UNSC ਦੀ ਬੈਠਕ ਤੋਂ ਪਹਿਲਾਂ ਚੀਨ ਨੇ ਮਸੂਦ ਵਿਰੁੱਧ ਭਾਰਤ ਤੋਂ ਮੰਗੇ ਸਬੂਤ

03/13/2019 11:13:28 AM

ਬੀਜਿੰਗ (ਬਿਊਰੋ)— ਅੱਜ ਭਾਵ 13 ਮਾਰਚ ਨੂੰ ਸੰਯੁਕਤ ਰਾਸ਼ਟਰ ਸੁਰੱਖਿਆ ਪਰੀਸ਼ਦ ਵਿਚ ਮਸੂਦ ਅਜ਼ਹਰ ਨੂੰ ਗਲੋਬਲ ਅੱਤਵਾਦੀ ਐਲਾਨੇ ਜਾਣ 'ਤੇ ਚਰਚਾ ਹੋਵੇਗੀ। ਇਸ ਤੋਂ ਪਹਿਲਾਂ ਵਿਚ ਚੀਨ ਨੇ ਬੁੱਧਵਾਰ ਨੂੰ ਉਸ ਵਿਰੁੱਧ ਭਾਰਤ ਤੋਂ ਸਬੂਤ ਮੰਗੇ ਹਨ। ਇਸ ਨਾਲ ਚੀਨ ਦਾ ਇਰਾਦਾ ਜ਼ਾਹਰ ਹੋ ਗਿਆ ਹੈ। ਉਂਝ ਵੀ ਉਹ ਪਾਕਿਸਤਾਨ ਦਾ ਦੋਸਤ ਹੈ। ਇਸ ਤੋਂ ਪਹਿਲਾਂ ਮੰਨਿਆ ਜਾ ਰਿਹਾ ਸੀ ਕਿ ਜੇਕਰ ਇਸ ਮਿਆਦ ਵਿਚ ਕੋਈ ਦੇਸ਼ ਸਪੱਸ਼ਟੀਕਰਨ ਨਹੀਂ ਮੰਗਦਾ ਤਾਂ ਮਸੂਦ ਨੂੰ ਗਲੋਬਲ ਅੱਤਵਾਦੀ ਐਲਾਨੇ ਜਾਣ ਦਾ ਰਸਤਾ ਸਾਫ ਹੋ ਜਾਵੇਗਾ।

ਭਾਰਤ ਨੇ ਇਸ ਵਾਰ ਪੂਰੀ ਤਿਆਰੀ ਕੀਤੀ ਹੈ। ਇਸ ਵਾਰ ਭਾਰਤ ਮਸੂਦ ਦੇ ਕਈ ਟੇਪ, ਜੈਸ਼-ਏ-ਮੁਹੰਮਦ ਦੇ ਕਈ ਹੋਰ ਟੇਪ ਸੰਯੁਕਤ ਰਾਸ਼ਟਰ ਨੂੰ ਸੌਂਪੇਗਾ। ਭਾਰਤ ਵੱਲੋਂ ਪੂਰਾ ਡੋਜ਼ੀਅਰ ਤਿਆਰ ਹੈ, ਜਿਸ ਵਿਚ ਇਹ ਸਾਰੇ ਸਬੂਤ ਮੌਜੂਦ ਹਨ। ਜਿਹੜਾ ਆਡੀਓ ਟੇਪ ਦਿੱਤਾ ਜਾਵੇਗਾ ਉਸ ਵਿਚ ਮਸੂਦ ਖੁਦ ਨੂੰ ਜੈਸ਼-ਏ-ਮੁਹੰਮਦ ਦਾ ਮੁਖੀ ਦੱਸ ਰਿਹਾ ਹੈ।

ਇੱਥੇ ਦੱਸ ਦਈਏ ਜੇਕਰ ਚੀਨ ਦੇ ਰਵੱਈਏ ਵਿਚ ਤਬਦੀਲੀ ਹੋਈ ਤਾਂ ਇਹ ਇਤਿਹਾਸਿਕ ਹੋਵੇਗੀ। ਭਾਰਤ ਸਮੇਤ ਦੁਨੀਆ ਦੇ ਕਈ ਦੇਸ਼ਾਂ ਨੇ ਚੀਨ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਪਰ ਹੁਣ ਤੱਕ ਚੀਨ ਨੇ ਆਪਣਾ ਰਵੱਈਆ ਸਾਫ ਨਹੀਂ ਕੀਤਾ ਹੈ। ਸੂਤਰਾਂ ਦਾ ਕਹਿਣਾ ਹੈ ਕਿ ਪ੍ਰਸਤਾਵ ਲਿਆਉਣ ਵਾਲੇ ਦੇਸ਼ ਅਮਰੀਕਾ, ਬਿਟ੍ਰੇਨ ਅਤੇ ਫਰਾਂਸ ਨੇ ਵੀ ਚੀਨ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਹੈ। ਇਸ ਮਾਮਲੇ ਵਿਚ ਪਾਕਿਸਤਾਨ 'ਤੇ ਬਹੁਤ ਸਾਰੇ ਦੇਸ਼ਾਂ ਦਾ ਦਬਾਅ ਹੈ।

ਉੱਧਰ ਭਾਰਤ ਨੇ ਸਾਊਦੀ ਅਰਬ ਅਤੇ ਤੁਰਕੀ ਜਿਹੇ ਦੇਸ਼ਾਂ ਨਾਲ ਵੀ ਸੰਪਰਕ ਕਰ ਕੇ ਮਸੂਦ 'ਤੇ ਕਾਰਵਾਈ ਨੂੰ ਲੈ ਕੇ ਪਾਕਿਸਤਾਨ 'ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ। ਪੂਰੇ ਮਾਮਲੇ ਵਿਚ ਚੀਨ ਦਾ ਰਵੱਈਆ ਮਹੱਤਵਪੂਰਣ ਰਹੇਗਾ ਕਿਉਂਕਿ ਇਸ ਤੋਂ ਪਹਿਲਾਂ ਵੀ ਚੀਨ ਨੇ ਹੀ ਮਸੂਦ ਨੂੰ ਗਲੋਬਲ ਅੱਤਵਾਦੀ ਐਲਾਨੇ ਜਾਣ ਦੇ ਰਸਤੇ ਵਿਚ ਰੁਕਾਵਟ ਪਾਈ ਸੀ।


Vandana

Content Editor

Related News