ਚੀਨ ਨੇ ਕਈ ਦੇਸ਼ਾਂ ’ਚ ਖੋਲ੍ਹੇ ਗੈਰ-ਕਾਨੂੰਨੀ ਥਾਣੇ, ਜਾਣੋ ਕਿਵੇਂ ਕਰਦੇ ਹਨ ਕੰਮ

Sunday, Oct 02, 2022 - 10:03 AM (IST)

ਚੀਨ ਨੇ ਕਈ ਦੇਸ਼ਾਂ ’ਚ ਖੋਲ੍ਹੇ ਗੈਰ-ਕਾਨੂੰਨੀ ਥਾਣੇ, ਜਾਣੋ ਕਿਵੇਂ ਕਰਦੇ ਹਨ ਕੰਮ

ਇੰਟਰਨੈਸ਼ਨਲ ਡੈਸਕ (ਬਿਊਰੋ)- ਵਿਸਥਾਰਵਾਦ ਦਾ ਚਾਹਵਾਨ ਚੀਨ ਆਪਣੀਆਂ ਖਾਹਿਸ਼ਾਂ ਨੂੰ ਪੂਰਾ ਕਰਨ ਲਈ ਕੁਝ ਵੀ ਕਰਨ ਨੂੰ ਤਿਆਰ ਹੋ ਜਾਂਦਾ ਹੈ। ਇਸੇ ਕੜੀ ’ਚ ਹੁਣ ਉਹ ਦੂਜੇ ਦੇਸ਼ਾਂ ’ਚ ਆਪਣੇ ਗੈਰ-ਕਾਨੂੰਨੀ ਪੁਲਸ ਥਾਣੇ ਖੋਲ੍ਹ ਕੇ ਉਥੋਂ ਦੀਆਂ ਸਰਕਾਰਾਂ ਦੀਆਂ ਅੱਖਾਂ ’ਚ ਧੂੜ ਪਾ ਰਿਹਾ ਹੈ। ਵੱਖ-ਵੱਖ ਦੇਸ਼ਾਂ ’ਚ ਇਸ ਤਰ੍ਹਾਂ ਦੀ ਦਖਲਅੰਦਾਜ਼ੀ ਨਾਲ ਭਾਵੇਂ ਹੀ ਉੱਥੋਂ ਦੀਆਂ ਸਰਕਾਰਾਂ ਦਾ ਧਿਆਨ ਨਹੀਂ ਹੈ ਪਰ ਚੀਨ ਦੇ ਇਸ ਕਦਮ ਤੋਂ ਮਨੁੱਖੀ ਅਧਿਕਾਰ ਕਾਰਕੁੰਨ ਚਿੰਤਤ ਹਨ। ਦਰਅਸਲ ਚੀਨ ਦੀ ਸਰਕਾਰ ਨੇ ਕੈਨੇਡਾ ਅਤੇ ਆਇਰਲੈਂਡ ਵਰਗੇ ਵਿਕਸਤ ਦੇਸ਼ਾਂ ਸਮੇਤ ਦੁਨੀਆ ਭਰ ਦੇ ਕਈ ਦੇਸ਼ਾਂ ’ਚ ਗੈਰ-ਕਾਨੂੰਨੀ ਥਾਣੇ ਖੋਲ੍ਹ ਦਿੱਤੇ ਹਨ।

