ਚੀਨ 10 ਪ੍ਰਸ਼ਾਂਤ ਦੇਸ਼ਾਂ ਨਾਲ ਵਿਆਪਕ ਨਵੇਂ ਸਮਝੌਤੇ ਕਰਨ ''ਚ ਰਿਹਾ ਅਸਫਲ

Monday, May 30, 2022 - 03:49 PM (IST)

ਚੀਨ 10 ਪ੍ਰਸ਼ਾਂਤ ਦੇਸ਼ਾਂ ਨਾਲ ਵਿਆਪਕ ਨਵੇਂ ਸਮਝੌਤੇ ਕਰਨ ''ਚ ਰਿਹਾ ਅਸਫਲ

ਸੁਵਾ (ਏਜੰਸੀ): ਚੀਨ 10 ਪ੍ਰਸ਼ਾਂਤ ਦੇਸ਼ਾਂ ਦੇ ਨਾਲ ਵਿਆਪਕ ਨਵੇਂ ਸਮਝੌਤੇ ਕਰਨ ਵਿੱਚ ਸੋਮਵਾਰ ਨੂੰ ਅਸਫਲ ਰਿਹਾ। ਇਸ ਸਬੰਧੀ ਇਲਾਕੇ ਦੇ ਕੁਝ ਲੋਕਾਂ ਨੇ ਡੂੰਘੀ ਚਿੰਤਾ ਵੀ ਪ੍ਰਗਟਾਈ ਹੈ। ਹਾਲਾਂਕਿ ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਦੇ ਦੌਰੇ ਦੌਰਾਨ ਦੇਸ਼ ਨੇ ਮਾਮੂਲੀ ਹੀ ਸਹੀ ਪਰ ਕੁਝ ਸਫਲਤਾਵਾਂ ਹਾਸਲ ਕੀਤੀਆਂ ਹਨ। ਵਾਂਗ 10 ਟਾਪੂ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਨਾਲ ਇੱਕ ਮਹੱਤਵਪੂਰਨ ਬੈਠਕ ਦੀ ਸਹਿ-ਮੇਜ਼ਬਾਨੀ ਕਰਨ ਲਈ ਫਿਜੀ ਪਹੁੰਚੇ ਹਨ। ਵੈਂਗ ਅਤੇ ਫਿਜੀ ਦੇ ਪ੍ਰਧਾਨ ਮੰਤਰੀ ਫਰੈਂਕ ਬੈਨੀਮਾਰਾਮਾ ਨੇ ਇੱਕ ਨਿਊਜ਼ ਕਾਨਫਰੰਸ ਵਿੱਚ 30 ਮਿੰਟ ਤੱਕ ਗੱਲਬਾਤ ਕੀਤੀ ਪਰ ਪੱਤਰਕਾਰਾਂ ਵੱਲੋਂ ਕਈ ਤਰ੍ਹਾਂ ਦੇ ਸਵਾਲ ਪੁੱਛੇ ਜਾਣ ਤੋਂ ਬਾਅਦ ਉਹ ਉੱਥੋਂ ਅਚਾਨਕ ਚਲੇ ਗਏ। 

