ਚੀਨ ਨੇ ਉੱਤਰ ਕੋਰੀਆ ਦੇ ਪ੍ਰਮਾਣੂ ਪ੍ਰੀਖਣ ਦੀ ਕੀਤੀ ਸਖਤ ''ਚ ਨਿੰਦਾ

Sunday, Sep 03, 2017 - 06:39 PM (IST)

ਬੀਜਿੰਗ— ਉੱਤਰ ਕੋਰੀਆ ਵਲੋਂ ਐਤਵਾਰ ਨੂੰ ਪ੍ਰਮਾਣੂ ਪ੍ਰੀਖਣ ਕਰਨ ਤੋਂ ਬਾਅਦ ਚੀਨ ਨੇ ਪ੍ਰਮਾਣੂ ਹਥਿਆਰ ਪ੍ਰੋਗਰਾਮ ਦੀ ਅੰਤਰਰਾਸ਼ਟਰੀ ਨਿੰਦਾ ਦੀ ਅਣਦੇਖੀ ਕਰਨ ਲਈ ਉਸ ਦੀ ਅਲੋਚਨਾ ਕੀਤੀ ਹੈ। 
ਚੀਨੀ ਵਿਦੇਸ਼ ਮੰਤਰਾਲੇ ਨੇ ਆਪਣੀ ਵੈੱਬਸਾਈਟ 'ਤੇ ਪਾਏ ਇਕ ਬਿਆਨ 'ਚ ਕਿਹਾ ਹੈ ਕਿ ਉੱਤਰ ਕੋਰੀਆ ਨੇ ਅੰਤਰਰਾਸ਼ਟਰੀ ਭਾਈਚਾਰੇ ਦੇ ਵਿਆਪਕ ਵਿਰੋਧ ਦੀ ਅਣਦੇਖੀ ਕਰਦੇ ਹੋਏ ਦੁਬਾਰਾ ਪ੍ਰਮਾਣੂ ਪ੍ਰੀਖਣ ਕੀਤਾ ਹੈ। ਚੀਨ ਦੀ ਸਰਕਾਰ ਇਸ  ਨੂੰ ਲੈ ਕੇ ਸਖਤ ਵਿਰੋਧ ਜ਼ਾਹਿਰ ਕਰਦੀ ਹੈ ਤੇ ਇਸ ਦੀ ਸਖਤ ਨਿੰਦਾ ਕਰਦੀ ਹੈ। ਇਸ ਬਿਆਨ 'ਚ ਕਿਹਾ ਗਿਆ, ''ਅਸੀਂ ਡੀ.ਪੀ.ਆਰ.ਕੇ. (ਉੱਤਰ ਕੋਰੀਆ) ਨੂੰ ਪ੍ਰਮਾਣੂ ਹਥਿਆਰਬੰਦੀ ਨੂੰ ਲੈ ਕੇ ਅੰਤਰਰਾਸ਼ਟਰੀ ਭਾਈਚਾਰੇ ਦੇ ਦ੍ਰਿੜ ਮਨੋਬਲ ਦਾ ਸਾਹਮਣਾ ਕਰਨ, ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਨਾਲ ਸਬੰਧਿਤ ਪ੍ਰਸਤਾਵਾਂ ਦਾ ਪੂਰੀ ਈਮਾਨਦਾਰੀ ਨਾਲ ਪਾਲਣ ਕਰਕੇ, ਸਥਿਤੀ ਨੂੰ ਵਿਗਾੜਨ ਵਾਲੀ ਤੇ ਸਾਰਿਆਂ ਦੇ ਹਿੱਤ ਵਿਰੋਧੀ ਗਲਤ ਕਾਰਵਾਈ 'ਤੇ ਰੋਕ ਲਗਾਉਣ ਦੀ ਤੇ ਗੱਲਬਾਤ ਰਾਹੀਂ ਸਮੱਸਿਆ ਦੇ ਹੱਲ ਦੇ ਰਸਤੇ 'ਤੇ ਪ੍ਰਭਾਵੀ ਢੰਗ ਨਾਲ ਪਰਤਣ ਦੀ ਅਪੀਲ ਕਰਦੇ ਹਾਂ।''


Related News