ਚੀਨ ਨੇ ਚੰਨ 'ਤੇ ਲਹਿਰਾਇਆ ਝੰਡਾ, ਅਜਿਹਾ ਕਰਨ ਵਾਲਾ ਬਣਿਆ ਦੂਜਾ ਦੇਸ਼

12/05/2020 4:11:33 PM

ਬੀਜਿੰਗ : ਅਮਰੀਕਾ ਦੇ ਬਾਅਦ ਚੀਨ ਚੰਨ 'ਤੇ ਆਪਣਾ ਝੰਡਾ ਲਹਿਰਾਉਣ ਵਾਲਾ ਦੁਨੀਆ ਦਾ ਦੂਜਾ ਦੇਸ਼ ਬਣ ਗਿਆ ਹੈ। ਇਸ ਤੋਂ ਪਹਿਲਾਂ ਅਮਰੀਕਾ ਨੇ ਇਹ ਵੱਡੀ ਉਪਲੱਬਧੀ ਹਾਸਲ ਕੀਤੀ ਸੀ। ਅਮਰੀਕਾ ਨੇ ਲਗਭਗ 50 ਸਾਲ ਪਹਿਲਾਂ ਚੰਨ 'ਤੇ ਆਪਣਾ ਝੰਡਾ ਲਹਿਰਾਇਆ ਸੀ। ਚੀਨੀ ਮੀਡੀਆ ਨੇ ਕਿਹਾ ਹੈ ਕਿ ਦੇਸ਼ ਦੇ ਏਅਰੋਸਪੇਸ ਇਤਿਹਾਸ ਵਿਚ ਅਜਿਹਾ ਪਹਿਲੀ ਵਾਰ ਹੋਇਆ ਹੈ। ਜਦੋਂ ਚੰਨ 'ਤੇ ਰਾਸ਼ਟਰੀ ਝੰਡੇ ਨੂੰ ਲਹਿਰਾਇਆ ਗਿਆ ਹੈ। ਚਾਇਨਾ ਨੈਸ਼ਨਲ ਸਪੇਸ ਐਡਮਿਨੀਸਟਰੇਸ਼ਨ ਨੇ ਚੰਨ 'ਤੇ ਲਹਿਰਾਏ ਗਏ ਆਪਣੇ ਝੰਡੇ ਦੀ ਤਸਵੀਰ ਸਾਂਝੀ ਕੀਤੀ ਹੈ, ਜੋ ਕਿ ਚਾਂਗ-5 ਪੁਲਾੜ ਯਾਨ ਤੋਂ ਲਈ ਗਈ ਹੈ। ਚਾਂਗ-5 ਚੰਨ 'ਤੇ ਸਫ਼ਲਤਾਪੂਰਵ ਉੱਤਰਨ ਵਾਲਾ ਤੀਜਾ ਚੀਨੀ ਪੁਲਾੜ ਯਾਨ ਹੈ ਅਤੇ ਉੱਥੋਂ ਟੇਕ ਆਫ ਕਰਣ ਵਾਲਾ ਪਹਿਲਾ। ਇਹ ਬੀਜਿੰਗ ਦੇ ਸਪੇਸ ਪ੍ਰੋਗਰਾਮ ਲਈ ਵੱਡੀ ਉਪਲੱਬਧੀ ਹੈ।

ਇਹ ਵੀ ਪੜ੍ਹੋ: ਕਿਸਾਨਾਂ ਦੇ ਸਮਰਥਨ ਦੌਰਾਨ ਯੁਵਰਾਜ ਦੇ ਪਿਤਾ ਯੋਗਰਾਜ ਨੇ ਦਿੱਤਾ ਵਿਵਾਦਿਤ ਬਿਆਨ, ਉੁੱਠੀ ਗ੍ਰਿਫ਼ਤਾਰੀ ਦੀ ਮੰਗ

