ਕਮਜ਼ੋਰ ਮੰਗ ਤੇ ਘੱਟ ਖ਼ਰਚੇ ਕਾਰਨ ਮੱਠੀ ਪਈ ਚੀਨ ਦੀ ਰਫ਼ਤਾਰ ! 0.4 ਫ਼ੀਸਦੀ ''ਤੇ ਆਈ ਵਿਕਰੀ

Tuesday, Sep 15, 2026 - 01:51 PM (IST)

ਕਮਜ਼ੋਰ ਮੰਗ ਤੇ ਘੱਟ ਖ਼ਰਚੇ ਕਾਰਨ ਮੱਠੀ ਪਈ ਚੀਨ ਦੀ ਰਫ਼ਤਾਰ ! 0.4 ਫ਼ੀਸਦੀ ''ਤੇ ਆਈ ਵਿਕਰੀ

ਇੰਟਰਨੈਸ਼ਨਲ ਡੈਸਕ- ਚੀਨ 'ਚ ਕਮਜ਼ੋਰ ਘਰੇਲੂ ਮੰਗ ਅਤੇ ਖਪਤਕਾਰਾਂ ਵੱਲੋਂ ਘੱਟ ਖ਼ਰਚ ਕੀਤੇ ਜਾਣ ਕਾਰਨ ਦੇਸ਼ ਦੀ ਆਰਥਿਕਤਾ 'ਤੇ ਲਗਾਤਾਰ ਦਬਾਅ ਬਣਿਆ ਹੋਇਆ ਹੈ। ਅਗਸਤ 2026 ਦੇ ਆਰਥਿਕ ਅੰਕੜੇ ਇਹ ਦਰਸਾਉਂਦੇ ਹਨ ਕਿ ਪ੍ਰਚੂਨ ਵਿਕਰੀ ਦੀ ਮੱਠੀ ਰਫ਼ਤਾਰ ਆਰਥਿਕ ਸੁਧਾਰ ਦੀ ਗਤੀ ਨੂੰ ਹੋਰ ਹੌਲੀ ਕਰ ਰਹੀ ਹੈ। 

ਅਗਸਤ ਮਹੀਨੇ ਦੌਰਾਨ ਚੀਨ ਦੀ ਪ੍ਰਚੂਨ ਵਿਕਰੀ ਸਾਲਾਨਾ ਆਧਾਰ 'ਤੇ ਘਟ ਕੇ ਕੇਵਲ 0.4 ਫ਼ੀਸਦੀ ਰਹਿ ਗਈ ਹੈ, ਜੋ ਜੁਲਾਈ 'ਚ 0.6 ਫ਼ੀਸਦੀ ਸੀ। ਇਹ ਬਾਜ਼ਾਰ ਦੀਆਂ ਉਮੀਦਾਂ ਨਾਲੋਂ ਕਾਫ਼ੀ ਘੱਟ ਹੈ, ਜੋ ਖਪਤਕਾਰਾਂ 'ਚ ਵਸਤੂਆਂ ਖਰੀਦਣ ਪ੍ਰਤੀ ਉਤਸ਼ਾਹ ਦੀ ਘਾਟ ਨੂੰ ਦਰਸਾਉਂਦਾ ਹੈ। ਉੱਥੇ ਹੀ ਵਿਦੇਸ਼ੀ ਮੰਗ ਦੇ ਸਹਾਰੇ ਚੀਨ ਦੇ ਫ਼ੈਕਟਰੀ ਉਤਪਾਦਨ 'ਚ 5.2 ਫ਼ੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ, ਜੋ ਕਿ ਜੁਲਾਈ ਦੇ ਮੁਕਾਬਲੇ ਬਿਹਤਰ ਹੈ। 

ਚੀਨ ਦੇ ਰੀਅਲ ਅਸਟੇਟ 'ਚ ਲਗਾਤਾਰ ਜਾਰੀ ਮੰਦੀ ਅਤੇ ਸਥਿਰ ਸੰਪਤੀ ਨਿਵੇਸ਼ 'ਚ ਗਿਰਾਵਟ ਕਾਰਨ ਆਰਥਿਕ ਸੁਧਾਰ 'ਚ ਰੁਕਾਵਟਾਂ ਆ ਰਹੀਆਂ ਹਨ। ਮਾਹਿਰਾਂ ਅਨੁਸਾਰ, ਚੀਨੀ ਸਰਕਾਰ ਵੱਲੋਂ ਆਰਥਿਕਤਾ ਨੂੰ ਹੁਲਾਰਾ ਦੇਣ ਲਈ ਕੀਤੇ ਜਾ ਰਹੇ ਉਪਾਅ ਘਰੇਲੂ ਖਪਤ ਨੂੰ ਵਧਾਉਣ ਵਿੱਚ ਅਜੇ ਤੱਕ ਪੂਰੀ ਤਰ੍ਹਾਂ ਸਫ਼ਲ ਨਹੀਂ ਹੋ ਸਕੇ ਹਨ। ਫ਼ੈਕਟਰੀਆਂ 'ਚ ਉਤਪਾਦਨ ਵਧਣ ਦੇ ਬਾਵਜੂਦ, ਦੇਸ਼ ਦੇ ਅੰਦਰੋਂ ਮੰਗ ਨਾ ਨਿਕਲਣ ਕਾਰਨ ਦੁਨੀਆ ਦੀ ਦੂਜੀ ਸਭ ਤੋਂ ਵੱਡੀ ਆਰਥਿਕਤਾ ਲਈ ਟੀਚੇ ਹਾਸਲ ਕਰਨੇ ਚੁਣੌਤੀਪੂਰਨ ਬਣੇ ਹੋਏ ਹਨ, ਜਿਸ ਕਾਰਨ ਦੇਸ਼ ਦੀ ਆਰਥਿਕਤਾ ਹੋਰ ਪ੍ਰਭਾਵਿਤ ਹੋ ਸਕਦੀ ਹੈ।


author

Harpreet SIngh

Content Editor

Related News