ਚੀਨ ਨੂੰ ਦੱਖਣੀ ਚੀਨ ਸਾਗਰ ਦੇ ਟਾਪੂਆਂ ਨੂੰ ਵਿਕਸਿਤ ਕਰਨ ਦਾ ਅਧਿਕਾਰ ਹੈ : ਵਾਂਗ ਵੇਨਬਿਨ

Tuesday, Mar 22, 2022 - 08:28 PM (IST)

ਚੀਨ ਨੂੰ ਦੱਖਣੀ ਚੀਨ ਸਾਗਰ ਦੇ ਟਾਪੂਆਂ ਨੂੰ ਵਿਕਸਿਤ ਕਰਨ ਦਾ ਅਧਿਕਾਰ ਹੈ : ਵਾਂਗ ਵੇਨਬਿਨ

ਬੀਜਿੰਗ-ਚੀਨ ਨੇ ਮੰਗਲਵਾਰ ਨੂੰ ਕਿਹਾ ਕਿ ਉਸ ਨੂੰ ਦੱਖਣੀ ਚੀਨ ਸਾਗਰ ਦੇ ਟਾਪੂਆਂ ਨੂੰ ਵਿਕਸਿਤ ਕਰਨ ਦਾ ਅਧਿਕਾਰ ਹੈ। ਚੀਨੀ ਵਿਦੇਸ਼ ਮੰਤਰਾਲਾ ਦੇ ਬੁਲਾਰੇ ਵਾਂਗ ਵੇਨਬਿਨ ਨੇ ਇਕ ਰੋਜ਼ਾਨਾ ਬ੍ਰੀਫਿੰਗ 'ਚ ਪੱਤਰਕਾਰਾਂ ਨੂੰ ਕਿਹਾ ਕਿ ਆਪਣੇ ਅਧਿਕਾਰ ਖੇਤਰ 'ਚ ਜ਼ਰੂਰੀ ਰਾਸ਼ਟਰੀ ਰੱਖਿਆ ਉਪਕਰਣਾਂ ਦੀ ਤਾਇਨਾਤੀ ਹਰ ਪ੍ਰਭੂਸੱਤਾ ਦੇਸ਼ ਦਾ ਅਧਿਕਾਰ ਹੈ ਅਤੇ ਅੰਤਰਰਾਸ਼ਟਰੀ ਕਾਨੂੰਨ ਦੇ ਅਨੁਰੂਪ ਹੈ, ਜੋ ਨਿੰਦਾ ਤੋਂ ਪਰੇ ਹੈ।

ਇਹ ਵੀ ਪੜ੍ਹੋ : ਰੂਸ ਦੀ ਅਦਾਲਤ ਨੇ ਨਵਲਨੀ ਨੂੰ ਸੁਣਾਈ 9 ਸਾਲ ਦੀ ਕੈਦ

ਅਮਰੀਕਾ ਦਾ ਦੋਸ਼ ਹੈ ਕਿ ਚੀਨ ਨੇ ਪਿਛਲੀ ਵਚਨਬੱਧਤਾ ਦੀ ਉਲੰਘਣਾ 'ਚ ਵਿਵਾਦਿਤ ਜਲਮਾਰਗ 'ਚ ਬਣਾਏ ਗਏ ਕਈ ਟਾਪੂਆਂ 'ਚੋਂ ਘਟੋ-ਘੱਟ ਤਿੰਨ ਦਾ ਪੂਰੀ ਤਰ੍ਹਾਂ ਨਾਲ ਫੌਜੀਕਰਨ ਕਰ ਦਿੱਤਾ ਹੈ। ਵਾਂਗ ਨੇ ਕਿਹਾ ਕਿ ਖੇਤਰ 'ਚ ਅਮਰੀਕਾ ਫੌਜੀ ਗਤੀਵਿਧੀਆਂ ਦਾ ਉਦੇਸ਼ 'ਸਮੱਸਿਆ ਨੂੰ ਵਧਾਉਣਾ ਹੈ।' ਉਨ੍ਹਾਂ ਕਿਹਾ ਕਿ ਇਹ ਗੰਭੀਰ ਰੂਪ ਨਾਲ ਤੱਟਵਰਤੀ ਦੇਸ਼ਾਂ ਦੀ ਪ੍ਰਭੂਸੱਤਾ ਅਤੇ ਸੁਰੱਖਿਆ ਲਈ ਖਤਰਾ ਹੈ ਅਤੇ ਦੱਖਣੀ ਚੀਨ ਸਾਗਰ 'ਚ ਸ਼ਿਪਿੰਗ ਸੁਰੱਖਿਆ ਕਮਜ਼ੋਰ ਕਰਦਾ ਹੈ।

ਇਹ ਵੀ ਪੜ੍ਹੋ : ਚੀਨ 'ਚ ਭਾਰਤ ਦੇ ਨਵੇਂ ਰਾਜਦੂਤ ਰਾਵਤ ਨੇ SCO ਸਕੱਤਰ ਜਨਰਲ ਨਾਲ ਕੀਤੀ ਮੁਲਾਕਾਤ

ਅਮਰੀਕਾ ਫੌਜ ਦੇ ਹਿੰਦ-ਪ੍ਰਸ਼ਾਂਤ ਮਹਾਸਾਗਰ ਖੇਤਰ ਦੇ ਕਮਾਂਡਰ ਐਡਮਿਰਲ ਜਾਨ ਸੀ ਐਕਵਿਲੀਨੋ ਨੇ ਐਤਵਾਰ ਨੂੰ ਕਿਹਾ ਸੀ ਕਿ ਚੀਨ ਨੇ ਤੇਜ਼ੀ ਨਾਲ ਹਮਲੇ ਦਾ ਕਦਮ ਚੁੱਕਦੇ ਹੋਏ ਜਹਾਜ਼ ਰੋਕੂ ਅਤੇ ਜਹਾਜ਼ ਮਿਜ਼ਾਈਲ ਪ੍ਰਮਾਣੂ, ਲੇਜ਼ਰ ਅਤੇ ਜੈਮਿੰਗ ਉਪਕਰਣ ਅਤੇ ਲੜਾਕੂ ਜਹਾਜ਼ ਦੇ ਨਾਲ ਟਾਪੂਆਂ ਨੂੰ ਹਥਿਆਰਾਂ ਨਾਲ ਲੈਸ ਕੀਤਾ ਹੈ ਜਿਸ ਨਾਲ ਆਲੇ-ਦੁਆਲੇ ਦੇ ਸਾਰੇ ਦੇਸ਼ਾਂ ਨੂੰ ਖ਼ਤਰਾ ਹੈ। 

ਇਹ ਵੀ ਪੜ੍ਹੋ : ਜ਼ੇਲੇਂਸਕੀ ਨੇ ਇਜ਼ਰਾਈਲ ਨੂੰ ਕੀਤੀ ਮਦਦ ਦੀ ਅਪੀਲ, ਯਹੂਦੀਆਂ ਦੇ ਕਤਲੇਆਮ ਦਾ ਕੀਤਾ ਜ਼ਿਕਰ

ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Karan Kumar

Content Editor

Related News