ਚੀਨ ਵਿਰੁੱਧ ਪਹਿਲੀ ਵਾਰ ਭਾਰਤ ਨਾਲ ਯੁੱਧ ਅਭਿਆਸ 'ਚ ਸ਼ਾਮਲ ਹੋਣਗੇ ਅਮਰੀਕਾ, ਆਸਟ੍ਰੇਲੀਆ ਅਤੇ ਜਾਪਾਨ

07/11/2020 1:10:19 PM

ਵਾਸ਼ਿੰਗਟਨ- ਪ੍ਰਸ਼ਾਂਤ ਖੇਤਰ ਦੇ ਨਾਲ-ਨਾਲ ਹਿੰਦ ਮਹਾਸਾਗਰ 'ਚ ਪਰੇਸ਼ਾਨੀ ਦਾ ਕਾਰਨ ਬਣੇ ਚੀਨ ਨੂੰ ਰੋਕਣ ਲਈ ਚਾਰ ਵੱਡੀਆਂ ਸ਼ਕਤੀਆਂ ਪਹਿਲੀ ਵਾਰ ਮਾਲਾਬਾਰ 'ਚ ਨਾਲ ਆਉਣ ਲਈ ਤਿਆਰ ਹਨ। ਇਸ ਸਾਲ ਦੇ ਮਾਲਾਬਾਰ ਜਲ ਸੈਨਿਕ ਯੁੱਧ ਅਭਿਆਸ ਲਈ ਆਸਟ੍ਰੇਲੀਆ ਨੂੰ ਜਲਦ ਹੀ ਭਾਰਤ ਦਾ ਸੱਦਾ ਮਿਲ ਸਕਦਾ ਹੈ। ਇਸ ਦੇ ਨਾਲ ਹੀ ਪਹਿਲੀ ਵਾਰ ਗੈਰ-ਰਸਮੀ ਰੂਪ ਨਾਲ ਬਣੇ ਕਵਾਡ ਗਰੁੱਪ ਨੂੰ ਫੌਜ ਮੰਚ 'ਤੇ ਦੇਖਿਆ ਜਾਵੇਗਾ। ਇਸ 'ਚ ਭਾਰਤ ਅਤੇ ਆਸਟ੍ਰੇਲੀਆ ਦੇ ਨਾਲ ਜਾਪਾਨ ਅਤੇ ਅਮਰੀਕਾ ਵੀ ਸ਼ਾਮਲ ਹਨ। ਹਾਲੇ ਤੱਕ ਭਾਰਤ ਨੇ ਆਸਟ੍ਰੇਲੀਆ ਨੂੰ ਇਸ ਤੋਂ ਵੱਖ ਰੱਖਿਆ ਸੀ ਪਰ ਲੱਦਾਖ 'ਚ ਸਰਹੱਦ 'ਤੇ ਚੀਨ ਦੀ ਹਰਕਤ ਨੂੰ ਦੇਖਦੇ ਹੋਏ ਆਖਰਕਾਰ ਆਪਣੇ ਸ਼ਕਤੀ ਪ੍ਰਦਰਸ਼ਨ ਨੂੰ ਤਿਆਰ ਹੈ।

ਬਲੂਮਬਰਗ ਇਕ ਰਿਪੋਰਟ ਅਨੁਸਾਰ ਅਗਲੇ ਹਫ਼ਤੇ ਤੱਕ ਆਸਟ੍ਰੇਲੀਆ ਨੂੰ ਰਸਮੀ ਰੂਪ ਨਾਲ ਸੱਦੇ ਦੇਣ ਦੇ ਪ੍ਰਸਤਾਵ 'ਤੇ ਮੋਹਰ ਲੱਗ ਸਕਦੀ ਹੈ। ਮਾਲਾਬਾਰ ਪਹਿਲੇ ਇਕ ਸੀਮਿਤ ਜਲ ਸੈਨਿਕ ਯੁੱਧ ਅਭਿਆਸ ਹੋਇਆ ਕਰਦਾ ਸੀ ਪਰ ਹੁਣ ਇੰਡੋ-ਪੈਸਿਫਿਕ ਰਣਨੀਤੀ ਦਾ ਅਹਿਮ ਹਿੱਸਾ ਹੈ। ਇਸ ਦੇ ਅਧੀਨ ਹਿੰਦ ਮਹਾਸਾਗਰ 'ਚ ਚੀਨ ਦੇ ਵਧਦੇ ਕਦਮਾਂ ਨੂੰ ਰੋਕਣਾ ਇਕ ਵੱਡਾ ਮਕਸਦ ਹੈ। ਜਾਪਾਨ ਇਸ ਨਾਲ 2015 'ਚ ਜੁੜਿਆ ਸੀ।

ਭਾਰਤ ਨੇ 2017 'ਚ ਆਸਟ੍ਰੇਲੀਆ ਨੂੰ ਇਸ 'ਚ ਸ਼ਾਮਲ ਕਰਨ ਤੋਂ ਇਹ ਸੋਚਦੇ ਹੋਏ ਰੋਕ ਦਿੱਤਾ ਸੀ ਕਿ ਪੇਈਚਿੰਗ ਇਸ ਨੂੰ ਕਵਾਡ (Quad) ਦੇ ਫੌਜ ਵਿਸਥਾਰ ਦੇ ਤੌਰ 'ਤੇ ਦੇਖ ਸਕਦਾ ਹੈ ਪਰ ਸਰਹੱਦ 'ਤੇ ਵਧੇ ਤਣਾਅ ਅਤੇ ਚੀਨ ਦੇ ਹਮਲਾਵਰ ਰਵੱਈਏ ਨੂੰ ਦੇਖਦੇ ਹੋਏ ਆਖਰਕਾਰ ਭਾਰਤ ਨੇ ਆਪਣਾ ਰੁਖ ਸਖਤ ਕਰ ਦਿੱਤਾ ਹੈ। ਰਿਪੋਰਟ 'ਚ ਵਾਸ਼ਿੰਗਟਨ ਆਧਾਰਤ ਆਰ.ਏ.ਐੱਨ.ਡੀ. ਕਾਰਪੋਰੇਸ਼ਨ ਦੇ ਡੇਰੇਕ ਗ੍ਰਾਸਮੇਨ ਦੇ ਹਵਾਲੇ ਤੋਂ ਕਿਹਾ ਗਿਆ ਹੈ,''ਇਸ ਨਾਲ ਚੀਨ ਨੂੰ ਅਹਿਮ ਸੰਦੇਸ਼ ਜਾਵੇਗਾ ਕਿ ਕਵਾਡ ਅਸਲ 'ਚ ਸਾਂਝਾ ਜਲ ਸੈਨਿਕ ਅਭਿਆਸ ਕਰ ਰਿਹਾ ਹੈ। ਭਾਵੇਂ ਹੀ ਇਸ ਨੂੰ ਕਵਾਡ ਦੇ ਇਵੈਂਟ 'ਤੇ ਤਕਨੀਕੀ ਰੂਪ ਨਾਲ ਆਯੋਜਿਤ ਨਾ ਕੀਤਾ ਜਾ ਰਿਹਾ ਹੋਵੇ।''


DIsha

Content Editor

Related News