ਵਾਹਨ ਪ੍ਰਚੂਨ ਵਿਕਰੀ 17.51 ਫੀਸਦੀ ਵਧ ਕੇ ਰਿਕਾਰਡ ਪੱਧਰ ’ਤੇ

Monday, Sep 07, 2026 - 06:49 PM (IST)

ਵਾਹਨ ਪ੍ਰਚੂਨ ਵਿਕਰੀ 17.51 ਫੀਸਦੀ ਵਧ ਕੇ ਰਿਕਾਰਡ ਪੱਧਰ ’ਤੇ

ਬਿਜ਼ਨੈੱਸ ਡੈਸਕ - ਦੇਸ਼ ’ਚ ਵਾਹਨਾਂ ਦੀ ਪ੍ਰਚੂਨ ਵਿਕਰੀ ਅਗਸਤ ’ਚ ਸਾਲਾਨਾ ਆਧਾਰ ’ਤੇ 17.51 ਫੀਸਦੀ ਵਧ ਕੇ 24,23,201 ਇਕਾਈ ਦੇ ਰਿਕਾਰਡ ਪੱਧਰ ’ਤੇ ਪਹੁੰਚ ਗਈ। ਫੈੱਡਰੇਸ਼ਨ ਆਫ਼ ਆਟੋਮੋਬਾਈਲ ਡੀਲਰਜ਼ ਐਸੋਸੀਏਸ਼ਨ (ਫਾਡਾ) ਨੇ ਦੱਸਿਆ ਕਿ ਮਾਨਸੂਨ ਦੀ ਮੌਸਮੀ ਸੁਸਤੀ ਅਤੇ ਤਿਉਹਾਰਾਂ ਦੇ ਦੇਰ ਨਾਲ ਸ਼ੁਰੂ ਹੋਣ ਦੇ ਬਾਵਜੂਦ ਜੀ. ਐੱਸ. ਟੀ. ਦਰਾਂ ’ਚ ਕਟੌਤੀ ਨਾਲ ਬਣੀ ਮੰਗ ਨੇ ਵਿਕਰੀ ਨੂੰ ਮਜ਼ਬੂਤੀ ਦਿੱਤੀ।

ਇਹ ਵੀ ਪੜ੍ਹੋ :  ਵੱਡੀ ਖ਼ਬਰ! PNB ਬੈਂਕ 'ਚੋਂ ਮਿਲੇ 17 ਕਰੋੜ ਦੇ ਨਕਲੀ ਨੋਟ, ਅਧਿਕਾਰੀਆਂ ਦੇ ਉੱਡੇ ਹੋਸ਼

ਅਗਸਤ 2025 ’ਚ ਕੁੱਲ ਵਾਹਨ ਪ੍ਰਚੂਨ ਵਿਕਰੀ 20,62,038 ਇਕਾਈ ਰਹੀ ਸੀ। ਯਾਤਰੀ ਵਾਹਨਾਂ ਦੀ ਵਿਕਰੀ 16.14 ਫੀਸਦੀ ਵਧ ਕੇ 4,02,398 ਇਕਾਈ ਹੋ ਗਈ। ਉੱਥੇ ਹੀ ਦੋ-ਪਹੀਆ ਵਾਹਨਾਂ ਦੀ ਵਿਕਰੀ 19.69 ਫੀਸਦੀ ਵਧ ਕੇ 17,14,610 ਇਕਾਈ ਰਹੀ। ਤਿੰਨ-ਪਹੀਆ ਵਾਹਨਾਂ ਦੀ ਵਿਕਰੀ 8.64 ਫੀਸਦੀ ਵਧ ਕੇ 1,22,281 ਇਕਾਈ ਅਤੇ ਵਪਾਰਕ ਵਾਹਨਾਂ ਦੀ ਵਿਕਰੀ 14.45 ਫੀਸਦੀ ਵਧ ਕੇ 90,769 ਇਕਾਈ ਰਹੀ।

ਇਹ ਵੀ ਪੜ੍ਹੋ : Canara Bank ਨੇ ਬਦਲੇ ATM ਦੇ ਨਿਯਮ, ਨਕਦੀ ਕਢਵਾਉਣਾ ਹੋਇਆ ਮਹਿੰਗਾ, ਜਾਣੋ ਨਵੇਂ ਚਾਰਜ

ਫਾਡਾ ਦੇ ਪ੍ਰਧਾਨ ਸਾਈਂ ਗਿਰੀਧਰ ਨੇ ਕਿਹਾ ਕਿ ਅਗਸਤ ਹੁਣ ਤੱਕ ਦਾ ਸਭ ਤੋਂ ਵੱਧ ਵਿਕਰੀ ਵਾਲਾ ਅਗਸਤ ਰਿਹਾ। ਉਨ੍ਹਾਂ ਦੱਸਿਆ ਕਿ ਯਾਤਰੀ ਵਾਹਨ ਬਾਜ਼ਾਰ ’ਚ ਪਹਿਲੀ ਵਾਰ ਸੀ. ਐੱਨ. ਜੀ., ਹਾਈਬ੍ਰਿਡ ਅਤੇ ਇਲੈਕਟ੍ਰਿਕ ਸਮੇਤ ਬਦਲਵੇਂ ਈਂਧਨ ਵਾਹਨਾਂ ਦੀ ਹਿੱਸੇਦਾਰੀ 41.95 ਫੀਸਦੀ ਰਹੀ, ਜੋ ਪੈਟਰੋਲ ਵਾਹਨਾਂ ਦੀ 40.85 ਫੀਸਦੀ ਹਿੱਸੇਦਾਰੀ ਤੋਂ ਜ਼ਿਆਦਾ ਹੈ।

ਇਹ ਵੀ ਪੜ੍ਹੋ : ਨੇਪਾਲ 'ਚ ਹੜ੍ਹ ਦੇ ਪਾਣੀ ਨਾਲ ਰੁੜ੍ਹ ਕੇ ਆਇਆ ਬੈਂਕ ਦਾ ਨੋਟਾਂ ਨਾਲ ਭਰਿਆ ਟਰੰਕ, ਲੋਕਾਂ ਨੇ ਲੁੱਟੇ ਬੰਡਲ

ਪੇਂਡੂ ਖੇਤਰਾਂ ’ਚ ਯਾਤਰੀ ਵਾਹਨਾਂ ਦੀ ਵਿਕਰੀ 24.99 ਫੀਸਦੀ ਵਧੀ, ਜਦਕਿ ਸ਼ਹਿਰੀ ਖੇਤਰਾਂ ’ਚ 10.93 ਫੀਸਦੀ ਵਾਧਾ ਰਿਹਾ। ਸਤੰਬਰ ਲਈ 67.09 ਫੀਸਦੀ ਡੀਲਰਾਂ ਨੂੰ ਵਿਕਰੀ ਵਧਣ ਦੀ ਉਮੀਦ ਹੈ।

ਇਹ ਵੀ ਪੜ੍ਹੋ : ਇਲਾਇਚੀ ਦੀਆਂ ਕੀਮਤਾਂ 'ਚ ਭਾਰੀ ਉਛਾਲ; ਇਸ ਕਾਰਨ ਰੇਟ ਹੋਰ ਵਧਣ ਦੇ ਮਿਲ ਰਹੇ ਸੰਕੇਤ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt


author

Harinder Kaur

Content Editor

Related News