ਉਈਗਰ ਮੁਸਲਿਮ ਅਤੇ ਤਿੱਬਤੀ ਕੈਦੀਆਂ ਦੇ ਦਿਲ, ਕਿਡਨੀ ਅਤੇ ਲਿਵਰ ਕੱਢ ਰਿਹੈ ਚੀਨ

06/19/2021 1:08:58 AM

ਪੇਇਚਿੰਗ - ਚੀਨ ਵਿੱਚ ਘੱਟਗਿਣਤੀ ਕੈਦੀਆਂ ਦੇ ਦਿਲ, ਕਿਡਨੀ ਅਤੇ ਲਿਵਰ ਕੱਢਣ ਦੀਆਂ ਖ਼ਬਰਾਂ ਸਾਹਮਣੇ ਆਉਣ ਤੋਂ ਬਾਅਦ ਤੋਂ ਹੰਗਾਮਾ ਮੱਚ ਗਿਆ ਹੈ। ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਪਰਿਸ਼ਦ ਦੇ ਮੈਬਰਾਂ ਨੇ ਇਸ ਬੇਰਹਿਮੀ ਦੇ ਖ਼ਿਲਾਫ਼ ਸਖਤ ਵਿਰੋਧ ਕੀਤਾ ਹੈ। ਦਰਅਸਲ ਕੁੱਝ ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਚੀਨ ਦੀ ਕੈਦ ਵਿੱਚ ਜਕੜੇ ਉਈਗਰ ਮੁਸਲਮਾਨ, ਤਿੱਬਤੀ ਮੁਸਲਮਾਨ ਅਤੇ ਈਸਾਈਆਂ ਨਾਲ ਅਜਿਹੀ ਬੇਰਹਿਮੀ ਕੀਤੀ ਜਾ ਰਹੀ ਹੈ। ਯੂਨਾਈਟਡ ਨੇਸ਼ਨ ਹਾਈ ਕਮਿਸ਼ਨਰ ਫਾਰ ਹਿਊਮਨ ਰਾਇਟਸ (OHCHR), ਦਫ਼ਤਰ ਵੱਲੋਂ ਇੱਕ ਬਿਆਨ ਜਾਰੀ ਕਰ ਕਿਹਾ ਗਿਆ ਹੈ ਕਿ ਸਾਨੂੰ ਜਾਣਕਾਰੀ ਮਿਲੀ ਹੈ ਕਿ ਧਾਰਮਿਕ ਘੱਟ ਗਿਣਤੀਆਂ ਨੂੰ ਜ਼ਬਰਨ ਖੂਨ ਦੀ ਜਾਂਚ ਕਰਾਉਣ ਅਤੇ ਅੰਗਾਂ ਦੇ ਪ੍ਰੀਖਣ ਐਕਸ-ਰੇ ਅਤੇ ਅਲਟਰਾਸਾਉਂਡ ਕਰਾਉਣ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ। ਜਦੋਂ ਕਿ ਹੋਰ ਕੈਦੀਆਂ ਨੂੰ ਅਜਿਹਾ ਨਹੀਂ ਕਿਹਾ ਜਾ ਰਿਹਾ ਹੈ।

ਯੂ.ਐੱਨ. ਮਨੁੱਖੀ ਅਧਿਕਾਰ ਕਮਿਸ਼ਨ ਮੁਤਾਬਕ ਚੀਨ ਵਿੱਚ ਜ਼ਬਰਨ ਅੰਗ ਕੱਢਣ ਦੀ ਇਹ ਘਟਨਾ ਖਾਸਕਰ ਉਨ੍ਹਾਂ ਲੋਕਾਂ ਨਾਲ ਹੋ ਰਹੀ ਹੈ ਜੋ ਉੱਥੇ ਘੱਟ ਗਿਣਤੀਆਂ ਹਨ ਅਤੇ ਚੀਨ ਦੀ ਕੈਦ ਵਿੱਚ ਹਨ। ਇਨ੍ਹਾਂ ਕੈਦੀਆਂ ਨੂੰ ਇਹ ਵੀ ਨਹੀਂ ਪਤਾ ਕਿ ਉਨ੍ਹਾਂ ਨੂੰ ਕਿਉਂ ਕੈਦ ਕੀਤਾ ਗਿਆ ਹੈ ਅਤੇ ਨਾ ਹੀ ਉਨ੍ਹਾਂ ਨੂੰ ਅਰੈਸਟ ਵਾਰੰਟ ਵਿਖਾਇਆ ਗਿਆ ਸੀ। ਮਾਹਰਾਂ ਨੇ ਕਿਹਾ ਹੈ ਕਿ ਕੈਦੀਆਂ ਦੇ ਨਾਲ ਅਜਿਹੀ ਬੇਰਹਿਮੀ ਦੇ ਮਾਮਲੇ ਨੂੰ ਲੈ ਕੇ ਅਸੀਂ ਕਾਫੀ ਗੰਭੀਰ ਹਾਂ।  ਮਾਹਰਾਂ ਦਾ ਕਹਿਣਾ ਹੈ ਕਿ ਇੱਥੇ ਜ਼ਿਆਦਾਤਰ ਕੈਦੀਆਂ ਦੇ ਦਿਲ, ਕਿਡਨੀ, ਲੀਵਰ ਸਮੇਤ ਸਰੀਰ ਦੇ ਹੋਰ ਮਹੱਤਵਪੂਰਣ ਅੰਗ ਕੱਢੇ ਜਾ ਰਹੇ ਹਨ। ਇਸ ਵਿੱਚ ਸਿਹਤ ਖੇਤਰ ਨਾਲ ਜੁੜੇ ਪ੍ਰੋਫੇਸ਼ਨਲਸ ਸਰਜਨ ਅਤੇ ਹੋਰ ਮੈਡੀਕਲ ਮਾਹਰ ਸ਼ਾਮਲ ਹਨ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


Inder Prajapati

Content Editor

Related News