ਬੈਠਕ ਨਾਲ ਜੁੜੀ ਸਾਰੀ ਜਾਣਕਾਰੀ ਨਹੀਂ ਮਿਲ ਸਕੀ, ਹਾਲਾਂਕਿ ਇਹ ਸਪੱਸ਼ਟ ਹੋ ਗਿਆ ਹੈ ਕਿ ਬੈਠਕ 'ਚ ਚੀਨ ਦੀਆਂ ਯੋਜਨਾਵਾਂ ਸਫਲ ਨਹੀਂ ਹੋ ਸਕਦੀਆਂ। ਬੈਨੀਮਾਰਾਮਾ ਨੇ ਕਿਹਾ ਕਿ ਹਮੇਸ਼ਾ ਵਾਂਗ, ਅਸੀਂ ਨਵੇਂ ਖੇਤਰੀ ਸਮਝੌਤਿਆਂ 'ਤੇ ਕਿਸੇ ਵੀ ਵਿਚਾਰ-ਵਟਾਂਦਰੇ ਦੌਰਾਨ ਆਪਣੇ ਦੇਸ਼ਾਂ ਵਿਚਕਾਰ ਸਹਿਮਤੀ ਚਾਹੁੰਦੇ ਹਾਂ। ਇਸ ਖੇਤਰ ਵਿਚ ਚੀਨ ਦੀ ਮਿਲਟਰੀ ਅਤੇ ਵਿੱਤੀ ਇੱਛਾਵਾਂ ਦੇ ਬਾਰੇ ਵਿਚ ਅੰਤਰਰਾਸ਼ਟਰੀ ਪੱਧਰ 'ਤੇ ਚਿੰਤਾਵਾਂ ਜ਼ਾਹਰ ਕੀਤੀਆਂ ਗਈਆਂ ਹਨ ਜਦਕਿ ਫਿਜੀ ਦੇ ਕਈ ਲੋਕ ਵਿਦੇਸ਼ੀ ਨਿਵੇਸ਼ ਨੂੰ ਫ਼ਾਇੰਦੇਮੰਦ ਮੰਨਦੇ ਹਨ ਪਰ ਉਦੋਂ ਤੱਕ ਹੀ ਜਦੋਂ ਤੱਕ ਇਹ ਲੋਕਾਂ ਦਾ ਵਿਕਾਸ ਕਰਦਾ ਹੈ।ਫਿਜੀ ਦੀ ਜਾਰਜੀਨਾ ਮਾਟਿਲਡਾ ਨੇ ਕਿਹਾ ਕਿ ਚੀਨੀ ਬੁਨਿਆਦੀ ਢਾਂਚਾ ਕੰਪਨੀ 'ਚਾਈਨਾ ਰੇਲਵੇ' ਲਈ ਕੰਮ ਕਰਨ ਦਾ ਮਤਲਬ ਹੈ ਕਿ ਉਹ ਆਪਣੇ ਬੱਚਿਆਂ ਲਈ ਭੋਜਨ ਮੁਹੱਈਆ ਕਰ ਸਕੇਗੀ। ਮਿਲੀਅਨ ਰੋਕੋਲਿਤਾ ਨੇ ਕਿਹਾ ਕਿ ਚੀਨ ਦੀ ਵਧਦੀ ਮੌਜੂਦਗੀ ਤੋਂ ਲੋਕਾਂ ਨੂੰ ਫਾਇਦਾ ਹੋਇਆ ਹੈ। ਉਹਨਾਂ ਨੇ ਕਿਹਾ ਕਿ ਇਹ ਉਨ੍ਹਾਂ ਦੀ ਬਦੌਲਤ ਹੈ ਕਿ ਸਾਨੂੰ ਵੱਡੇ ਘਰ ਮਿਲੇ ਹਨ। ਫਿਜੀ ਵਿੱਚ ਪੈਸਾ ਆ ਗਿਆ ਹੈ। ਉਹ ਚੰਗੇ ਲੋਕ ਹਨ। 

ਪੜ੍ਹੋ ਇਹ ਅਹਿਮ ਖ਼ਬਰ- ਅਮਰੀਕਾ ਦੇ ਕਾਲਜਾਂ 'ਚ ਇਸ ਸਾਲ 6 ਲੱਖ ਤੋਂ ਵਧੇਰੇ ਦਾਖਲੇ ਹੋਏ ਘੱਟ, ਸਟੂਡੈਂਟ ਲੋਨ ਨੇ ਵਧਾਈ ਚਿੰਤਾ

