ਪੱਛਮੀ ਦਬਾਅ ਦੇ ਵਿਚਾਲੇ ਚੀਨ ਨੇ ਈਰਾਨ ਨੂੰ ਸਮਰਥਨ ਦਾ ਕੀਤਾ ਵਾਅਦਾ, ਅਮਰੀਕਾ ਦੇ ਖ਼ਿਲਾਫ਼ ਉਗਲਿਆ ਜ਼ਹਿਰ

02/15/2023 1:45:33 PM

ਬੀਜਿੰਗ- ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਪੱਛਮੀ ਦੇ ਦਬਾਅ ਦੇ ਵਿਚਾਲੇ ਈਰਾਨ ਦੇ ਰਾਸ਼ਟਰਪਤੀ ਇਬਰਾਹਿਮ ਰਇਸੀ ਦੇ ਮੰਗਲਵਾਰ ਨੂੰ ਇਥੇ ਦੌਰੇ ਦੇ ਦੌਰਾਨ ਉਨ੍ਹਾਂ ਦੇ ਦੇਸ਼ ਦੇ ਲਈ ਆਪਣਾ ਸਮਰਥਨ ਪ੍ਰਗਟ ਕੀਤਾ। ਈਰਾਨ ਦੇ ਰਾਸ਼ਟਰਪਤੀ ਨੇ ਅਜਿਹੇ ਸਮੇਂ 'ਚ ਇਹ ਯਾਤਰਾ ਕੀਤੀ ਹੈ ਜਦੋਂ ਤੇਹਰਾਨ ਪ੍ਰਮਾਣੂ ਹਥਿਆਰਾਂ ਦੇ ਵਿਕਾਸ ਨੂੰ ਲੈ ਕੇ ਪੱਛਮੀ ਦੇਸ਼ਾਂ ਦੇ ਪ੍ਰਤੀਬੰਧਾਂ ਦੇ ਵਿਚਾਲੇ ਚੀਨ ਅਤੇ ਰੂਸ ਦੇ ਨਾਲ ਆਪਣੇ ਰਿਸ਼ਤਿਆਂ ਨੂੰ ਵਿਸਤਾਰ ਦੇਣ ਦੀ ਕੋਸ਼ਿਸ਼ ਕਰ ਰਿਹਾ ਹੈ। ਰਇਸੀ ਦੇ ਨਾਲ ਸ਼ੀ ਦੀ ਬੈਠਕ ਦੇ ਸਬੰਧ 'ਚ ਚੀਨ ਦੇ ਅਧਿਕਾਰਕ ਬਿਆਨ 'ਚ ਇਸ ਗੱਲ ਦਾ ਕੋਈ ਸੰਕੇਤ ਨਹੀਂ ਦਿੱਤਾ ਗਿਆ ਕਿ ਕੀ ਉਨ੍ਹਾਂ ਨੇ ਯੂਕ੍ਰੇਨ 'ਤੇ ਰੂਸ ਦੇ ਹਮਲੇ ਨੂੰ ਲੈ ਕੇ ਚਰਚਾ ਕੀਤੀ। 

