

Wednesday, Jul 21, 2021 - 04:26 PM (IST)

ਚੀਨ ਨੇ ਹੈਕਿੰਗ ਦੇ ਦੋਸ਼ ਕੀਤੇ ਖ਼ਾਰਜ, ਅਮਰੀਕਾ ਨੂੰ ਹੀ ਦੱਸਿਆ ਸਾਈਬਰ ਜਾਸੂਸੀ ਦਾ ਜ਼ਿੰਮੇਵਾਰ

ਬੀਜਿੰਗ– ਚੀਨ ਨੇ ਮੰਗਲਵਾਰ ਨੂੰ ਅਮਰੀਕਾ ਅਤੇ ਉਸ ਦੇ ਪੱਛਮੀ ਸਹਿਯੋਗੀ ਦੇਸ਼ਾਂ ਦੇ ਇਸ ਦੋਸ਼ ਨੂੰ ਖਾਰਜ ਕੀਤਾ ਕਿ ਮਾਈਕ੍ਰੋਸਾਫਟ ਈਮੇਲ ਸਿਸਟਮ ਦੀ ਹੈਕਿੰਗ ਲਈ ਉਹ ਜ਼ਿੰਮੇਵਾਰ ਹੈ। ਉਲਟਾ, ਉਸ ਨੇ ਸ਼ਿਕਾਇਤ ਕੀਤੀ ਕਿ ਚੀਨੀ ਇਕਾਈਆਂ ਹਾਨੀਕਾਰਕ ਅਮਰੀਕੀ ਸਾਈਬਰ ਹਮਲਿਆਂ ਦਾ ਸ਼ਿਕਾਰ ਹਨ। ਚੀਨ ਦੇ ਵਿਦੇਸ਼ ਮੰਤਰਾਲਾ ਦੇ ਬੁਲਾਰੇ ਝਾਓ ਲਿਜਾਨ ਨੇ ਸੋਮਵਾਰ ਨੂੰ ਮੰਗ ਕੀਤੀ ਕਿ ਸੋਮਵਾਰ ਨੂੰ ਅਮਰੀਕਾ ਨੇ ਨਾਗਰਿਕ ਸੁਰੱਖਿਆ ਮੰਤਰਾਲਾ ’ਚ ਤਾਇਨਾਤ ਚਾਰ ਚੀਨੀ ਨਾਗਰਿਕਾਂ ’ਤੇ ਗੁਪਤ ਅਮਰੀਕੀ ਵਪਾਰਿਕ ਸੂਚਨਾ ਅਤੇ ਤਕਨੀਕੀ ਤੇ ਰੋਗ ਅਨੁਸੰਧਾਨ ਸੰਬੰਧੀ ਜਾਣਕਾਰੀਆਂ ਚੋਰੀ ਕਰਨ ਦਾ ਜੋ ਦੋਸ਼ ਲਗਾਇਆ ਹੈ, ਉਹ ਉਸ ਨੂੰ ਵਾਪਰ ਲਵੇ। 

ਹਾਲਾਂਕਿ, (ਅਮਰੀਕਾ ਦੇ) ਬਾਈਡੇਨ ਪ੍ਰਸ਼ਾਸਨ ਅਤੇ ਯੂਰਪੀ ਸਹਿਯੋਗੀਆਂ ਨੇ ਚੀਨ ਸਰਕਾਰ ਨਾਲ ਜੁੜੇ ਹੈਕਰਾਂ ’ਤੇ ਰੈਨਸਮ ਹਮਲਿਆਂ ਦਾ ਓਪਚਾਰਿਕ ਰੂਪ ਨਾਲ ਜੋ ਦੋਸ਼ ਲਗਾਇਆ ਹੈ, ਉਸ ਨਾਲ ਚੀਨ ਦੇ ਵਿਰੁੱਧ ਪਹਿਲਾਂ ਤੋਂ ਅਜਿਹੀਆਂ ਸ਼ਿਕਾਇਤਾਂ ਨੂੰ ਲੈ ਕੇ ਦਬਾਅ ਵਧ ਗਿਆ ਹੈ ਪਰ ਫਿਲਹਾਲ ਕੋਈ ਪਾਬੰਦੀ ਨਹੀਂ ਲਗਾਈ ਗਈ। ਲਿਜਾਨ ਨੇ ਕਿਹਾ ਕਿ ਅਮਰੀਕਾ ਨੇ ਚੀਨੀ ਸਾਈਬਰ ਸੁਰੱਖਿਆ ਵਿਰੁੱਧ ਬੇਬੁਨਿਆਦ ਦੋਸ਼ ਲਗਾਉਣ ਲਈ ਆਪਣੇ ਸਹਿਯੋਗੀਆਂ ਨਾਲ ਮਿਲੀਭੁਗਤ ਕੀਤੀ। ਇਹ ਰਾਜਨੀਤਿਕ ਮੰਸ਼ਾ ਨਾਲ ਬਦਨਾਮ ਕਰਨ ਅਤੇ ਦਬਾਅ ਬਣਾਉਣ ਦੀ ਹਰਕਤ ਹੈ। ਚੀਨ ਕਦੇ ਇਸ ਨੂੰ ਸਵਿਕਾਰ ਨਹੀਂ ਕਰੇਗਾ। ਉਂਝ ਚੀਨੀ ਬੁਲਾਰੇ ਨੇ ਬਦਲੇ ਦੀ ਸੰਭਾਵਿਤ ਕਾਰਵਾਈ ਦਾ ਕੋਈ ਸੰਕੇਤ ਨਹੀਂ ਦਿੱਤਾ। ਚੀਨ, ਅਮਰੀਕਾ ਅਤੇ ਰੂਸ ਦੇ ਨਾਲ ਹੀ ਸਾਈਬਰ ਯੁੱਧ ਅਨੁਸੰਧਾਨ ’ਚ ਮੋਹਰੀ ਹੈ ਪਰ ਉਹ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕਰਦਾ ਰਹਿੰਦਾ ਹੈ ਕਿ ਚੀਨੀ ਹੈਕਰ ਗੁਪਤ ਵਪਾਰਕ ਅਤੇ ਤਕਨੀਕੀ ਸੂਚਨਾਵਾਂ ਚੋਰੀ ਕਰਦੇ ਹਨ। 


author

Rakesh

Content Editor

Related News