ਵਿਰੋਧੀਆਂ ਨੂੰ ਦਬਾਉਣ ਦਾ ਹੈ ਚੀਨ ਦਾ ਇਰਾਦਾ

ਇਕ ਰਿਪੋਰਟ ’ਚ ਸਥਾਨਕ ਮੀਡੀਆ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਪੂਰੇ ਕੈਨੇਡਾ ’ਚ ਜਨਤਕ ਸੁਰੱਖਿਆ ਬਿਊਰੋ (ਪੀ. ਐੱਸ. ਬੀ.) ਨਾਲ ਜੁੜੇ ਅਜਿਹੇ ਗੈਰ ਅਣਧਿਕਾਰਤ ਪੁਲਸ ਸੇਵਾ ਸਰਵਿਸ ਸਟੇਸ਼ਨ ਚੀਨ ਦੇ ਵਿਰੋਧੀਆਂ ’ਤੇ ਨਜ਼ਰ ਰੱਖਣ ਲਈ ਸਥਾਪਿਤ ਕੀਤੇ ਗਏ ਹਨ। ਇਸ ਦੇ ਨਾਲ ਹੀ ਇਨ੍ਹਾਂ ਥਾਣਿਆਂ ਦੇ ਜ਼ਰੀਏ ਚੀਨ ਉਨ੍ਹਾਂ ਦੇਸ਼ਾਂ ਦੀ ਖੁਫੀਆ ਜਾਣਕਾਰੀ ’ਤੇ ਵੀ ਨਜ਼ਰ ਰੱਖ ਰਿਹਾ ਹੈ।ਮੀਡੀਆ ਰਿਪੋਰਟਾਂ ਮੁਤਾਬਕ ਪੂਰੇ ਕੈਨੇਡਾ ’ਚ ਜਨਤਕ ਸੁਰੱਖਿਆ ਬਿਊਰੋ ਨਾਲ ਜੁੜੇ ਅਜਿਹੇ ਗੈਰ ਅਣਧਿਕਾਰਤ ਪੁਲਸ ਸੇਵਾ ਸਟੇਸ਼ਨ ਖੋਲ੍ਹਣ ਪਿੱਛੇ ਚੀਨ ਦਾ ਇਰਾਦਾ ਆਪਣੇ ਵਿਰੋਧੀਆਂ ਨੂੰ ਦਬਾਉਣ ਦਾ ਹੈ। ਇਸੇ ਲਈ ਚੀਨ ਦੀ ਸਰਕਾਰ ਨੇ ਇਸ ਤਰ੍ਹਾਂ ਦੇ ਪੁਲਸ ਥਾਣਿਆਂ ਨੂੰ ਖੋਲ੍ਹਿਆ ਹੈ।ਸਥਾਨਕ ਮੀਡੀਆ ਰਿਪੋਰਟਾਂ ਮੁਤਾਬਕ ਕਿਹਾ ਗਿਆ ਹੈ ਕਿ ਪੂਰੇ ਕੈਨੇਡਾ ’ਚ ਬਿਊਰੋ ਆਫ਼ ਪਬਲਿਕ ਸਕਿਓਰਿਟੀ ਨਾਲ ਜੁੜੇ ਅਣਅਧਿਕਾਰਤ ਪੁਲਸ ਸਰਵਿਸ ਸਟੇਸ਼ਨ ਪੂਰੇ ਕੈਨੇਡਾ ’ਚ ਸਥਾਪਿਤ ਕੀਤੇ ਗਏ ਹਨ। ਇਨ੍ਹਾਂ ’ਚੋਂ ਘੱਟੋ-ਘੱਟ ਤਿੰਨ ਸਟੇਸ਼ਨ ਸਿਰਫ਼ ਗ੍ਰੇਟਰ ਟੋਰਾਂਟੋ ਖੇਤਰ ’ਚ ਹੀ ਸਥਾਪਿਤ ਕੀਤੇ ਗਏ ਹਨ।

ਪੜ੍ਹੋ ਇਹ ਅਹਿਮ ਖ਼ਬਰ- ਬਾਈਡੇਨ ਦੀ ਪੁਤਿਨ ਨੂੰ ਚਿਤਾਵਨੀ, ਕਿਹਾ-NATO ਦੇਸ਼ਾਂ ਦੀ ਇਕ-ਇਕ ਇੰਚ ਜ਼ਮੀਨ ਦੀ ਰੱਖਿਆ ਲਈ ਤਿਆਰ 

21 ਦੇਸ਼ਾਂ ’ਚ ਅਜਿਹੇ 30 ਪੁਲਸ ਸਟੇਸ਼ਨ

ਚੀਨ ਦੀ ਸਰਕਾਰ, ਇਨ੍ਹਾਂ ਗੈਰ-ਕਾਨੂੰਨੀ ਥਾਣਿਆਂ ਰਾਹੀਂ ਕੁਝ ਦੇਸ਼ਾਂ ਦੀਆਂ ਚੋਣਾਂ ਨੂੰ ਵੀ ਪ੍ਰਭਾਵਿਤ ਕਰ ਰਹੀ ਹੈ। ਇਸ ਸਬੰਧੀ ਪੁਲਸ ਦਾ ਕਹਿਣਾ ਹੈ ਕਿ ਉਸ ਨੇ ਪਹਿਲਾਂ ਹੀ 21 ਦੇਸ਼ਾਂ ’ਚ ਅਜਿਹੇ 30 ਪੁਲਸ ਖੋਲ੍ਹੇ ਹਨ। ਇਸ ਦੇ ਨਾਲ ਹੀ ਯੂਕ੍ਰੇਨ, ਫਰਾਂਸ, ਸਪੇਨ, ਜਰਮਨੀ ਅਤੇ ਯੂ.ਕੇ. ’ਚ ਚੀਨੀ ਪੁਲਸ ਸਟੇਸ਼ਨਾਂ ਲਈ ਵੀ ਅਜਿਹੀ ਵਿਵਸਥਾ ਕੀਤੀ ਗਈ ਹੈ।ਇਨ੍ਹਾਂ ਦੇਸ਼ਾਂ ’ਚ ਜ਼ਿਆਦਾਤਰ ਨੇਤਾਵਾਂ ਨੇ ਮਨੁੱਖੀ ਅਧਿਕਾਰਾਂ ਲਈ ਚੀਨ ਦੀ ਆਲੋਚਨਾ ਕਰਦੇ ਹੋਏ ਜਨਤਕ ਫੋਰਮਾਂ ’ਤੇ ਚੀਨ ਦੇ ਵਧਦੇ ਪ੍ਰਭਾਵ ਬਾਰੇ ਜਨਤਕ ਮੰਚਾਂ ਤੋਂ ਸਵਾਲ ਉਠਾਏ ਹਨ। ਜ਼ਿਕਰਯੋਗ ਹੈ ਕਿ ਚੀਨ ਦੀ ਸੀਮਾ 14 ਦੇਸ਼ਾਂ ਨਾਲ ਮਿਲਦੀ ਹੈ, ਡ੍ਰੈਗਨ ਦਾ ਇਨ੍ਹਾਂ 22 ਦੇਸ਼ਾਂ ਨਾਲ ਸਰਹੱਦੀ ਵਿਵਾਦ ਹੈ।ਚੀਨ ਦੀ ਵਿਸਥਾਰਵਾਦੀ ਨੀਤੀ ਤਹਿਤ ਇਸ ਦੇ ਜ਼ਿਆਦਾਤਰ ਦੇਸ਼ਾਂ ਨਾਲ ਤੰਗ ਸਬੰਧ ਹਨ। ਭਾਰਤ ਵੀ ਇਸ ਤੋਂ ਅਪਵਾਦ ਨਹੀਂ ਹੈ। ਚੀਨ ’ਚ ਲੱਦਾਖ ਅਤੇ ਅਰੁਣਾਚਲ ਪ੍ਰਦੇਸ਼ ’ਚ ਕਈ ਹਜ਼ਾਰ ਕਿਲੋਮੀਟਰ ਜ਼ਮੀਨ ’ਤੇ ਕਬਜ਼ਾ ਹੈ।

ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਚੀਨ ’ਤੇ ਲੱਗੇ ਹਨ ਦੋਸ਼

ਮਨੁੱਖੀ ਅਧਿਕਾਰ ਕਾਰਕੁੰਨਾਂ ਨੇ ਚੀਨ ਦੀ ਸੱਤਾਧਾਰੀ ਕਮਿਊਨਿਸਟ ਪਾਰਟੀ ’ਤੇ ਦੇਸ਼ ਭਰ ’ਚ ਸੁਰੱਖਿਆ ਦੇ ਨਾਂ ’ਤੇ ਵਿਆਪਕ ਦੁਰਵਿਵਹਾਰ ਕਰਨ ਦਾ ਦੋਸ਼ ਲਗਾ ਚੁੱਕਿਆ ਹੈ, ਜਿਸ ’ਚ ਲੋਕਾਂ ਨੂੰ ਨਜ਼ਰਬੰਦੀ ਕੈਂਪਾਂ ’ਚ ਕੈਦ ਕਰਨਾ, ਪਰਿਵਾਰਾਂ ਨੂੰ ਜ਼ਬਰਦਸਤੀ ਵੱਖ ਕਰਨਾ ਅਤੇ ਜ਼ਬਰਦਸਤੀ ਨਸਬੰਦੀ ਕਰਨਾ ਸ਼ਾਮਲ ਹੈ।ਸਮੇਂ-ਸਮੇਂ ਚੀਨ ਤੋਂ ਵੀ ਅਜਿਹੀਆਂ ਖ਼ਬਰਾਂ ਆਉਂਦੀਆਂ ਰਹਿੰਦੀਆਂ ਹਨ। ਕਈ ਰਿਪੋਰਟਾਂ ’ਚ ਇਹ ਵੀ ਖੁਲਾਸਾ ਹੋ ਚੁੱਕਿਆ ਹੈ ਕਿ ਚੀਨ ਨੇ ਆਪਣੇ ਦੇਸ਼ ’ਚ ਮੀਡੀਆ ’ਤੇ ਪਾਬੰਦੀਆਂ ਲਗਾਈਆਂ ਹਨ, ਜਿਸ ਕਾਰਨ ਉੱਥੋਂ ਦੀਆਂ ਗੁੰਮਰਾਹਕੁੰਨ ਖ਼ਬਰਾਂ ਬਾਹਰ ਨਹੀਂ ਆਉਂਦੀਆਂ ਹਨ। ਹਾਲਾਂਕਿ ਚੀਨ ਨੇ ਇਸ ’ਤੇ ਸਫਾਈ ਦਿੰਦੇ ਹੋਏ ਕਿਹਾ ਹੈ ਕਿ ਇਹ ਸਾਰੀਆਂ ਥਾਵਾਂ ਵੋਕੈਸ਼ਨਲ ਹੁਨਰ ਸੈਂਟਰ ਹੈ ਅਤੇ ਇਹ ਅਤਿਵਾਦ ਨਾਲ ਨਜਿੱਠਣ ਅਤੇ ਰੋਜ਼ੀ-ਰੋਟੀ ਨੂੰ ਬਿਹਤਰ ਬਣਾਉਣ ਲਈ ਜ਼ਰੂਰੀ ਹਨ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


author

Vandana

Content Editor

Related News