ਇਹ ਵੀ ਪੜ੍ਹੋ-ਅਗਲੇ ਵਿੱਤੀ ਸਾਲ 9-11 ਫੀਸਦੀ ਤੱਕ ਵਧੇਗੀ ਕਮਰਸ਼ੀਅਲ ਵਾਹਨਾਂ ਦੀ ਵਿਕਰੀ
ਤੇਹਰਾਨ ਨੇ ਰੂਸੀ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਦੀ ਸਰਕਾਰ ਨੂੰ ਮਿਲਟਰੀ ਡਰੋਨ ਦੀ ਸਪਲਾਈ ਕੀਤੀ ਸੀ ਹਾਲਾਂਕਿ ਉਸ ਨੇ ਸਪੱਸ਼ਟ ਕੀਤਾ ਸੀ ਕਿ ਇਨ੍ਹਾਂ ਨੇ ਯੁੱਧ ਸ਼ੁਰੂ ਹੋਣ ਤੋਂ ਪਹਿਲਾਂ ਭੇਜਿਆ ਗਿਆ ਸੀ। ਸ਼ੀ ਨੇ ਬੀਜਿੰਗ ਵਲੋਂ ਇਸਤੇਮਾਲ ਕੀਤੀ ਜਾਣ ਵਾਲੀ ਭਾਸ਼ਾ 'ਚ ਰਇਸੀ ਦੀ ਸਰਕਾਰ ਲਈ ਸਮਰਥਨ ਪ੍ਰਗਟ ਕੀਤਾ ਅਤੇ ਗਲੋਬਲ ਮਾਮਲਿਆਂ 'ਚ ਅਮਰੀਕਾ ਦੇ ਖ਼ਿਲਾਫ਼ ਜ਼ਹਿਰ ਉਗਲਦੇ ਹੋਏ ਵਾਸ਼ਿੰਗਟਨ ਦੇ ਦਬਦਬੇ ਦੀ ਆਲੋਚਨਾ ਕੀਤੀ। ਰੂਸ ਦੇ ਨਾਲ-ਨਾਲ ਚੀਨ ਅਤੇ ਈਰਾਨ ਖ਼ੁਦ ਨੂੰ ਅਮਰੀਕੀ ਸ਼ਕਤੀ ਦੇ ਪ੍ਰਤੀਪੱਖ ਦੇ ਰੂਪ 'ਚ ਪੇਸ਼ ਕਰਦੇ ਹਨ। 

ਇਹ ਵੀ ਪੜ੍ਹੋ- ਅਡਾਨੀ ਮਾਮਲਾ : ਸੇਬੀ ਨੇ ਸੁਪਰੀਮ ਕੋਰਟ ਨੂੰ ਕਿਹਾ-ਬਾਜ਼ਾਰ ਦੀ ਅਸਥਿਰਤਾ ਤੋਂ ਨਿਪਟਣ ਲਈ ਉਨ੍ਹਾਂ ਕੋਲ ਮਜ਼ਬੂਤ ਢਾਂਚਾ
ਚੀਨ ਦੇ ਸਰਕਾਰੀ ਟੈਲੀਵੀਜ਼ਨ ਦੀ ਵੈੱਬਸਾਈਟ ਦੇ ਮੁਤਾਬਕ ਸ਼ੀ ਨੇ ਇਕ ਬਿਆਨ 'ਚ ਕਿਹਾ ਕਿ ਚੀਨ ਰਾਸ਼ਟਰਪਤੀ ਸੰਪ੍ਰਭੁਤਾ ਦੀ ਰੱਖਿਆ ਕਰਨ 'ਚ ਈਰਾਨ ਦਾ ਸਮਰਥਨ ਕਰਦਾ ਹੈ ਅਤੇ ਇਕਪੱਖਵਾਦ ਅਤੇ ਧਮਕਾਉਣ ਦਾ ਵਿਰੋਧ ਕਰਦਾ ਹੈ। ਚੀਨ ਸਰਕਾਰ ਨੇ ਘੋਸ਼ਣਾ ਕੀਤੀ ਕਿ ਸ਼ੀ ਅਤੇ ਰਇਸੀ ਨੇ ਵਪਾਰ ਅਤੇ ਸੈਰ-ਸਪਾਟਾ ਸਮੇਤ 20 ਸਹਿਯੋਗੀ ਸਮਝੌਤਿਆਂ 'ਤੇ ਹਸਤਾਖ਼ਰ ਕੀਤੇ। ਇਹ ਸਮਝੌਤੇ ਤੇਲ, ਉਦਯੋਗ ਅਤੇ ਹੋਰ ਖੇਤਰਾਂ ਦੇ ਵਿਕਾਸ 'ਚ ਸਹਿਯੋਗ ਕਰਨ ਲਈ 2021 'ਚ  ਹਸਤਾਖ਼ਰ ਕੀਤੇ 25 ਸਾਲਾਂ ਰਣਤੀਨੀ ਸਮਝੌਤੇ ਦੀ ਅਗਲੀ ਕੜੀ ਵਰਗਾ ਹੈ। ਚੀਨ ਈਰਾਨੀ ਤੇਲ ਦਾ ਸਭ ਤੋਂ ਵੱਡਾ ਖਰੀਦਾਰ ਅਤੇ ਨਿਵੇਸ਼ ਦਾ ਇਕ ਸਰੋਤ ਹੈ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


Aarti dhillon

Content Editor

Related News