ਐਸੋਸੀਏਟਡ ਪ੍ਰੈਸ ਦੁਆਰਾ ਪ੍ਰਾਪਤ ਦਸਤਾਵੇਜ਼ਾਂ ਦੇ ਅਨੁਸਾਰ ਵੈਂਗ ਨੇ 10 ਟਾਪੂ ਦੇਸ਼ਾਂ ਤੋਂ ਮੀਟਿੰਗ ਵਿੱਚ ਇੱਕ ਪੂਰਵ-ਲਿਖਤ ਸਮਝੌਤੇ ਦਾ ਸਮਰਥਨ ਕਰਨ ਦੀ ਉਮੀਦ ਕੀਤੀ ਸੀ। ਹਾਲਾਂਕਿ ਵੈਂਗ ਸਾਰਿਆਂ ਨੂੰ ਇਸ 'ਤੇ ਸਹਿਮਤ ਨਹੀਂ ਕਰ ਸਕੇ। ਮਾਈਕ੍ਰੋਨੇਸ਼ੀਆ ਦੇ ਸੰਘੀ ਰਾਜਾਂ ਦੇ ਪ੍ਰਧਾਨ ਡੇਵਿਡ ਪਨੂਏਲੋ ਨੇ ਪੈਸੀਫਿਕ ਦੇ ਹੋਰ ਨੇਤਾਵਾਂ ਨੂੰ ਕਿਹਾ ਕਿ ਉਹ ਯੋਜਨਾ ਦਾ ਸਮਰਥਨ ਨਹੀਂ ਕਰਨਗੇ। ਉਹਨਾਂ ਨੇ ਇੱਕ ਪੱਤਰ ਰਾਹੀਂ ਸਾਵਧਾਨ ਕੀਤਾ ਕਿ ਇਹ ਬੇਲੋੜੇ ਭੂ-ਰਾਜਨੀਤਿਕ ਤਣਾਅ ਨੂੰ ਵਧਾਏਗਾ ਅਤੇ ਖੇਤਰੀ ਸਥਿਰਤਾ ਨੂੰ ਖ਼ਤਰਾ ਪੈਦਾ ਕਰੇਗਾ। ਪੈਨੁਏਲੋ ਨੇ ਇਸ ਨੂੰ "ਸਭ ਤੋਂ ਪ੍ਰਸਤਾਵਿਤ ਸਮਝੌਤਾ ਕਿਹਾ ਕਿ ਜੋ ਪ੍ਰਸ਼ਾਂਤ ਵਿੱਚ ਇੱਕ ਤਬਦੀਲੀ ਲਿਆਵੇਗਾ" ਅਤੇ ਕਿਹਾ ਕਿ ਇਹ "ਇੱਕ ਨਵਾਂ ਸ਼ੀਤ ਯੁੱਧ ਯੁੱਗ ਅਤੇ ਇੱਕ ਵਿਸ਼ਵ ਯੁੱਧ ਦਾ ਸਭ ਤੋਂ ਖਰਾਬ ਦੌਰ ਸ਼ੁਰੂ ਕਰ ਸਕਦਾ ਹੈ।"

ਪੜ੍ਹੋ ਇਹ ਅਹਿਮ ਖ਼ਬਰ- ਹਮੇਸ਼ਾ ਮੁਸਕੁਰਾਉਂਦੀ ਰਹਿੰਦੀ ਹੈ ਇਹ 'ਬੱਚੀ', ਸੱਚਾਈ ਕਰ ਦੇਵੇਗੀ ਹੈਰਾਨ (ਤਸਵੀਰਾਂ)

