ਜਿਨਪਿੰਗ ਨੇ ਆਪਣੀ ਫੌਜ ਨੂੰ ਬਣਾਇਆ ਮਾਨਸਿਕ ਰੋਗੀ! ਡਰ ਅਤੇ ਤਣਾਅ ਵਿੱਚ ਰਹਿ ਰਹੇ ਚੀਨੀ ਸੈਨਿਕ
Tuesday, Dec 20, 2022 - 05:07 PM (IST)

ਬੀਜਿੰਗ : ਅਸਲ ਕੰਟਰੋਲ ਰੇਖਾ (ਐੱਲ.ਏ.ਸੀ.), ਭਾਰਤ, ਦੱਖਣੀ ਚੀਨ ਸਾਗਰ ਅਤੇ ਤਾਈਵਾਨ 'ਤੇ ਅਮਰੀਕਾ ਨਾਲ ਵਧਦੇ ਤਣਾਅ ਕਾਰਨ ਚੀਨੀ ਫੌਜ ਪਰੇਸ਼ਾਨੀ ਅਤੇ ਡਰ 'ਚ ਹੈ। ਇਸ ਕਾਰਨ ਚੀਨੀ ਫੌਜ ਮਾਨਸਿਕ ਸਿਹਤ ਸੰਕਟ ਦਾ ਸਾਹਮਣਾ ਕਰ ਰਹੀ ਹੈ। ਪਿਛਲੇ ਮਹੀਨੇ ਪੀਪਲਜ਼ ਲਿਬਰੇਸ਼ਨ ਆਰਮੀ ਵੱਲੋਂ ਪ੍ਰਕਾਸ਼ਿਤ ਇੱਕ ਪੀ. ਐੱਲ. ਏ. ਡੇਲੀ ਰਿਪੋਰਟ ਵਿੱਚ ਦੱਸਿਆ ਗਿਆ ਸੀ ਕਿ ਕੁਝ ਚੀਨੀ ਅਧਿਕਾਰੀ ਅਤੇ ਸੈਨਿਕ ਤੀਬਰ ਲੜਾਈ ਸਿਖਲਾਈ ਵਿੱਚ ਤਣਾਅ ਵਿੱਚ ਪਾਏ ਗਏ ਸਨ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਪੀ. ਐੱਲ. ਏ. ਦੇ ਸੈਨਿਕਾਂ ਨੂੰ ਇਹ ਸਿੱਖਣ ਦੀ ਲੋੜ ਹੈ ਕਿ ਜੰਗ ਦੇ ਮੈਦਾਨ ਵਿੱਚ ਬਿਹਤਰ ਪ੍ਰਦਰਸ਼ਨ ਕਰਨ ਲਈ ਦਬਾਅ ਨਾਲ ਕਿਵੇਂ ਨਜਿੱਠਣਾ ਹੈ।
ਇਹ ਵੀ ਪੜ੍ਹੋ- ਕੈਨੇਡਾ 'ਚ ਹੁਣ ਅਧਿਆਪਕ, ਟਰੱਕ ਡਰਾਈਵਰ ਤੇ ਸਿਹਤ ਵਰਕਰ ਵੀ ਲੈ ਸਕਦੇ ਹਨ PR
ਹਾਂਗਕਾਂਗ ਸਥਿਤ ਅਖਬਾਰ ਸਾਊਥ ਚਾਈਨਾ ਮਾਰਨਿੰਗ ਪੋਸਟ ਦੇ ਅਨੁਸਾਰ ਪੀਪਲਜ਼ ਲਿਬਰੇਸ਼ਨ ਆਰਮੀ ਨੇ ਸੈਨਿਕਾਂ ਨੂੰ ਆਪਣੀਆਂ ਨੌਕਰੀਆਂ ਦੇ ਤਣਾਅ ਨਾਲ ਸਿੱਝਣ ਅਤੇ ਲੜਾਈ ਦਾ ਸਾਹਮਣਾ ਕਰਨ ਵਿੱਚ ਮਦਦ ਕਰਨ ਲਈ ਸਲਾਹ ਸੇਵਾਵਾਂ, ਨਿਯਮਤ ਮੁਲਾਂਕਣ ਅਤੇ ਕੋਰਸ ਪੇਸ਼ ਕੀਤੇ ਹਨ। ਭਾਰਤੀ ਰੱਖਿਆ ਅਤੇ ਸੁਰੱਖਿਆ ਅਦਾਰੇ ਦੇ ਸੂਤਰਾਂ ਨੇ ਦੱਸਿਆ ਕਿ ਇਹ ਮਾਨਸਿਕ ਸੰਕਟ ਵਰਗਾ ਹੈ। LAC 'ਤੇ ਚੱਲ ਰਹੇ ਸੰਕਟ ਕਾਰਨ ਚੀਨੀ ਸੈਨਿਕਾਂ ਨੂੰ ਭਾਰੀ ਤਣਾਅ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 'ਦਿ ਪ੍ਰਿੰਟ' ਦੀ ਰਿਪੋਰਟ ਮੁਤਾਬਕ ਚੀਨੀ ਫੌਜ ਦੇ ਸੈਨਿਕ ਠੰਡ ਅਤੇ ਬਹੁਤ ਜ਼ਿਆਦਾ ਉੱਚਾਈ 'ਤੇ ਤਾਇਨਾਤ ਹੋਣ ਕਾਰਨ ਬਿਹਤਰ ਮੈਡੀਕਲ ਜਾਂਚ ਅਤੇ ਸਹੀ ਦੇਖਭਾਲ ਨਹੀਂ ਕਰਵਾ ਪਾ ਰਹੇ ਹਨ।
ਇਹ ਵੀ ਪੜ੍ਹੋ- ਮਾਹਰ ਦਾ ਦਾਅਵਾ : ਚੀਨ ਦੀ ਅੱਧੀ ਤੋਂ ਵੱਧ ਆਬਾਦੀ ਹੋਵੇਗੀ ਕੋਰੋਨਾ ਪਾਜ਼ੇਟਿਵ, ਲੱਖਾਂ 'ਚ ਮੌਤਾਂ
ਚੀਨੀ ਸੈਨਿਕ ਇੱਕ ਥਾਂ 'ਤੇ ਰਹਿ ਕੇ ਡਿਊਟੀ ਕਰਨ ਤੋਂ ਅਸਮਰੱਥ ਹਨ ਕਿਉਂਕਿ ਪ੍ਰਤੀਕੂਲ ਸਥਿਤੀਆਂ ਵਿੱਚ ਉਨ੍ਹਾਂ ਦੀ ਲੰਬੇ ਸਮੇਂ ਤੱਕ ਤਾਇਨਾਤੀ ਸਰੀਰਕ ਸਿਹਤ ਸੰਕਟ ਨੂੰ ਹੋਰ ਡੂੰਘਾ ਕਰ ਸਕਦੀ ਹੈ। ਪਰ ਇਹ ਜ਼ਰੂਰੀ ਰੋਟੇਸ਼ਨ ਨੀਤੀ ਉਨ੍ਹਾਂ ਦੀ ਮਾਨਸਿਕ ਸਿਹਤ ਨੂੰ ਪ੍ਰਭਾਵਿਤ ਕਰਦੀ ਹੈ। ਉੱਤਰੀ ਸੈਨਾ ਦੇ ਸਾਬਕਾ ਕਮਾਂਡਰ ਲੈਫਟੀਨੈਂਟ ਜਨਰਲ ਡੀਐਸ ਹੁੱਡਾ (ਸੇਵਾਮੁਕਤ) ਨੇ ਰਿਪੋਰਟ ਨਾਲ ਸਹਿਮਤ ਹੁੰਦਿਆਂ ਕਿਹਾ ਕਿ ਇਹ ਹੈਰਾਨੀ ਦੀ ਗੱਲ ਨਹੀਂ ਹੈ ਕਿ ਪੀ. ਐੱਲ. ਏ. ਦੇ ਸੈਨਿਕ ਤਣਾਅ ਅਤੇ ਹੋਰ ਮਾਨਸਿਕ ਸਿਹਤ ਸਮੱਸਿਆਵਾਂ ਤੋਂ ਪੀੜਤ ਸਨ।
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।