PunjabKesari
ਚੀਨ ਦੇ ਇਸ ਪੁਲਾੜ ਯਾਨ ਨਾਲ ਚੰਨ ਨਾਲ ਜੁੜੀਆਂ ਕਈ ਜਾਣਕਾਰੀਆਂ ਸਾਹਮਣੇ ਆ ਸਕਦੀਆਂ ਹਨ। ਖ਼ਾਸ ਕਰਕੇ ਉਸ ਦੀ ਮਿੱਟੀ ਅਤੇ ਚੱਟਾਨ ਦੇ ਨਮੂਨਿਆਂ ਨਾਲ ਚੰਨ ਦੀ ਉਤਪੱਤੀ, ਭੂ-ਗਰਭ ਵਿਕਾਸ ਅਤੇ ਜਵਾਲਾਮੁਖੀ ਨਾਲ ਜੁੜੀ ਜਾਣਕਾਰੀ ਸਾਹਮਣੇ ਆ ਸਕਦੀ ਹੈ। 16 ਦਸੰਬਰ ਨੂੰ ਪੁਲਾੜ ਯਾਨ ਦੇ ਇਨਰ ਮੰਗੋਲੀਆ ਦੀ ਧਰਤੀ 'ਤੇ ਉੱਤਰਨ ਦੀ ਉਮੀਦ ਹੈ। ਉੱਥੋਂ ਨਮੂਨਿਆਂ ਨੂੰ ਵਿਸ਼ਲੇਸ਼ਣ ਲਈ ਵਿਸ਼ੇਸ਼ ਪ੍ਰਯੋਗਸ਼ਾਲਾਵਾਂ ਵਿਚ ਪਹੁੰਚਾਇਆ ਜਾਵੇਗਾ।

ਇਹ ਵੀ ਪੜ੍ਹੋ: WHO ਨੇ ਦਿੱਤੀ ਖ਼ੁਸ਼ਖ਼ਬਰੀ, ਕਿਹਾ- ਦੁਨੀਆ ਕੋਰੋਨਾ ਦੇ ਜਲਦ ਖ਼ਤਮ ਹੋਣ ਦਾ ਵੇਖ਼ ਸਕਦੀ ਹੈ ਸੁਫ਼ਨਾ

ਦੱਸ ਦੇਈਏ ਕਿ ਚੰਨ 'ਤੇ ਝੰਡੇ ਨੂੰ ਲਹਿਰਾਉਣ ਦੀ ਪਰੰਪਰਾ ਸੰਯੁਕਤ ਰਾਜ ਅਮਰੀਕਾ ਵੱਲੋਂ ਸ਼ੁਰੂ ਕੀਤੀ ਗਈ ਸੀ। ਅਮਰੀਕਾ ਨੇ 1969 ਵਿਚ ਚੰਨ 'ਤੇ ਪਹਿਲਾ ਝੰਡਾ ਲਗਾਇਆ ਸੀ। 1972 ਤੱਕ ਬਾਅਦ ਦੇ ਮਿਸ਼ਨਾਂ ਦੌਰਾਨ ਪੰਜ ਹੋਰ ਅਮਰੀਕੀ ਝੰਡੇ ਸਤ੍ਹਾ 'ਤੇ ਲਗਾਏ ਗਏ।

ਇਹ ਵੀ ਪੜ੍ਹੋ: ਕੰਗਣਾ ਰਣੌਤ ਦੇ ਟਵਿਟਰ ਅਕਾਊਂਟ ਨੂੰ ਹਟਾਉਣ ਲਈ ਮੁੰਬਈ ਹਾਈਕੋਰਟ 'ਚ ਪਟੀਸ਼ਨ ਦਾਇਰ

ਨੋਟ : ਚੀਨ ਵੱਲੋਂ ਚੰਨ 'ਤੇ ਝੰਡਾ ਲਹਿਰਾਉਣ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਬਾਕਸ 'ਚ ਦਿਓ ਜਵਾਬ।


cherry

Content Editor

Related News