ਇਸ ਡਰ ਕਾਰਨ ਚੀਨ ਮਸੂਦ ਨੂੰ ਬਚਾਉਂਦਾ ਹੈ ਵਾਰ-ਵਾਰ

03/14/2019 4:23:55 PM

ਸੰਯੁਕਤ ਰਾਸ਼ਟਰ (ਬਿਊਰੋ)— ਅੱਤਵਾਦੀ ਮਸੂਦ ਅਜ਼ਹਰ ਨੂੰ ਚੀਨ ਨੇ ਇਕ ਵਾਰ ਫਿਰ ਨਵੀਂ ਜ਼ਿੰਦਗੀ ਦਿੱਤੀ ਹੈ। ਸਾਲ 2009, 2016, 2017 ਅਤੇ 2019 ਵਿਚ ਲਗਾਤਾਰ ਚੌਥੀ ਵਾਰ ਚੀਨ ਨੇ ਮਸੂਦ ਨੂੰ ਗਲੋਬਲ ਅੱਤਵਾਦੀ ਐਲਾਨੇ ਜਾਣ ਤੋਂ ਬਚਾਇਆ ਹੈ। ਸੰਯੁਕਤ ਰਾਸ਼ਟਰ ਸੁਰੱਖਿਆ ਪਰੀਸ਼ਦ ਦੇ ਮੈਂਬਰਾਂ ਦੇਸ਼ਾਂ ਅਮਰੀਕਾ, ਫਰਾਂਸ ਅਤੇ ਬ੍ਰਿਟੇਨ ਸਮੇਤ ਜਰਮਨੀ ਨੇ ਵੀ ਮਸੂਦ ਨੂੰ ਗਲੋਬਲ ਅੱਤਵਾਦੀ ਐਲਾਨੇ ਜਾਣ ਦਾ ਪ੍ਰਸਤਾਵ ਦਿੱਤਾ ਸੀ। ਪਰ ਚੀਨ ਨੇ ਇਹ ਕਹਿੰਦੇ ਹੋਏ ਵੀਟੋ ਲਗਾ ਦਿੱਤਾ ਕਿ ਉਹ ਬਿਨਾਂ ਸਬੂਤਾਂ ਦੇ ਕਾਰਵਾਈ ਦੇ ਵਿਰੁੱਧ ਹੈ। 

ਮਸੂਦ ਦੇ ਸੰਗਠਨ ਜੈਸ਼-ਏ-ਮੁਹੰਮਦ 'ਤੇ ਸਾਲ 2001 ਤੋਂ ਹੀ ਪਾਬੰਦੀ ਹੈ। ਖੁਦ ਮਸੂਦ ਭਾਰਤ 'ਤੇ ਅੱਤਵਾਦੀ ਹਮਲਿਆਂ ਦੀ ਜ਼ਿੰਮੇਵਾਰੀ ਲੈਂਦਾ ਰਿਹਾ ਹੈ। ਹਾਲ ਹੀ ਵਿਚ ਪੁਲਵਾਮਾ ਹਮਲੇ ਦੀ ਵੀ ਉਸ ਨੇ ਜ਼ਿੰਮੇਵਾਰੀ ਲਈ ਸੀ। ਇਸ ਹਮਲੇ ਵਿਚ ਭਾਰਤੀ ਸੀ.ਆਰ.ਪੀ.ਐੱਫ. ਦੇ 40 ਜਵਾਨ ਮਾਰੇ ਗਏ ਸਨ। ਚੀਨ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਪਾਕਿਸਤਾਨ ਦਾ ਸਮਰਥਨ ਕਰਨ ਲਈ ਉਹ ਭਾਰਤ ਦੇ ਵਿਰੁੱਧ ਵੀ ਜਾ ਸਕਦਾ ਹੈ। ਚੀਨ ਦਾ ਅਜਿਹਾ ਕਰਨ ਦੇ ਪਿੱਛੇ ਹੇਠ ਲਿਖੇ ਕਾਰਨ ਹੋ ਸਕਦੇ ਹਨ।