ਵਾਂਗ ਨੇ ਪੱਤਰਕਾਰ ਸੰਮੇਲਨ ਵਿਚ ਕੁਝ ਖੇਤਰਾਂ ਨੂੰ ਸੂਚੀਬੱਧ ਕੀਤਾ, ਜਿਸ 'ਤੇ ਦੇਸ਼ ਸਹਿਮਤ ਹੋਏ ਅਤੇ ਕਿਹਾ ਕਿ ਉਹ ਕੰਮ ਕਰਨਾ ਜਾਰੀ ਰੱਖਣਗੇ। ਵਾਂਗ ਨੇ ਕਿਹਾ ਕਿ ਬੈਠਕ ਤੋਂ ਬਾਅਦ ਚੀਨ ਪ੍ਰਸ਼ਾਂਤ ਟਾਪੂ ਦੇਸ਼ਾਂ ਦੇ ਨਾਲ ਆਪਣੇ ਸਟੈਂਡ ਅਤੇ ਸਹਿਯੋਗ ਪ੍ਰਸਤਾਵ 'ਤੇ ਇਕ ਦਸਤਾਵੇਜ਼ 'ਪੋਜ਼ੀਸ਼ਨ ਪੇਪਰ' ਜਾਰੀ ਕਰੇਗਾ। ਪਜ਼ੇਸ਼ਨ ਪੇਪਰ ਕਿਸੇ ਮੁੱਦੇ 'ਤੇ ਤਰਕਪੂਰਨ ਰਾਏ ਪੇਸ਼ ਕਰਨ ਲਈ ਜਾਰੀ ਕੀਤਾ ਗਿਆ ਦਸਤਾਵੇਜ਼ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਇਸ 'ਤੇ ਹੋਰ ਸਹਿਮਤੀ ਹਾਸਲ ਕਰਨ ਲਈ ਡੂੰਘਾਈ ਨਾਲ ਵਿਚਾਰ-ਵਟਾਂਦਰਾ ਅਤੇ ਸਲਾਹ-ਮਸ਼ਵਰਾ ਕਰਨਾ ਜਾਰੀ ਰੱਖਾਂਗੇ। ਚੀਨ ਭਾਵੇਂ ਵਿਆਪਕ ਬਹੁਪੱਖੀ ਸਮਝੌਤਿਆਂ 'ਤੇ ਪਹੁੰਚਣ 'ਚ ਨਾਕਾਮ ਰਿਹਾ ਹੋਵੇ ਪਰ ਵੈਂਗ ਦੇ ਦੌਰੇ ਦੌਰਾਨ ਉਹ ਪ੍ਰਸ਼ਾਂਤ ਦੇਸ਼ਾਂ ਨਾਲ ਹਰ ਰੋਜ਼ ਕੁਝ ਛੋਟੇ ਦੁਵੱਲੇ ਸਮਝੌਤਿਆਂ 'ਤੇ ਦਸਤਖ਼ਤ ਕਰਦਾ ਹੈ।ਜ਼ਿਕਰਯੋਗ ਹੈ ਕਿ ਚੀਨ ਨੇ ਸੋਲੋਮਨ ਟਾਪੂ ਅਤੇ ਨੌਂ ਹੋਰ ਟਾਪੂ ਦੇਸ਼ਾਂ ਨੂੰ ਸੁਰੱਖਿਆ ਪ੍ਰਸਤਾਵ ਪੇਸ਼ ਕੀਤੇ ਸਨ। ਡਰਾਫਟ ਮਤੇ ਵਿੱਚ ਕਿਹਾ ਗਿਆ ਹੈ ਕਿ ਚੀਨ ਪ੍ਰਸ਼ਾਂਤ ਪੁਲਸ ਅਧਿਕਾਰੀਆਂ ਨੂੰ ਸਿਖਲਾਈ ਦੇਣਾ ਚਾਹੁੰਦਾ ਹੈ, ਉਨ੍ਹਾਂ ਨੂੰ "ਰਵਾਇਤੀ ਅਤੇ ਗੈਰ-ਰਵਾਇਤੀ ਸੁਰੱਖਿਆ" 'ਤੇ ਸੰਗਠਿਤ ਕਰਨਾ ਅਤੇ ਕਾਨੂੰਨ ਲਾਗੂ ਕਰਨ ਵਿੱਚ ਸਹਿਯੋਗ ਵਧਾਉਣਾ ਚਾਹੁੰਦਾ ਹੈ। ਇਹ ਮੱਛੀ ਪਾਲਣ ਉਦਯੋਗ ਲਈ ਸਾਂਝੇ ਤੌਰ 'ਤੇ ਸਮੁੰਦਰੀ ਯੋਜਨਾ ਵਿਕਸਿਤ ਕਰਨਾ ਅਤੇ ਪ੍ਰਸ਼ਾਂਤ ਦੇਸ਼ਾਂ ਦੇ ਨਾਲ ਮੁਕਤ ਵਪਾਰ ਦੀ ਸੰਭਾਵਨਾ ਦਾ ਪਤਾ ਲਗਾਉਣਾ ਚਾਹੁੰਦਾ ਹੈ।


author

Vandana

Content Editor

Related News