ਆਪਣੀ ਹੀ ਬਣਾਈ ਨੀਤੀ ''ਚ ਫਸਿਆ ਚੀਨ, ਹੁਣ ਜਨਮਦਰ ਵਧਾਉਣ ''ਤੇ ਕਰ ਰਿਹੈ ਵਿਚਾਰ

Friday, Feb 19, 2021 - 10:57 PM (IST)

ਆਪਣੀ ਹੀ ਬਣਾਈ ਨੀਤੀ ''ਚ ਫਸਿਆ ਚੀਨ, ਹੁਣ ਜਨਮਦਰ ਵਧਾਉਣ ''ਤੇ ਕਰ ਰਿਹੈ ਵਿਚਾਰ

ਬੀਜਿੰਗ-ਚੀਨ ਇਕ-ਬੱਚੇ ਦੀ ਆਪਣੀ ਵਿਵਾਦਿਤ ਨੀਤੀ ਨੂੰ ਖਤਮ ਕਰਨ ਦੇ ਚਾਰ ਸਾਲ ਤੋਂ ਵਧੇਰੇ ਸਮੇਂ ਬਾਅਦ ਦੇਸ਼ 'ਚ ਘੱਟ ਹੁੰਦੀ ਜਨਮਦਰ ਨੂੰ ਵਧਾਉਣ ਲਈ ਵਾਧੂ ਉਪਾਅ 'ਤੇ ਵਿਚਾਰ ਕਰ ਰਿਹਾ ਹੈ। ਚੀਨ ਨੇ ਦਹਾਕਿਆਂ ਤੱਕ ਆਪਣੀ ਵਧਦੀ ਅਰਥਵਿਵਸਥਾ ਲਈ ਘੱਠ ਸਰੋਤਾਂ ਦੇ ਨਾਂ 'ਤੇ ਵਾਧੂ ਬੱਚਿਆਂ ਦੇ ਜਨਮ ਦਰ 'ਤੇ ਸਖਤ ਕੰਟਰੋਲ ਲਾਗੂ ਰੱਖਿਆ।  ਹਾਲਾਂਕਿ ਡਿੱਗ ਰਹੀ ਜਨਮਦਰ ਨੂੰ ਹੁਣ ਆਰਥਿਕ ਤਰੱਕ ਅਤੇ ਸਮਾਜਿਕ ਸਥਿਰਤਾ ਲਈ ਇਕ ਵੱਡੇ ਖਤਰੇ ਦੇ ਰੂਪ 'ਤੇ ਦੇਖਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ -ਲੇਬਨਾਨ ਬੰਦਰਗਾਹ ਧਮਾਕੇ ਦੇ ਜਾਂਚਕਰਤਾ ਨੂੰ ਹਟਾਇਆ ਗਿਆ

ਰਾਸ਼ਟਰੀ ਸਿਹਤ ਕਮਿਸ਼ਨ ਨੇ ਵੀਰਵਾਰ ਨੂੰ ਜਾਰੀ ਇਕ ਬਿਆਨ ਕਿਹਾ ਕਿ ਉਹ ਜਨਮ ਸਮਰੱਥਾ ਨੂੰ ਵਧਾਉਣ ਲਈ ਖੋਜ ਕਰੇਗੀ। ਕਮਿਸ਼ਨ ਨੇ ਕਿਹਾ ਕਿ ਪਹਿਲ ਦੇ ਤਹਿਤ ਸਭ ਤੋਂ ਪਹਿਲਾਂ ਦੇਸ਼ ਦੇ ਉੱਤਰ-ਪੂਰਬ ਮੁੱਖ ਤਕਨਾਲੋਜੀ ਖੇਤਰ 'ਤੇ ਧਿਆਨ ਕੇਂਦਰਿਤ ਕੀਤਾ ਜਾਵੇਗਾ ਜਿਥੇ ਆਬਾਦੀ 'ਚ ਇਕ ਵੱਡੀ ਕਮੀ ਦੇਖੀ ਗਈ ਹੈ ਕਿਉਂਕਿ ਨੌਜਵਾਨ ਅਤੇ ਪਰਿਵਾਰ ਬਿਹਤਰ ਮੌਕਿਆਂ ਲਈ ਹੋਰ ਕਿਤੇ ਪਰਵਾਸ ਕਰ ਗਏ ਹਨ। ਤਿੰਨਾਂ ਸੂਬਿਆਂ ਲਿਓਨਿੰਗ, ਜਿਲਿਨ ਅਤੇ ਹੇਡਲੋਂਗਜਿਆਂਗ ਵਾਲੇ ਇਸ ਖੇਤਰ 'ਚ ਲਗਾਤਾਰ ਸੱਤਵੇਂ ਸਾਲ 2019 'ਚ ਆਬਾਦੀ 'ਚ ਕਮੀ ਦੇਖੀ ਗਈ।

ਇਹ ਵੀ ਪੜ੍ਹੋ -ਜੀ-7 ਬੈਠਕ ਦੌਰਾਨ ਬ੍ਰਿਟੇਨ ਨੇ ਗਰੀਬ ਦੇਸ਼ਾਂ ਨੂੰ ਕੋਵਿਡ-19 ਟੀਕਾ ਉਪਲੱਬਧ ਕਰਵਾਉਣ ਦਾ ਜਤਾਇਆ ਸੰਕਲਪ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।


author

Karan Kumar

Content Editor

Related News