ਚੀਨ 'ਚ ਕੋਰੋਨਾ ਵਾਇਰਸ ਦੇ 44 ਨਵੇਂ ਮਾਮਲਿਆਂ ਦੀ ਪੁਸ਼ਟੀ
Tuesday, Aug 11, 2020 - 02:03 PM (IST)
ਬੀਜਿੰਗ: ਚੀਨ ਵਿਚ ਕੋਰੋਨਾ ਵਾਇਰਸ ਦੇ 44 ਨਵੇਂ ਮਾਮਲੇ ਸਾਹਮਣੇ ਆਏ ਹਨ। ਚੀਨੀ ਸਿਹਤ ਅਥਾਰਿਟੀ ਨੇ ਮੰਗਲਵਾਰ ਨੂੰ ਕਿਹਾ ਕਿ ਉਸ ਨੂੰ ਸੋਮਵਾਰ ਨੂੰ ਚੀਨ ਦੀ ਮੁੱਖ ਭੂਮੀ 'ਤੇ 44 ਨਵੇਂ ਪੁਸ਼ਟ ਕੋਰੋਨਾ ਮਾਮਲਿਆਂ ਦੀ ਰਿਪੋਰਟ ਮਿਲੀ ਹੈ। ਇਨ੍ਹਾਂ ਵਿਚ 31 ਬਾਹਰੀ ਅਤੇ 13 ਘਰੇਲੂ ਮਾਮਲੇ ਦਰਜ ਕੀਤੇ ਗਏ ਹਨ। ਸ਼ਿੰਹੁਆ ਨਿਊਜ਼ ਏਜੰਸੀ ਨੇ ਚੀਨੀ ਸਿਹਤ ਵਿਭਾਗ ਦੇ ਹਵਾਲੇ ਤੋਂ ਇਸ ਦੀ ਜਾਣਕਾਰੀ ਦਿੱਤੀ।
ਰਾਸ਼ਟਰੀ ਸਿਹਤ ਕਮਿਸ਼ਨ ਨੇ ਆਪਣੀ ਦੈਨਿਕ ਰਿਪੋਰਟ ਵਿਚ ਕਿਹਾ ਘਰੇਲੂ ਇਨਫੈਕਸ਼ਨ ਦੇ ਸਾਰੇ 13 ਮਾਮਲੇ ਝਿੰਜਿਆਂਗ ਦੇ ਉਈਗਰ ਨਿੱਜੀ ਖ਼ੇਤਰ ਵਿਚ ਸਾਹਮਣੇ ਆਏ ਹਨ। ਸ਼ੰਘਾਈ ਨਗਰ ਪਾਲਿਕਾ ਅਤੇ ਫੁਜਿਆਨ ਸੂਬੇ ਨੇ ਇਕ-ਇਕ ਬਾਹਰੀ ਨਵੇਂ ਸ਼ੱਕੀ ਮਾਮਲੇ ਦੀ ਸੂਚਨਾ ਵੀ ਦਿੱਤੀ ਹੈ। ਕਮਿਸ਼ਨ ਅਨੁਸਾਰ ਦੇਸ਼ ਦੇ ਬਾਹਰੋਂ ਆਏ ਮਾਮਲਿਆਂ ਵਿਚੋਂ 2000 ਤੋਂ ਜ਼ਿਆਦਾ ਮਰੀਜ਼ ਠੀਕ ਹੋ ਗਏ ਹਨ।
ਦੱਸ ਦੇਈਏ ਕਿ ਦੁਨੀਆਭਰ ਵਿਚ ਕੋਰੋਨਾ ਦਾ ਪਹਿਲਾ ਮਾਮਲਾ ਪਿਛਲੇ ਸਾਲ ਦਸੰਬਰ ਵਿਚ ਚੀਨ ਦੇ ਵੁਹਾਨ ਸ਼ਹਿਰ ਵਿਚ ਸਾਹਮਣੇ ਆਇਆ ਸੀ। ਹੁਣ ਤੱਕ ਦੁਨੀਆਭਰ ਵਿਚ 2 ਕਰੋੜ ਤੋਂ ਜ਼ਿਆਦਾ ਕੋਰੋਨਾ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ। ਉਥੇ ਹੀ 7 ਲੱਖ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ ਹੈ। ਕੋਰੋਨਾ ਦੇ ਸਭ ਤੋਂ ਜ਼ਿਆਦਾ ਮਾਮਲੇ ਅਮਰੀਕਾ ਵਿਚ ਸਾਹਮਣੇ ਆਏ ਹਨ ।