ਕੋਰੋਨਾ ਵੈਕਸੀਨ ਦੇ ਨਾਂ 'ਤੇ ਛੋਟੇ ਦੇਸ਼ਾਂ ਨੂੰ ਆਪਣੇ ਜਾਲ 'ਚ ਫਸਾ ਰਿਹੈ ਚੀਨ

09/21/2020 3:38:43 PM

ਬੀਜਿੰਗ- ਚੀਨ, ਜਿਸ ਨੇ ਪੂਰੀ ਦੁਨੀਆ ਨੂੰ ਕੋਰੋਨਾ ਵਾਇਰਸ ਮਹਾਮਾਰੀ ਵੱਲ ਧੱਕਿਆ ਹੈ ,ਹੁਣ ਇਕ ਨਵੀਂ ਚਾਲ ਚੱਲ ਰਿਹਾ ਹੈ। ਮਾਹਰਾਂ ਦਾ ਕਹਿਣਾ ਹੈ ਕਿ ਚੀਨ ਕੋਰੋਨਾ ਵਾਇਰਸ ਦੇ ਟੀਕੇ ਦੇ ਨਾਂ 'ਤੇ ਦੇਸ਼ਾਂ ਨੂੰ ਲੁੱਟਣ ਦੀ ਕੋਸ਼ਿਸ਼ ਕਰ ਰਿਹਾ ਹੈ ਤੇ ਸਭ ਤੋਂ ਵੱਧ ਸ਼ਿਕਾਰ ਛੋਟੇ ਦੇਸ਼ ਹੋਣ ਵਾਲੇ ਹਨ। ਇਕ ਰਿਪੋਰਟ ਮੁਤਾਬਕ ਛੋਟੇ ਦੇਸ਼ ਉਸ ਦੇ ਜਾਲ ਵਿਚ ਫਸਦੇ ਜਾ ਰਹੇ ਹਨ।  ਬੀਜਿੰਗ ਆਰਥਿਕ ਤੌਰ 'ਤੇ ਕਮਜ਼ੋਰ ਦੇਸ਼ਾਂ ਨੂੰ ਫਸਾਉਣ ਲਈ ਟੀਕਾ ਕੂਟਨੀਤੀ 'ਤੇ ਕੰਮ ਕਰ ਰਿਹਾ ਹੈ. ਉਹ ਟੀਕਾ ਦੂਜੇ ਦੇਸ਼ਾਂ ਨੂੰ ਵੇਚ ਰਿਹਾ ਹੈ ਅਤੇ ਇਸ ਨੂੰ ਖਰੀਦਣ ਲਈ ਕਰਜ਼ਾ ਵੀ ਦੇ ਰਿਹਾ ਹੈ।

 

ਬ੍ਰਿਟੇਨ, ਆਸਟ੍ਰੇਲੀਆ ਅਤੇ ਅਮਰੀਕਾ ਸਮੇਤ ਅਮੀਰ ਦੇਸ਼ ਜਿੱਥੇ ਫਾਰਮਾ ਕੰਪਨੀਆਂ ਨਾਲ ਆਪਣੇ ਸੌਦੇ ਕਰ ਰਹੇ ਹਨ, ਉੱਥੇ ਹੀ ਚੀਨ ਸਿੱਧੇ ਤੌਰ 'ਤੇ ਕਮਜ਼ੋਰ ਆਰਥਿਕਤਾ ਵਾਲੇ ਦੇਸ਼ਾਂ- ਕੰਬੋਡੀਆ, ਲਾਓਸ, ਮਿਆਂਮਾਰ, ਥਾਈਲੈਂਡ ਵੀਅਤਨਾਮ, ਲਾਤੀਨੀ ਅਮਰੀਕਾ, ਪੱਛਮੀ ਏਸ਼ੀਆ, ਉੱਤਰੀ ਅਫਰੀਕਾ ਅਤੇ ਨੇਪਾਲ ਤੋਂ ਇਲਾਵਾ ਪੂਰਬੀ ਯੂਰਪ ਦੇ ਕੁਝ ਦੇਸ਼ਾਂ ਨੂੰ ਆਪਣੀ 'ਵੈਕਸੀਨ ਕੂਟਨੀਤੀ' ਵਿਚ ਫਸਾਉਣ ਦੇ ਚੱਕਰ ਵਿਚ ਹੈ।

