G-7 ਦੇ ਪਲਾਨ ਤੋਂ ਘਬਰਾਇਆ ਚੀਨ ! ਏਸ਼ੀਆ ਪ੍ਰਸ਼ਾਂਤ ਦੇਸ਼ਾਂ ਦੀ ਬੁਲਾਈ ਬੈਠਕ
Wednesday, Jun 23, 2021 - 02:18 PM (IST)
ਇੰਟਰਨੈਸ਼ਨਲ ਡੈਸਕ : ਅਮਰੀਕਾ ਦੀ ਅਗਵਾਈ ਵਾਲਾ ਗਰੁੱਪ ਆਫ ਸੈਵਨ (ਜੀ-7) ਦੇਸ਼ਾਂ ਦੀ ਬੈਠਕ ’ਚ ਚੀਨ ਦੇ ਖਿਲਾਫ ਬਿਲਡ ਬੈਕ ਬੈਟਰ ਵਰਲਡ (ਬੀ3ਡਬਲਯੂ) ਪਲਾਨ ਨੇ ਡੈ੍ਰਗਨ ਦੀ ਨੀਂਦ ਉਡਾ ਦਿੱਤੀ ਹੈ। ਇਹੀ ਕਾਰਨ ਹੈ ਕਿ ਜੀ-7 ਦੇਸ਼ਾਂ ਦੀ ਬੈਠਕ ਤੋਂ ਤੁਰੰਤ ਬਾਅਦ ਚੀਨ ਦੀ ਜਿਨਪਿੰਗ ਸਰਕਾਰ ਨੇ ਆਪਣੇ ਸਭ ਤੋਂ ਮਹੱਤਵਪੂਰਨ ਪ੍ਰੋਜੈਕਟ ਬੈਲਟ ਐਂਡ ਰੋਡ ਇਨੀਸ਼ੀਏਟਿਵ (ਬੀ. ਆਰ. ਆਈ.) ’ਤੇ ਚਰਚਾ ਲਈ ਅੱਜ ਏਸ਼ੀਆ ਪ੍ਰਸ਼ਾਂਤ ਦੇਸ਼ਾਂ ਦੇ ਮੰਤਰੀਆਂ ਦੀ ਬੈਠਕ ਬੁਲਾਈ ਹੈ। ਦਰਅਸਲ, ਚੀਨ ਦੀ ਯੋਜਨਾ ਬੀ. ਆਰ. ਆਈ. ਜ਼ਰੀਏ ਗਰੀਬ ਤੇ ਛੋਟੇ ਦੇਸ਼ਾਂ ਨੂੰ ਵਿਕਾਸ ਦਾ ਸੁਫਨਾ ਦਿਖਾ ਕੇ ਕਰਜ਼ ਜਾਲ ’ਚ ਫਸਾਉਣ ਦੀ ਹੈ। ਜੀ-7 ’ਚ ਅਮਰੀਕਾ, ਕੈਨੇਡਾ, ਬ੍ਰਿਟੇਨ, ਜਰਮਨੀ, ਇਟਲੀ, ਫਰਾਂਸ ਤੇ ਜਾਪਾਨ ਸ਼ਾਮਲ ਹਨ।
ਇਹ ਵੀ ਪੜ੍ਹੋ : ਯਾਤਰੀਆਂ ਲਈ ਰਾਹਤ ਭਰੀ ਖਬਰ : UAE ਲਈ ਅੱਜ ਤੋਂ ਸ਼ੁਰੂ ਹੋਈਆਂ ਫਲਾਈਟਾਂ, ਰੱਖੀਆਂ ਇਹ ਸ਼ਰਤਾਂ
ਜੀ-7 ਨੇ ਆਪਣੇ ਲੰਡਨ ਸੰਮੇਲਨ ’ਚ 12 ਜੂਨ ਨੂੰ ਚੀਨ ਦੇ ਵਧਦੇ ਪ੍ਰਭਾਵ ਦੀ ਕਾਟ ਦੇ ਤੌਰ ’ਤੇ ਬੀ3ਡਬਲਯੂ ਯੋਜਨਾ ਸ਼ੁਰੂ ਕਰਨ ’ਤੇ ਸਹਿਮਤੀ ਜਤਾਈ ਸੀ, ਜਿਸ ਦੇ ਅਧੀਨ ਵਿਕਾਸਸ਼ੀਲ ਦੇਸ਼ਾਂ ਦੇ ਲਈ ਬੁਨਿਆਦੀ ਢਾਂਚਾ ਯੋਜਨਾ ਦੀ ਪੇਸ਼ਕਸ਼ ਕੀਤੀ ਜਾਏਗੀ, ਜੋ ਬੀ. ਆਰ. ਆਈ. ਦੀ ਮੁਕਾਬਲੇਬਾਜ਼ ਹੋਵੇਗੀ। ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਝਾਓ ਲੀਜਾਨ ਨੇ ਮੰਗਲਵਾਰ ਇਥੇ ਇਕ ਮੀਡੀਆ ਬ੍ਰੀਫਿੰਗ ’ਚ ਕਿਹਾ ਕਿ ਬੈਲਟ ਐਂਡ ਰੋਡ ਕੋਆਪ੍ਰੇਸ਼ਨ ’ਤੇ ਸਟੇਟ ਕੌਂਸਲਰ ਤੇ ਵਿਦੇਸ਼ ਮੰਤਰੀ ਵਾਂਗ ਯੀ ਵੀਡੀਓ Çਲੰਕ ਜ਼ਰੀਏ ਏਸ਼ੀਆ ਪ੍ਰਸ਼ਾਂਤ ਉੱਚ ਪੱਧਰੀ ਸੰਮੇਲਨ ਦੀ ਪ੍ਰਧਾਨਗੀ ਕਰਨਗੇ, ਜਿਸ ਦਾ ਥੀਮ ‘ਸੁਧਾਰ ਲਈ ਮਹਾਮਾਰੀ ਨਾਲ ਮੁਕਾਬਲਾ ਕਰਨ ਲਈ ਸਹਿਯੋਗ’ ਕਰਨਾ ਹੈ।
ਉਨ੍ਹਾਂ ਕਿਹਾ ਕਿ ਏਸ਼ੀਆ ਪ੍ਰਸ਼ਾਂਤ ਦੇ ਪ੍ਰਸੰਗਿਕ ਦੇਸ਼ਾਂ ਦੇ ਵਿਦੇਸ਼ ਜਾਂ ਵਿੱਤ ਮੰਤਰੀਆਂ ਤੇ ਸੰਯੁੁਕਤ ਰਾਸ਼ਟਰ ਤੇ ਹੋਰ ਅੰਤਰਰਾਸ਼ਟਰੀ ਸੰਗਠਨਾਂ ਦੇ ਪ੍ਰਤੀਨਿਧੀਆਂ ਸਮੇਤ 30 ਤੋਂ ਜ਼ਿਆਦਾ ਪੱਖ ਬੈਠਕ ’ਚ ਸ਼ਾਮਲ ਹੋਣਗੇ। ਉਨ੍ਹਾਂ ਕਿਹਾ ਕਿ ਇਹ ਬੈਲਟ ਐਂਡ ਰੋਡ ਇਨੀਸ਼ੀਏਟਿਵ ’ਤੇ ਉੱਚ ਪੱਧਰੀ ਅੰਤਰਰਾਸ਼ਟਰੀ ਸੰਮੇਲਨ ਹੈ, ਜਿਸ ’ਚ ਵੱਖ-ਵੱਖ ਖੇਤਰਾਂ ਦੇ ਹਿੱਸੇਦਾਰ ਹਿੱਸਾ ਲੈ ਰਹੇ ਹਨ, ਜੋ ਬੀ. ਆਰ. ਆਈ. ਨੂੰ ਸਾਰੇ ਪੱਖਾਂ ਵੱਲੋਂ ਦਿੱਤੀ ਜਾ ਰਹੀ ਉੱਚ ਪਹਿਲਕਦਮੀ ਤੇ ਸਮਰਥਨ ਨੂੰ ਦਰਸਾਉਂਦਾ ਹੈ। ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਵੱਲੋਂ ਸੱਤਾ ’ਚ ਆਉਣ ਤੋਂ ਬਾਅਦ 2013 ’ਚ ਸ਼ੁਰੂ ਕੀਤੀ ਗਈ ਅਰਬਾਂ ਡਾਲਰ ਦੀ ਬੀ. ਆਰ. ਆਈ. ਦਾ ਟੀਚਾ ਭੂ-ਨੈੱਟਵਰਕ ਤੇ ਸਮੁੰਦਰੀ ਮਾਰਗ ਰਾਹੀਂ ਦੱਖਣੀ ਪੂਰਬ ਏਸ਼ੀਆ, ਮੱਧ ਏਸ਼ੀਆ, ਖਾੜੀ ਖੇਤਰ, ਅਫਰੀਕਾ ਤੇ ਯੂਰਪ ਨੂੰ ਜੋੜਦਾ ਹੈ। ਚੀਨ ਪਾਕਿਸਤਾਨ ਆਰਥਿਕ ਗਲਿਆਰਾ (ਸੀ. ਪੀ. ਈ. ਸੀ.) ਬੀ. ਆਰ. ਆਈ. ਦਾ ਅਹਿਮ ਪ੍ਰੋਜੈਕਟ ਹੈ। ਭਾਰਤ ਨੇ ਸੀ. ਪੀ. ਈ. ਸੀ. ਬਾਰੇ ਚੀਨ ਨਾਲ ਇਤਰਾਜ਼ ਜਤਾਇਆ ਹੈ ਕਿਉਂਕਿ ਉਹ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ’ਚੋਂ ਲੰਘਦਾ ਹੈ।