- ਚੀਨ ਸੰਯੁਕਤ ਰਾਸ਼ਟਰ ਵਿਚ ਭਾਰਤ ਨੂੰ ਸਫਲ ਹੁੰਦੇ ਨਹੀਂ ਦੇਖਣਾ ਚਾਹੁੰਦਾ। ਦੁਨੀਆ ਦੇ ਪ੍ਰਮੁੱਖ ਦੇਸ਼ਾਂ ਦੇ ਸਮਰਥਨ ਵਾਲੇ ਪ੍ਰਸਤਾਵ ਦੇ ਪਾਸ ਹੋਣ ਨਾਲ ਭਾਰਤ ਦੀ ਸਾਖ ਵੱਧ ਜਾਂਦੀ। ਚੀਨ ਅਜਿਹਾ ਨਹੀਂ ਹੋਣ ਦੇਣਾ ਚਾਹੁੰਦਾ।

- ਚੀਨ ਆਪਣੇ ਇਸ ਕਦਮ ਨਾਲ ਇਹ ਸੰਦੇਸ਼ ਵੀ ਦੇਣ ਚਾਹੁੰਦਾ ਹੈ ਕਿ ਉਸ ਦੀ ਮਰਜ਼ੀ ਦੇ ਬਿਨਾਂ ਏਸ਼ੀਆ ਵਿਚ ਪੱਤਾ ਵੀ ਨਹੀਂ ਹਿਲ ਸਕਦਾ। ਆਪਣੀ ਵੀਟੋ ਪਾਵਰ ਨਾਲ ਉਸ ਨੇ ਦੁਨੀਆ ਦੀ ਮੁਹਿੰਮ ਨੂੰ ਰੋਕ ਦਿੱਤਾ।

- ਚੀਨ ਅੱਤਵਾਦ ਨੂੰ ਪਰਿਭਾਸ਼ਿਤ ਕਰਨ ਦਾ ਅਧਿਕਾਰ ਆਪਣੇ ਇਲਾਵਾ ਕਿਸੇ ਹੋਰ ਨੂੰ ਨਹੀਂ ਦੇਣਾ ਚਾਹੁੰਦਾ। ਪਾਕਿਸਤਾਨੀ ਪੱਤਰਕਾਰ ਹਾਮਿਰ ਮੀਰ ਮੁਤਾਬਕ ਚੀਨ ਦਲਾਈ ਲਾਮਾ ਨੂੰ ਅੱਤਵਾਦੀ ਐਲਾਨ ਕਰ ਚੁੱਕਾ ਹੈ ਜਿਸ ਨੂੰ ਭਾਰਤ ਨੇ ਸ਼ਰਨ ਦਿੱਤੀ ਹੋਈ ਹੈ।

- ਪਾਕਿਸਤਾਨ ਵਿਚ ਚੀਨ 7 ਲੱਖ ਕਰੋੜ ਦਾ ਨਿਵੇਸ਼ ਕਰ ਰਿਹਾ ਹੈ। ਇਸ ਲਈ ਵੀ ਉਹ ਹਰ ਹਾਲ ਵਿਚ ਆਪਣੇ ਆਰਥਿਕ ਉਦੇਸ਼ ਪੂਰੇ ਕਰਨਾ ਚਾਹੁੰਦਾ ਹੈ। ਲਿਹਾਜਾ ਚੀਨ ਰਾਜਨੀਤਕ ਅਤੇ ਕੂਟਨੀਤਕ ਤੌਰ 'ਤੇ ਪਾਕਿਸਤਾਨ ਦੇ ਨਾਲ ਹੈ।

