ਚੀਨ ''ਚ ਹੈ 1400 ਸਾਲ ਪੁਰਾਣਾ ''ਗੋਲਡਨ ਟ੍ਰੀ'', 20 ਦਿਨਾਂ ਤੱਕ ਝੜਦੇ ਹਨ ਸੋਨੇ ਦੇ ਪੱਤੇ (ਤਸਵੀਰਾਂ)

06/06/2022 3:41:28 PM

ਬੀਜਿੰਗ (ਬਿਊਰੋ): ਕੁਦਰਤ ਹੈਰਾਨੀਜਨਕ ਨਜ਼ਾਰਿਆਂ ਨਾਲ ਭਰੀ ਹੋਈ ਹੈ। ਚੀਨ ਦੇ ਜ਼ੇਨ ਮਾਨੇਸਟਰੀ ਵਿਚ ਇਕ ਅਜਿਹਾ ਰੁੱਖ ਹੈ ਜਿਸ ਦੇ ਪੱਤੇ ਸੋਨੇ ਵਰਗੇ ਦਿਖਾਈ ਦਿੰਦੇ ਹਨ। ਪਰ ਇਹ ਮਾਮੂਲੀ ਰੁੱਖ ਨਹੀਂ ਹੈ। ਇਹ ਰੁੱਖ 1400 ਸਾਲਾਂ ਤੋਂ ਇੱਥੇ ਹੈ। ਅੱਜ ਅਸੀਂ ਤੁਹਾਨੂੰ ਇਸ ਬਾਰੇ ਕੁਝ ਖ਼ਾਸ ਗੱਲਾਂ ਦੱਸਣ ਜਾ ਰਹੇ ਹਾਂ।

PunjabKesari

60 ਹਜ਼ਾਰ ਤੋਂ ਵੱਧ ਲੋਕ ਆਉਂਦੇ ਹਨ ਦੇਖਣ
ਰੁੱਖ ਦੇ ਪੱਤੇ ਝੜਨ ਤੋਂ ਬਾਅਦ 20 ਦਿਨਾਂ ਦੀ ਮਿਆਦ ਵਿੱਚ ਲਗਭਗ 60 ਹਜ਼ਾਰ ਲੋਕ ਇਸ ਰੁੱਖ ਨੂੰ ਦੇਖਣ ਲਈ ਮੱਠ ਵਿੱਚ ਆਉਂਦੇ ਹਨ। ਮੱਠ ਲੋਕਾਂ ਦੀ ਗਿਣਤੀ ਨੂੰ ਕੰਟਰੋਲ ਕਰਦਾ ਹੈ ਤਾਂ ਜੋ ਭੀੜ ਨਾ ਵਧੇ। ਮੱਠ ਵਿਚ ਘੁੰਮਣ ਆਉਣ ਵਾਲਿਆਂ ਨੂੰ ਪਹਿਲਾਂ ਤੋਂ ਹੀ ਆਨਲਾਈਨ ਬੁਕਿੰਗ ਕਰਾਉਣੀ ਪੈਂਦੀ ਹੈ। ਇਸ ਦੇ ਨਾਲ ਹੀ ਇੱਥੇ ਹਜ਼ਾਰਾਂ ਲੋਕਾਂ ਨੂੰ ਲਾਈਨ ਵਿੱਚ ਖੜ੍ਹੇ ਹੋਣਾ ਪੈਂਦਾ ਹੈ।

PunjabKesari

ਚੀਨੀ ਦਵਾਈਆਂ ਵਿਚ ਵੀ ਹੁੰਦੀ ਹੈ ਵਰਤੋਂ
ਜਾਣਕਾਰੀ ਮੁਤਾਬਕ ਇਹ ਰੁੱਖ ਤਾਂਗ ਰਾਜਵੰਸ਼ ਵੱਲੋਂ ਇੱਕ ਬੋਧੀ ਮੱਠ ਵਿੱਚ ਲਾਇਆ ਗਿਆ ਸੀ। ਇਹ ਰੁੱਖ ਦੀ ਬਹੁਤ ਪ੍ਰਾਚੀਨ ਪ੍ਰਜਾਤੀ ਹੈ, ਜਿਸ ਕਾਰਨ ਇਹ ਲੰਬੇ ਸਮੇਂ ਤੱਕ ਜਿਉਂਦਾ ਹੈ। ਇਹ ਨਾ ਸਿਰਫ਼ ਛਾਂ ਦਿੰਦਾ ਹੈ ਸਗੋਂ ਇਸ ਦੇ ਨਾਲ ਇਹ ਕਈ ਰਵਾਇਤੀ ਚੀਨੀ ਦਵਾਈਆਂ ਵਿੱਚ ਵੀ ਵਰਤਿਆ ਜਾਂਦਾ ਹੈ।

PunjabKesari

ਰੁੱਖ ਦੇ ਲੰਬੇ ਸਮੇਂ ਤੱਕ ਬਣੇ ਰਹਿਣ ਦਾ ਕਾਰਨ
ਹਾਲਾਂਕਿ ਇਸ ਰੁੱਖ ਦੇ ਨਾਲ-ਨਾਲ ਕਈ ਦਰੱਖਤ ਵੀ ਇੰਨੇ ਲੰਬੇ ਸਮੇਂ ਤੋਂ ਨਹੀਂ ਬਚੇ ਹਨ। ਤਾਂ ਇਹ ਰੁੱਖ ਇੰਨੇ ਲੰਬੇ ਸਮੇਂ ਤੱਕ ਕਿਵੇਂ ਜ਼ਿੰਦਾ ਹੈ? ਹਾਲਾਂਕਿ ਇਸ ਦਾ ਕੋਈ ਪੁਖਤਾ ਸਬੂਤ ਨਹੀਂ ਹੈ ਪਰ ਇੱਥੇ ਆਉਣ ਵਾਲੇ ਲੋਕਾਂ ਦਾ ਮੰਨਣਾ ਹੈ ਕਿ ਮੱਠ ਵਿੱਚ ਸਕਾਰਾਤਮਕ ਊਰਜਾ ਹੁੰਦੀ ਹੈ, ਜਿਸ ਕਾਰਨ ਇਹ ਦਰੱਖਤ 1400 ਸਾਲਾਂ ਤੋਂ ਖੜ੍ਹਾ ਹੈ।

ਪੜ੍ਹੋ ਇਹ ਅਹਿਮ ਖ਼ਬਰ-ਯੂਰਪ 'ਚ 'ਸਮਰ ਮਿਊਜ਼ਿਕ ਫੇਸਟ' ਸ਼ੁਰੂ, 1.6 ਲੱਖ ਤੋਂ ਵਧੇਰੇ ਦਰਸ਼ਕ ਜੁਟੇ (ਤਸਵੀਰਾਂ)

ਸੁਨਹਿਰੀ ਰੁੱਖ
ਇਸ ਰੁੱਖ ਦੀ ਪ੍ਰਜਾਤੀ 270 ਮਿਲੀਅਨ ਸਾਲ ਪੁਰਾਣੀ ਹੈ। ਇਸ ਲਈ ਇਸ ਨੂੰ ਔਟਮ ਗੋਲਡ ਮਤਲਬ ਪਤਝੜ ਦਾ ਸੋਨਾ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਨਾਲ ਹੀ ਇਸਦਾ ਆਕਾਰ ਪੱਖੇ ਵਰਗਾ ਹੈ।
 


Vandana

Content Editor

Related News