ਚੀਨ ''ਤੇ ਵਧਦੀ ਜਾ ਰਹੀ ਇੰਡੋਨੇਸ਼ੀਆ ਦੀ ਨਿਰਭਰਤਾ ! ਭਵਿੱਖ ''ਚ ਝੱਲਣਾ ਪੈ ਸਕਦੈ ਨੁਕਸਾਨ

Saturday, Sep 05, 2026 - 03:28 PM (IST)

ਚੀਨ ''ਤੇ ਵਧਦੀ ਜਾ ਰਹੀ ਇੰਡੋਨੇਸ਼ੀਆ ਦੀ ਨਿਰਭਰਤਾ ! ਭਵਿੱਖ ''ਚ ਝੱਲਣਾ ਪੈ ਸਕਦੈ ਨੁਕਸਾਨ

ਇੰਟਰਨੈਸ਼ਨਲ ਡੈਸਕ- ਦੱਖਣ-ਪੂਰਬੀ ਏਸ਼ੀਆਈ ਦੇਸ਼ ਇੰਡੋਨੇਸ਼ੀਆ ਦੀ ਆਰਥਿਕਤਾ, ਬੁਨਿਆਦੀ ਢਾਂਚੇ ਅਤੇ ਕਲੀਨ ਐਨਰਜੀ ਖੇਤਰਾਂ 'ਚ ਚੀਨ 'ਤੇ ਨਿਰਭਰਤਾ ਤੇਜ਼ੀ ਨਾਲ ਵਧ ਰਹੀ ਹੈ। ਇੰਡੋਨੇਸ਼ੀਆਈ ਸਰਕਾਰ ਦੀਆਂ ਰਣਨੀਤਕ ਨੀਤੀਆਂ ਅਤੇ ਚੀਨ ਦੇ 'ਬੈਲਟ ਐਂਡ ਰੋਡ ਇਨੀਸ਼ੀਏਟਿਵ' (BRI) ਦੇ ਤਹਿਤ ਹੋ ਰਹੇ ਭਾਰੀ ਨਿਵੇਸ਼ ਕਾਰਨ ਜਕਾਰਤਾ ਹੁਣ ਬੀਜਿੰਗ ਦੇ ਵੱਡੇ ਆਰਥਿਕ ਪ੍ਰਭਾਵ ਹੇਠ ਆ ਰਿਹਾ ਹੈ।

ਇੰਡੋਨੇਸ਼ੀਆ ਦੁਨੀਆ ਦਾ ਸਭ ਤੋਂ ਵੱਡਾ ਨਿੱਕਲ ਉਤਪਾਦਕ ਦੇਸ਼ ਹੈ। ਰਿਪੋਰਟ ਮੁਤਾਬਕ, ਦੇਸ਼ ਦੇ ਨਿੱਕਲ ਸਮੈਲਟਿੰਗ ਅਤੇ ਇਲੈਕਟ੍ਰਿਕ ਵਾਹਨ (EV) ਬੈਟਰੀ ਨਿਰਮਾਣ ਖੇਤਰ 'ਚ ਚੀਨੀ ਕੰਪਨੀਆਂ ਦਾ ਲਗਭਗ ਏਕਾਧਿਕਾਰ ਹੈ, ਜਿਸ ਨਾਲ ਇੰਡੋਨੇਸ਼ੀਆ ਦਾ ਸਭ ਤੋਂ ਅਹਿਮ ਖਣਿਜ ਖੇਤਰ ਚੀਨੀ ਕੰਟਰੋਲ ਹੇਠ ਜਾ ਰਿਹਾ ਹੈ।

ਚੀਨੀ ਫੰਡਿੰਗ ਨਾਲ ਤਿਆਰ ਹੋਏ ਇੰਡੋਨੇਸ਼ੀਆ ਦੇ ਪਹਿਲੇ ਹਾਈ-ਸਪੀਡ ਰੇਲ ਪ੍ਰੋਜੈਕਟ ਵਰਗੇ ਵੱਡੇ ਨਿਰਮਾਣਾਂ ਨੇ ਦੇਸ਼ ਨੂੰ ਚੀਨੀ ਕਰਜ਼ੇ ਅਤੇ ਤਕਨਾਲੋਜੀ 'ਤੇ ਵੱਡੇ ਪੱਧਰ 'ਤੇ ਨਿਰਭਰ ਬਣਾ ਦਿੱਤਾ ਹੈ। ਇਸ ਤੋਂ ਇਲਾਵਾ ਇੰਡੋਨੇਸ਼ੀਆ ਦੇ ਕੋਲੇ 'ਤੇ ਨਿਰਭਰਤਾ ਘਟਾਉਣ ਅਤੇ 'ਗ੍ਰੀਨ ਟ੍ਰਾਂਜ਼ਿਸ਼ਨ' ਪ੍ਰੋਜੈਕਟਾਂ 'ਚ ਵੀ ਚੀਨੀ ਨਿਵੇਸ਼ਕ ਸਭ ਤੋਂ ਅੱਗੇ ਹਨ। ਡਿਜੀਟਲ ਬੁਨਿਆਦੀ ਢਾਂਚੇ ਅਤੇ 5G ਨੈੱਟਵਰਕ 'ਚ ਚੀਨੀ ਕੰਪਨੀ ਹੁਆਵੇਈ ਦੀ ਹਿੱਸੇਦਾਰੀ ਵੀ ਕਾਫ਼ੀ ਮਜ਼ਬੂਤ ਹੋ ਚੁੱਕੀ ਹੈ।

ਰਿਪੋਰਟ ਅਨੁਸਾਰ, ਹਾਲਾਂਕਿ ਜਕਾਰਤਾ ਇੱਕ ਸੁਤੰਤਰ ਅਤੇ ਗੁੱਟ-ਨਿਰਪੱਖ ਵਿਦੇਸ਼ ਨੀਤੀ ਦਾ ਦਾਅਵਾ ਕਰਦਾ ਹੈ, ਪਰ ਚੀਨ 'ਤੇ ਵਧ ਰਹੀ ਇਹ ਆਰਥਿਕ ਅਤੇ ਉਦਯੋਗਿਕ ਨਿਰਭਰਤਾ ਭਵਿੱਖ 'ਚ ਇੰਡੋਨੇਸ਼ੀਆ ਦੀ ਰਣਨੀਤਕ ਆਜ਼ਾਦੀ ਅਤੇ ਦੱਖਣੀ ਚੀਨ ਸਾਗਰ 'ਚ ਉਸ ਦੇ ਰੁਖ਼ ਨੂੰ ਪ੍ਰਭਾਵਿਤ ਕਰ ਸਕਦੀ ਹੈ।


author

Harpreet SIngh

Content Editor

Related News