- ਚੀਨ ਦੀ ਕੋਸ਼ਿਸ਼ ਭਾਰਤ ਨੂੰ ਆਪਣੇ 'ਤੇ ਨਿਰਭਰ ਬਣਾਉਣ ਦੀ ਹੈ। ਉਹ ਨਹੀਂ ਚਾਹੁੰਦਾ ਕਿ ਭਾਰਤ ਅਮਰੀਕਾ, ਬ੍ਰਿਟੇਨ ਅਤੇ ਫਰਾਂਸ ਦੇ ਨਾਲ ਮਿਲ ਕੇ ਸੁੰਤਤਰ ਤਾਰਤ ਦੇ ਰੂਪ ਵਿਚ ਉਭਰੇ। ਉਹ ਭਾਰਤ ਨੂੰ ਆਪਣੇ ਪਿੱਛੇ ਰੱਖਣਾ ਚਾਹੁੰਦਾ ਹੈ।

- ਚੀਨ ਦਾ ਇਕ ਹੋਰ ਉਦੇਸ਼ ਭਾਰਤ ਨੂੰ ਅੰਦਰੂਨੀ ਮਾਮਲਿਆਂ ਵਿਚ ਉਲਝਾ ਕੇ ਰੱਖਣਾ ਵੀ ਹੋ ਸਕਦਾ ਹੈ।

- ਚੀਨ ਦਾ ਭਾਰਤ ਨਾਲ ਸਰਹੱਦੀ ਵਿਵਾਦ ਵੀ ਹੈ। ਬੀਤੇ ਸਾਲਾਂ ਵਿਚ ਡੋਕਲਾਮ ਜਿਹੇ ਮੁੱਦੇ ਵੀ ਸਾਹਮਣੇ ਆਏ ਹਨ। ਇਸ ਕਾਰਨ ਵੀ ਚੀਨ ਨੇ ਭਾਰਤ ਵਿਰੋਧੀ ਨੀਤੀ ਅਪਨਾਈ ਹੋਈ ਹੈ।

- ਚੀਨ ਦਾ ਪਾਕਿਸਤਾਨ ਪ੍ਰੇਮ ਵੀ ਇਕ ਵੱਡਾ ਕਾਰਨ ਹੈ। ਆਪਣੇ ਦੇਸ਼ ਵਿਚ ਮੁਸਲਮਾਨਾਂ ਨਾਲ ਨਜਿੱਠਣ ਲਈ ਚੀਨ ਨੂੰ ਪਾਕਿਸਤਾਨ ਦੀ ਮਦਦ ਚਾਹੀਦੀ ਹੈ। ਇਸ ਕਾਰਨ ਉਹ ਪਾਕਿਸਤਾਨ ਦੀਆਂ ਕੂਟਨੀਤਕ ਅਤੇ ਰਾਜਨੀਤਕ ਲੋੜਾਂ ਦੀ ਪੂਰਤੀ ਲਈ ਉਸ ਨਾਲ ਖੜ੍ਹਾ ਹੋ ਜਾਂਦਾ ਹੈ।

- ਚੀਨ ਨੂੰ ਡਰ ਹੈ ਕਿ ਜੈਸ਼ ਮੁਖੀ ਵਿਰੁੱਧ ਕਿਸੇ ਵੀ ਫੈਸਲੇ ਨਾਲ ਉਸ ਦਾ ਅਭਿਲਾਸ਼ੀ ਪ੍ਰਾਜੈਕਟ ਚੀਨ-ਪਾਕਿਸਤਾਨ ਆਰਥਿਕ ਕੋਰੀਡੋਰ (ਸੀ.ਪੀ.ਈ.ਸੀ.) ਪ੍ਰਭਾਵਿਤ ਹੋ ਸਕਦਾ ਹੈ। ਇਸ ਪ੍ਰਾਜੈਕਟ ਵਿਚ 10,000 ਚੀਨੀ ਨਾਗਰਿਕ ਕੰਮ ਰਹੇ ਹਨ। ਜਿਨ੍ਹਾਂ ਦੀ ਸੁਰੱਖਿਆ ਵੀ ਦਾਅ 'ਤੇ ਲੱਗੀ ਹੋਈ ਹੈ।


Vandana

Content Editor

Related News