ਡ੍ਰੈਗਨ ਲਾਤੀਨੀ ਅਮਰੀਕੀ ਅਤੇ ਕੈਰੇਬੀਅਨ ਦੇਸ਼ਾਂ ਨੂੰ ਚੀਨੀ ਟੀਕਾ ਖਰੀਦਣ ਲਈ ਇਕ ਬਿਲੀਅਨ ਡਾਲਰ ਦਾ ਕਰਜ਼ਾ ਦੇਵੇਗਾ। ਇਸ ਨੇ ਬੰਗਲਾਦੇਸ਼ ਨੂੰ ਇਕ ਲੱਖ ਤੋਂ ਵੱਧ ਮੁਫਤ ਟੀਕੇ ਦੇਣ ਦਾ ਵਾਅਦਾ ਕੀਤਾ ਸੀ ਅਤੇ ਬਦਲੇ ਵਿਚ ਚੀਨੀ ਕੰਪਨੀ ਸਿਨੋਵਾਕ ਨੂੰ ਬੰਗਲਾਦੇਸ਼ ਵਿਚ ਟੀਕੇ ਦੇ ਟਰਾਇਲ ਕਰਵਾਉਣ ਦੀ ਆਗਿਆ ਦਿੱਤੀ ਗਈ ਸੀ, ਜਦੋਂ ਕਿ ਇਕ ਹੋਰ ਕੰਪਨੀ ਸਿਨੋਫਰਮਾ ਨੇ ਆਪਣੀ ਟੀਮ ਪੇਰੂ ਭੇਜੀ ਹੈ, ਜੋ ਇਸ ਲਈ 6 ਹਜ਼ਾਰ ਵਲੰਟੀਅਰ ਭਰਤੀ ਕਰ ਰਹੀ ਹੈ।

ਪੂਰੀ ਦੁਨੀਆ ਕੋਰੋਨਾ ਟੀਕੇ ਦੀ ਉਡੀਕ ਕਰ ਰਹੀ ਹੈ। ਛੋਟੇ ਦੇਸ਼ਾਂ ਕੋਲ ਟੀਕਾ ਖੁਦ ਤਿਆਰ ਕਰਨ ਲਈ ਇੰਨੇ ਸਰੋਤ ਨਹੀਂ ਹਨ, ਇਸ ਲਈ ਉਹ ਚੀਨ ਦੀ 'ਟੀਕਾ ਕੂਟਨੀਤੀ' ਦਾ ਸ਼ਿਕਾਰ ਹੋ ਰਹੇ ਹਨ। ਇੰਡੋਨੇਸ਼ੀਆ ਦੱਖਣੀ ਚੀਨ ਸਾਗਰ ਨੂੰ ਲੈ ਕੇ ਚੀਨ ਨਾਲ ਖੇਤਰੀ ਵਿਵਾਦ ਵਿਚ ਉਲਝਿਆ ਹੋਇਆ ਹੈ, ਪਰ ਉਹ ਚੀਨ ਤੋਂ ਕੋਰੋਨਾ ਵੈਕਸੀਨ ਵੀ ਚਾਹੁੰਦਾ ਹੈ। ਪੰਦਰਾਂ ਦਿਨ ਪਹਿਲਾਂ, ਇੰਡੋਨੇਸ਼ੀਆ ਦੇ ਰਾਸ਼ਟਰਪਤੀ ਜੋਕੋ ਵਿਡੋਡੋ ਨੇ ਸ਼ੀ ਜਿਨਪਿੰਗ ਨਾਲ ਫੋਨ 'ਤੇ ਗੱਲ ਕੀਤੀ ਅਤੇ ਚੀਨੀ ਰਾਸ਼ਟਰਪਤੀ ਨੇ ਉਸ ਨੂੰ ਟੀਕਾ ਮੁਹੱਈਆ ਕਰਵਾਉਣ ਦਾ ਭਰੋਸਾ ਦਿੱਤਾ। ਬੀਜਿੰਗ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਚੀਨ ਵੈਕਸੀਨ ਨੂੰ ਲੈ ਕੇ ਇੰਡੋਨੇਸ਼ੀਆ ਦੀਆਂ ਚਿੰਤਾਵਾਂ ਅਤੇ ਜ਼ਰੂਰਤਾਂ ਨੂੰ ਗੰਭੀਰਤਾ ਨਾਲ ਲੈਂਦਾ ਹੈ। 
 


Lalita Mam

Content Editor

Related News