ਦੱਖਣੀ ਚੀਨ ਸਾਗਰ 'ਚ ਅਮਰੀਕੀ ਜਹਾਜ਼ ਵੇਖ ਚੀਨ ਨੇ ਦਾਗੀਆਂ ਮਿਜ਼ਾਈਲਾਂ
Saturday, Dec 12, 2020 - 05:07 PM (IST)
ਬੀਜਿੰਗ— ਚੀਨ ਅਜੇ ਵੀ ਅਮਰੀਕਾ ਨਾਲ ਦੁਸ਼ਮਣੀ ਲੈਣ ਤੋਂ ਬਾਜ਼ ਨਹੀਂ ਆ ਰਿਹਾ ਹੈ। ਦੱਖਣੀ ਚੀਨ ਸਾਗਰ ਨੂੰ ਲੈ ਕੇ ਦੁਨੀਆ ਦੇ ਕਈ ਦੇਸ਼ਾਂ ਦੇ ਨਾਲ ਉਸ ਦੇ ਸਬੰਧ ਤਣਾਅਪੂਰਣ ਹੋਏ ਹਨ।
ਇਸੇ ਕੜੀ ਵਿਚ ਜਦੋਂ ਦੱਖਣੀ ਚੀਨ ਸਾਗਰ ਵਿਚ ਅਮਰੀਕਾ ਦੇ ਜਹਾਜ਼ ਦਾਖ਼ਲ ਹੋਏ ਤਾਂ ਚੀਨ ਦੇ ਜੰਗੀ ਜਹਾਜਾਂ ਨੇ 'ਲਾਈਵ ਫਾਇਰ ਡ੍ਰਿਲ' ਕਰ ਦਿੱਤੀ। 'ਸਾਊਥ ਚਾਇਨਾ ਸੀ ਪ੍ਰੋਬਿੰਗ ਇਨੀਸ਼ਿਏਟਿਵ (ਐੱਸ. ਸੀ. ਐੱਸ. ਪੀ. ਆਈ.)' ਮੁਤਾਬਕ, ਅਮਰੀਕਾ ਦੇ ਯੂ. ਐੱਸ. ਐੱਸ. ਮਾਕਿਨ ਆਈਲੈਂਡ ਅਤੇ ਯੂ. ਐੱਸ. ਐੱਸ. ਸਾਮਰਸੈਟ ਇਸ ਖੇਤਰ ਵਿਚ ਦਾਖਲ ਹੋ ਗਏ।
ਐੱਸ. ਸੀ. ਐੱਸ. ਪੀ. ਆਈ. ਬੀਜਿੰਗ ਆਧਾਰਿਤ ਥਿੰਕ ਟੈਂਕ ਹੈ ਜੋ ਦੱਖਣੀ ਚੀਨ ਸਾਗਰ ਵਿਚ ਪੱਛਮੀ ਫ਼ੌਜ ਦੀ ਹਲਚਲ ਨੂੰ ਟਰੈਕ ਕਰਦਾ ਹੈ। ਸਮੂਹ ਨੇ ਇਕ ਗਰਾਫਿਕ ਤਿਆਰ ਕੀਤਾ ਹੈ ਜਿਸ ਮੁਤਾਬਕ ਇਕ ਜਹਾਜ਼ ਤਾਇਵਾਨ ਦੇ ਦੱਖਣ ਤੋਂ ਆਇਆ ਅਤੇ ਦੂਜਾ ਫਿਲੀਪੀਂਸ ਵੱਲ ਤੋਂ। ਇਸ ਤੋਂ ਬਾਅਦ ਚੀਨ ਨੇ ਲਾਈਨ-ਫਾਇਰ ਡ੍ਰਿਲ ਕਰ ਦਿੱਤੀ। ਰਿਪੋਰਟਾਂ ਮੁਤਾਬਕ ਇਸ ਡ੍ਰਿਲ ਦਾ ਪਹਿਲਾਂ ਤੋਂ ਕੋਈ ਪਲਾਨ ਨਹੀਂ ਸੀ। ਇਸ ਵਿਚ ਲੰਬੀ ਦੂਰੀ ਦੇ ਹਥਿਆਰਾਂ ਦੀ ਵਰਤੋਂ ਕੀਤੀ ਗਈ। ਇਸ ਵਿਚ ਛੋਟੇ ਜੰਗੀ ਜਹਾਜ਼ਾਂ ਨੇ ਵਿਚ ਹਿੱਸਾ ਲਿਆ।
ਚੀਨੀ ਫ਼ੌਜ ਮੁਤਾਬਕ ਇਸ ਅਪਰੇਸ਼ਨ ਵਿਚ ਡਮੀ ਦੁਸ਼ਮਣ ਦੇ ਜਹਾਜ਼ਾਂ ਨੂੰ ਉਡਾਇਆ ਗਿਆ ਅਤੇ ਮਿਜ਼ਾਈਲ ਇੰਟਰਸੈਪਸ਼ਨ ਟੈਸਟ ਕੀਤੇ ਗਏ। ਇਸ ਦੇ ਨਾਲ ਵੀਡੀਓ ਵੀ ਸ਼ੇਅਰ ਕੀਤਾ ਗਿਆ ਜਿਸ ਵਿਚ ਚੀਨੀ ਜਹਾਜ਼ ਅੱਗ ਦੇ ਗੋਲੇ ਉਗਲ ਰਹੇ ਸਨ। ਚੀਨ ਦੇ ਗਲੋਬਲ ਟਾਈਮਜ਼ ਦਾ ਕਹਿਣਾ ਹੈ ਕਿ ਚੀਨ ਨੂੰ ਅਮਰੀਕਾ ਦਾ ਸਾਹਮਣਾ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ।